Sat, Dec 13, 2025
Whatsapp

ਵੀਡੀਓ: ਪਾਇਲਟ ਦੀ ਸਿਆਣਪ ਨੇ ਟਾਲਿਆ ਹਾਦਸਾ; ਨਹੀਂ ਕਰੈਸ਼ ਹੋ ਜਾਂਦਾ ਜਹਾਜ਼

Reported by:  PTC News Desk  Edited by:  Jasmeet Singh -- December 28th 2023 09:10 PM
ਵੀਡੀਓ: ਪਾਇਲਟ ਦੀ ਸਿਆਣਪ ਨੇ ਟਾਲਿਆ ਹਾਦਸਾ; ਨਹੀਂ ਕਰੈਸ਼ ਹੋ ਜਾਂਦਾ ਜਹਾਜ਼

ਵੀਡੀਓ: ਪਾਇਲਟ ਦੀ ਸਿਆਣਪ ਨੇ ਟਾਲਿਆ ਹਾਦਸਾ; ਨਹੀਂ ਕਰੈਸ਼ ਹੋ ਜਾਂਦਾ ਜਹਾਜ਼

ਨਵੀਂ ਦਿੱਲੀ: ਇੱਕ ਚੰਗੇ ਪਾਇਲਟ ਦੀ ਪਛਾਣ ਉਦੋਂ ਹੁੰਦੀ ਹੈ, ਜਦੋਂ ਸਭ ਤੋਂ ਖਰਾਬ ਹਾਲਾਤਾਂ 'ਚ ਇੱਕ ਜਹਾਜ਼ ਨੂੰ ਰਨਵੇਅ ਤੋਂ ਉਡਾਣਾਂ ਜਾਂ ਉਤਾਰਨਾ ਹੋਵੇ। ਜਿਸ ਨੇ ਉਸ ਔਖੀ ਘੜੀ 'ਚ ਜਹਾਜ਼ ਸੰਭਾਲ ਲਿਆ, ਉਸੀ ਨੂੰ ਇੱਕ ਮਾਹਿਰ ਪਾਇਲਟ ਮੰਨਿਆ ਜਾਂਦਾ ਹੈ।  

ਇਹ ਵੀ ਪੜ੍ਹੋ: ਸਾਲ 2023 'ਚ ਦੇਸ਼ ਦੀਆਂ ਇਨ੍ਹਾਂ ਘਟਨਾਵਾਂ ਨੇ ਬਟੋਰੀਆਂ ਸੁਰਖੀਆਂ, ਇੱਥੇ ਜਾਣੋ

ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਬਰਤਾਨੀਆ ਤੋਂ ਜਿੱਥੇ ਗੈਰਿਟ ਤੂਫਾਨ ਨੇ ਦਸਤਕ ਦਿੱਤੀ। ਤੇਜ਼ ਹਵਾਵਾਂ ਕਾਰਨ ਬੁੱਧਵਾਰ ਨੂੰ ਲੰਡਨ ਦੇ ਹੀਥਰੋ ਹਵਾਈ ਅੱਡੇ 'ਤੇ ਅਮਰੀਕੀ ਏਅਰਲਾਈਨਜ਼ ਦੀ ਇੱਕ ਉਡਾਣ ਨੂੰ ਉਤਰਨ ਲਈ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।


ਤੇਜ਼ ਹਵਾਵਾਂ ਨੇ ਬੋਇੰਗ 777 ਨੂੰ ਰਨਵੇਅ 'ਤੇ ਜ਼ਮੀਨ ਵੱਲ ਨਾ ਸਿਰਫ਼ ਪੱਟਕਣ ਦੀ ਕੋਸ਼ਿਸ਼ ਕੀਤੀ, ਸਗੋਂ ਜੇਕਰ ਇਸ ਜਹਾਜ਼ ਕੋਲ ਉਸ ਵੇਲੇ ਸਿਆਣੇ ਪਾਇਲਟ ਨਾ ਹੁੰਦੇ ਤਾਂ ਸ਼ਾਇਦ ਇਹ ਹੈਰਾਨੀਜਨਕ ਖ਼ਬਰ ਇੱਕ ਮਾਤਮੀ ਖ਼ਬਰ 'ਚ ਤਬਦੀਲ ਹੋ ਜਾਂਦੀ।  

ਪਲੈਟਫਾਰਮ ਐਕਸ' 'ਤੇ ਇੱਕ ਹਵਾਬਾਜ਼ੀ ਉਤਸ਼ਾਹੀ ਹੈਂਡਲ ਬਿਗਜੈੱਟ ਟੀ.ਵੀ. ਦੁਆਰਾ ਸਾਂਝਾ ਕੀਤਾ ਗਿਆ ਵੀਡੀਓ ਇੰਟਰਨੈੱਟ 'ਤੇ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਿਹਾ ਹੈ।

"ਓਹ! ਓਹ! ਓਹ! ਇਸ ਨੂੰ ਕੋਈ ਰੋਕੋ!" ਇਹ ਵੀਡੀਓ ਰਿਕਾਰਡ ਕਰਨ ਵਾਲੇ ਆਦਮੀ ਦੇ ਅਲਫਾਜ਼ ਹਨ ਤਾਂ ਸੋਚੋ ਵੀਡੀਓ ਕਿੰਨੀ ਡਰਾਉਣੀ ਹੋਵੇਗੀ। ਇਸਨੂੰ ਹੁਣ ਹੋਰ ਅੱਗੇ ਸ਼ਬਦਾਂ 'ਚ ਨਹੀਂ ਬਿਆਨ ਕੀਤਾ ਜਾ ਸਕਦਾ, ਤੁਸੀਂ ਆਪ ਹੀ ਵੇਖ ਲਵੋ। 

 

 

ਇਸ ਨਿੱਕੀ ਜਿਹੀ ਕਲਿੱਪ ਨੂੰ ਵੇਖ ਕੇ ਇੱਕ ਵਾਰਾਂ ਤਾਂ ਹਰੇਕ ਦਾ ਕਾਲਜਾ ਮੂੰਹ ਨੂੰ ਆ ਜਾਂਦਾ। ਰਿਪੋਰਟਾਂ ਮੁਤਾਬਕ ਖਰਾਬ ਮੌਸਮ ਕਾਰਨ ਹੀਥਰੋ ਹਵਾਈ ਅੱਡੇ 'ਤੇ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।

ਦੱਸ ਦੇਈਏ ਕਿ ਗੈਰਿਟ ਤੂਫਾਨ ਕਰ ਕੇ ਯੂ.ਕੇ. ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਅਤੇ ਭਾਰੀ ਬਾਰਸ਼ ਕਾਰਨ ਰੇਲ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ।

ਇਹ ਵੀ ਪੜ੍ਹੋ: Year Ender 2023: ਸਾਲ 2023 'ਚ ਕਿਹੜੀਆਂ-ਕਿਹੜੀਆਂ ਸੀਰੀਜ਼ ਸੁਰਖੀਆਂ 'ਚ ਰਹੀਆਂ, ਇੱਥੇ ਜਾਣੋ

ਯੂ.ਕੇ. ਦੇ ਮੌਸਮ ਵਿਭਾਗ ਨੇ ਕੀ ਕਿਹਾ?

ਯੂ.ਕੇ. ਦੇ ਮੌਸਮ ਦਫਤਰ ਨੇ ਬੁੱਧਵਾਰ ਨੂੰ ਕਿਹਾ, "ਇੰਗਲੈਂਡ ਦੇ ਦੱਖਣੀ ਤੱਟਵਰਤੀ ਖੇਤਰਾਂ ਵਿੱਚ ਹਵਾਵਾਂ ਤੇਜ਼ ਹੋਣਗੀਆਂ, ਸੰਭਾਵਤ ਤੌਰ 'ਤੇ 70 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਇਹ ਹਵਾਵਾਂ ਚੱਲਣਗੀਆਂ"

ਇਹ ਵੀ ਪੜ੍ਹੋ: ਸਾਲ 2023 ਦੀਆਂ 6 ਕਤਲ ਦੀਆਂ ਵਾਰਦਾਤਾਂ, ਜਿਨ੍ਹਾਂ ਨਾਲ ਕੰਬ ਉਠਿਆ ਭਾਰਤ

-

  • Tags

Top News view more...

Latest News view more...

PTC NETWORK
PTC NETWORK