Operation Sindoor Briefing : ਆਪ੍ਰੇਸ਼ਨ ਸਿੰਦੂਰ ਦੌਰਾਨ ਬਠਿੰਡਾ ਵਿਖੇ ਖੇਤਾਂ 'ਚ ਜਹਾਜ਼ ਹਾਦਸਾਗ੍ਰਸਤ , ਇੱਕ ਵਿਅਕਤੀ ਦੀ ਮੌਤ, 9 ਜ਼ਖਮੀ
Operation Sindoor : ਪਹਿਲਗਾਮ ਅੱਤਵਾਦੀ ਹਮਲੇ ਦੇ ਬਦਲੇ ਵਿੱਚ ਪਾਕਿਸਤਾਨ 'ਤੇ 'ਆਪ੍ਰੇਸ਼ਨ ਸਿੰਦੂਰ' ਤਹਿਤ ਕੀਤੇ ਹਵਾਈ ਹਮਲੇ ਦੌਰਾਨ ਬਠਿੰਡਾ ਵਿਖੇ ਖੇਤ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 9 ਲੋਕ ਜ਼ਖਮੀ ਹੋ ਗਏ। ਮ੍ਰਿਤਕ ਦਾ ਨਾਮ ਗੋਵਿੰਦ ਹੈ ਅਤੇ ਉਹ ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਜਿਸ ਜਗ੍ਹਾ ਜਹਾਜ਼ ਹਾਦਸਾਗ੍ਰਸਤ ਹੋਇਆ ਹੈ, ਉਹ ਆਬਾਦੀ ਤੋਂ 500 ਮੀਟਰ ਦੂਰ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਬਠਿੰਡਾ ਦੇ ਗੋਨਿਆਣਾ ਮੰਡੀ 'ਚ ਪੈਂਦੇ ਪਿੰਡ ਅਕਲੀਆਂ ਕਲਾਂ 'ਚ ਸਵੇਰੇ 2 ਵਜੇ ਵਾਪਰੀ। ਇਸ ਦੌਰਾਨ ਜਹਾਜ਼ ਖੇਤ ਵਿੱਚ ਡਿੱਗ ਪਿਆ। ਜਿਸ ਤੋਂ ਬਾਅਦ ਇਸ ਵਿੱਚ ਅੱਗ ਲੱਗ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ। ਮੀਡੀਆ ਨੂੰ ਵੀ 2 ਕਿਲੋਮੀਟਰ ਦੂਰ ਰੋਕ ਦਿੱਤਾ ਗਿਆ ਹੈ।
ਇਸ ਘਟਨਾ ਦੇ ਕੁਝ ਵੀਡੀਓ ਵੀ ਸਾਹਮਣੇ ਆਏ ਹਨ, ਜਿਸ ਵਿੱਚ ਖੇਤ ਵਿੱਚ ਜਹਾਜ਼ ਵਰਗੀ ਕੋਈ ਚੀਜ਼ ਸੜਦੀ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਅੱਗ ਬੁਝਾਉਂਦੇ ਦਿਖਾਈ ਦੇ ਰਹੇ ਹਨ। ਇਹ ਕਿਹੜਾ ਜਹਾਜ਼ ਹੈ ਅਤੇ ਇਹ ਕਿਸਦਾ ਹੈ, ਇਸ ਬਾਰੇ ਅਜੇ ਕੁਝ ਪਤਾ ਨਹੀਂ ਹੈ। ਇਸਦੇ ਪਾਇਲਟ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।
- PTC NEWS