ਪੀ.ਐੱਮ ਮੋਦੀ ਨੇ ਪਿਥੌਰਾਗੜ੍ਹ ਪਹੁੰਚ ਪਾਰਵਤੀ ਕੁੰਡ 'ਚ ਕੀਤੀ ਪੂਜਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਸਵੇਰੇ ਪਿਥੌਰਾਗੜ੍ਹ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਨੇ ਉੱਤਰਾਖੰਡ ਦੇ ਪਿਥੌਰਾਗੜ੍ਹ ਵਿੱਚ ਕੈਲਾਸ਼ ਵਿਊ ਪੁਆਇੰਟ ਤੋਂ ਆਦਿ ਕੈਲਾਸ਼ ਦਾ ਦੌਰਾ ਕੀਤਾ। ਇਹ ਵਿਊ ਪੁਆਇੰਟ ਜੋਲਿੰਗਕਾਂਗ ਖੇਤਰ ਵਿੱਚ ਹੈ ਜਿੱਥੋਂ ਕੈਲਾਸ਼ ਪਰਬਤ ਸਾਫ਼ ਦਿਖਾਈ ਦਿੰਦਾ ਹੈ। ਇਸ ਦੇ ਨਾਲ ਹੀ ਪੀਐਮ ਨੇ ਪਾਰਵਤੀ ਕੁੰਡ ਵਿੱਚ ਪੂਜਾ ਅਰਚਨਾ ਕੀਤੀ। ਦਸ ਦਈਏ ਕਿ ਇੱਥੋਂ 20 ਕਿਲੋਮੀਟਰ ਦੂਰ ਚੀਨ ਦੀ ਸਰਹੱਦ ਸ਼ੁਰੂ ਹੁੰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰਾਖੰਡ ਵਿੱਚ ਭਾਰਤ-ਚੀਨ ਸਰਹੱਦ ‘ਤੇ ਆਦਿ ਕੈਲਾਸ਼ ਪਰਬਤ ਦਾ ਦੌਰਾ ਕਰਨ ਵਾਲੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ।
ਉੱਤਰਾਖੰਡ ਦੇ ਆਪਣੇ ਦੌਰੇ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਸਾਈਟ ਐਕਸ ‘ਤੇ ਪੋਸਟ ਕਰਕੇ ਕਿਹਾ ਸੀ ਕਿ ‘ਸਾਡੀ ਸਰਕਾਰ ਦੇਵਭੂਮੀ ਉੱਤਰਾਖੰਡ ਦੇ ਲੋਕਾਂ ਦੀ ਭਲਾਈ ਅਤੇ ਰਾਜ ਦੇ ਤੇਜ਼ੀ ਨਾਲ ਵਿਕਾਸ ਲਈ ਵਚਨਬੱਧ ਹੈ। ਇਸ ਨੂੰ ਹੋਰ ਹੁਲਾਰਾ ਦੇਣ ਲਈ ਉਹ ਪਿਥੌਰਾਗੜ੍ਹ ਵਿੱਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।
उत्तराखंड में पिथौरागढ़ के पवित्र पार्वती कुंड में दर्शन और पूजन से अभिभूत हूं। यहां से आदि कैलाश के दर्शन से भी मन आह्लादित है। प्रकृति की गोद में बसी अध्यात्म और संस्कृति की इस स्थली से अपने देश के सभी परिवारजनों के सुखमय जीवन की कामना की। pic.twitter.com/iIEpO0Cta0 — Narendra Modi (@narendramodi) October 12, 2023
ਪੀਐਮ ਮੋਦੀ ਨੇ ਇਸ ਪਵਿੱਤਰ ਖੇਤਰ ਦੇ ਆਸਪਾਸ ਰਹਿਣ ਵਾਲੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਇਹ ਇਲਾਕਾ ਅਗਲੇ ਦੋ ਸਾਲਾਂ ਵਿੱਚ ਇੱਕ ਵੱਡੇ ਧਾਰਮਿਕ ਸ਼ਹਿਰ ਸ਼ਿਵ ਧਾਮ ਵਿੱਚ ਵਿਕਸਤ ਹੋ ਜਾਵੇਗਾ। ਧਾਰਚੂਲਾ ਤੋਂ ਬਾਅਦ ਕੈਲਾਸ਼ ਵਿਊ ਪੁਆਇੰਟ, ਓਮ ਪਰਵਤ ਅਤੇ ਆਦਿ ਕੈਲਾਸ਼ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਇਹ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਸਟਾਪ ਹੋਵੇਗਾ।
- PTC NEWS