ਮੁਹੱਲਿਆਂ 'ਚ ਚਾਈਨਾ ਡੋਰ ਚੈੱਕ ਕਰਨ ਪੁੱਜੀ ਪੁਲਿਸ, ਪਈਆਂ ਭਾਜੜਾਂ
Punjab News: ਐਸ.ਐਸ.ਪੀ. ਅਮਨੀਤ ਕੌਂਡਲ ਵਲੋਂ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਅੱਜ ਰਾਮਾਂ ਥਾਣੇ ਦੇ ਮੁੱਖ ਅਫਸਰ ਤਰੁਣਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਚਾਈਨਾ ਡੋਰ ਵੇਚਣ ਅਤੇ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ 'ਤੇ ਬਾਜ਼ ਅੱਖ ਰੱਖੀ ਹੋਈ ਹੈ।
ਪੁਲਿਸ ਵਲੋਂ ਸ਼ਹਿਰ ਵਿਚ ਸਮੂਹ ਮੁਹੱਲਿਆਂ ਵਿਚ ਛੱਤਾਂ 'ਤੇ ਪਤੰਗ ਉਡਾ ਰਹੇ ਬੱਚਿਆਂ ਦੀ ਡੋਰ ਚੈੱਕ ਕੀਤੀ, ਜਿਸ ਨਾਲ ਬੱਚਿਆਂ ਵਿਚਕਾਰ ਭਾਜੜਾਂ ਪੈ ਗਈਆਂ। ਪੁਲਿਸ ਨੇ ਉੱਚੀ ਆਵਾਜ਼ ਵਿਚ ਚਲਾਏ ਜਾ ਰਹੇ ਕੁਝ ਸਪੀਕਰ ਕਬਜ਼ੇ ਵਿਚ ਲੈ ਲਏ ਹਨ। ਜੋ ਮਾਹੌਲ ਖਰਾਬ ਕਰ ਰਹੇ ਸਨ।
ਥਾਣਾ ਮੁਖੀ ਤਰੁਣਦੀਪ ਸਿੰਘ ਨੇ ਬੱਚਿਆਂ ਦੇ ਮਾਪਿਆਂ ਨੂੰ ਚਿਤਾਵਨੀ ਦਿੱਤੀ ਕਿ ਚਾਈਨਾ ਡੋਰ ਵਰਤਣ ਅਤੇ ਵੇਚਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
- PTC NEWS