Wed, Sep 2, 2026
Whatsapp

Gurdaspur Police Constable Attack : ਨਸ਼ਾ ਤਸਕਰਾਂ ਦੇ ਹੌਂਸਲੇ ਬੁਲੰਦ ! ਪੁਲਿਸ ਕਾਂਸਟੇਬਲ ਦੀਆਂ ਤੋੜੀਆਂ ਲੱਤਾਂ, ਭੈਣ ਵੀ ਹੋਈ ਜ਼ਖਮੀ; ਦੇਖੋ ਵੀਡੀਓ

ਗੁਰਦਾਸਪੁਰ ਦੇ ਬੱਬੇਹਾਲੀ ਮੇਲੇ ਤੋਂ ਵਾਪਸ ਆਉਂਦੇ ਸਮੇਂ ਇੱਕ ਪੁਲਿਸ ਕਾਂਸਟੇਬਲ 'ਤੇ ਉਸਦੇ ਹੀ ਪਿੰਡ ਦੇ ਨਸ਼ਾ ਤਸਕਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

Reported by:  PTC News Desk  Edited by:  Aarti -- September 02nd 2026 01:06 PM -- Updated: September 02nd 2026 01:40 PM
Gurdaspur Police Constable Attack : ਨਸ਼ਾ ਤਸਕਰਾਂ ਦੇ ਹੌਂਸਲੇ ਬੁਲੰਦ ! ਪੁਲਿਸ ਕਾਂਸਟੇਬਲ ਦੀਆਂ ਤੋੜੀਆਂ ਲੱਤਾਂ, ਭੈਣ ਵੀ ਹੋਈ ਜ਼ਖਮੀ; ਦੇਖੋ ਵੀਡੀਓ

Gurdaspur Police Constable Attack : ਨਸ਼ਾ ਤਸਕਰਾਂ ਦੇ ਹੌਂਸਲੇ ਬੁਲੰਦ ! ਪੁਲਿਸ ਕਾਂਸਟੇਬਲ ਦੀਆਂ ਤੋੜੀਆਂ ਲੱਤਾਂ, ਭੈਣ ਵੀ ਹੋਈ ਜ਼ਖਮੀ; ਦੇਖੋ ਵੀਡੀਓ

Gurdaspur Police Constable Attack :  ਪੰਜਾਬ ’ਚ ਇਸ ਸਮੇਂ ਕਾਨੂੰਨ ਵਿਵਸਥਾ ਨੂੰ ਲੈ ਕੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਸੂਬੇ ’ਚ ਆਮ ਲੋਕਾਂ ਦੇ ਨਾਲ-ਨਾਲ ਖਾਕੀ ਵੀ ਹੁਣ ਸੁਰੱਖਿਅਤ ਨਹੀਂ ਹੈ। ਅਜਿਹਾ ਹੀ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪੁਲਿਸ ਮੁਲਾਜ਼ਮ ਅਤੇ ਉਸਦੀ ਭੈਣ ’ਤੇ ਕਾਤਲਾਨਾ ਹਮਲਾ ਕੀਤਾ ਗਿਆ। ਇਸ ਹਮਲੇ ਮਗਰੋਂ ਪੁਲਿਸ ਮੁਲਾਜ਼ਮ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। 

ਪੁਲਿਸ ਮੁਲਾਜ਼ਮ ’ਤੇ ਹਮਲਾ 

ਮਿਲੀ ਜਾਣਕਾਰੀ ਮੁਤਾਬਿਕ ਗੁਰਦਾਸਪੁਰ ਦੇ ਬੱਬੇਹਾਲੀ ਛਿੰਜ ਮੇਲੇ 'ਤੇ ਡਿਊਟੀ ਪੂਰੀ ਕਰਨ ਤੋਂ ਬਾਅਦ ਆਪਣੀ ਭੈਣ ਨਾਲ ਮੋਟਰਸਾਈਕਲ 'ਤੇ ਘਰ ਵਾਪਸ ਆ ਰਹੇ ਇੱਕ ਪੁਲਿਸ ਕਾਂਸਟੇਬਲ 'ਤੇ ਉਸਦੇ ਹੀ ਪਿੰਡ ਦੇ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਪੀੜਤ ਦੀ ਭੈਣ ਵੀ ਹੋਈ ਜ਼ਖਮੀ

ਦੱਸ ਦਈਏ ਕਿ ਹਮਲੇ ਦੌਰਾਨ ਪੀੜਤ ਦੀ ਭੈਣ ਵੀ ਜ਼ਖਮੀ ਹੋ ਗਈ। ਦੋਵਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੀੜਤ ਪੁਲਿਸ ਮੁਲਾਜ਼ਮ ਦਾ ਇਲਜ਼ਾਮ ਹੈ ਕਿ ਉਸ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਨਸ਼ੇ ਦੇ ਵਪਾਰੀ ਹਨ, ਜਿਸ ਬਾਰੇ ਉਸਨੇ ਪੁਲਿਸ ਨੂੰ ਸੂਚਿਤ ਕੀਤਾ ਸੀ। ਹਾਲਾਂਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਪਰ ਉਸੇ ਦੁਸ਼ਮਣੀ ਕਾਰਨ ਉਨ੍ਹਾਂ ਲੋਕਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਦਖਲ ਦੇਣ ਆਈ ਉਸਦੀ ਭੈਣ ਨੂੰ ਵੀ ਜ਼ਖਮੀ ਕਰ ਦਿੱਤਾ। ਹਮਲਾਵਰਾਂ ਨੇ ਪੁਲਿਸ ਮੁਲਾਜ਼ਮ ਦੀਆਂ ਲੱਤਾਂ ਤੋੜ ਦਿੱਤੀਆਂ ਹਨ। 

ਨਸ਼ਾ ਤਸਕਰਾਂ ’ਤੇ ਲੱਗ ਰਹੇ ਨੇ ਕੁੱਟਮਾਰ ਦੇ ਇਲਜ਼ਾਮ

ਫਿਲਹਾਲ ਮੁਸਤਫਾਬਾਦ ਪਿੰਡ ਦੇ ਰਹਿਣ ਵਾਲੇ ਕਾਂਸਟੇਬਲ ਕਰਨਪ੍ਰੀਤ ਸਿੰਘ ਨੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਕਿ ਉਹ ਮੰਗਲਵਾਰ ਸ਼ਾਮ ਨੂੰ ਬੱਬੇਹਾਲੀ ਛਿੰਜ ਮੇਲੇ 'ਤੇ ਡਿਊਟੀ ਪੂਰੀ ਕਰਨ ਤੋਂ ਬਾਅਦ ਆਪਣੀ ਭੈਣ ਬਲਜਿੰਦਰ ਕੌਰ ਨਾਲ ਬੱਬੇਹਾਲੀ ਬੱਸ ਸਟੈਂਡ ਤੋਂ ਲੰਘ ਰਿਹਾ ਸੀ। 

'ਤਿੰਨ ਤੋਂ ਚਾਰ ਨੌਜਵਾਨਾਂ ਨੇ ਕੀਤਾ ਹਮਲਾ'

ਇਸ ਦੌਰਾਨ ਤਿੰਨ-ਚਾਰ ਨੌਜਵਾਨਾਂ ਨੇ ਉਸਦੀ ਮੋਟਰਸਾਈਕਲ ਰੋਕ ਲਈ ਅਤੇ ਉਸ 'ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਕਾਂਸਟੇਬਲ ਅਤੇ ਉਸਦੀ ਭੈਣ ਗੰਭੀਰ ਜ਼ਖਮੀ ਹੋ ਗਏ। ਕਰਨਪ੍ਰੀਤ ਸਿੰਘ ਨੇ ਕਿਹਾ ਕਿ ਉਸਨੇ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਬਾਰੇ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਸੀ।

ਇਹ ਵੀ ਪੜ੍ਹੋ  : Outsourced employees Protest : ਪੰਜਾਬ ਵਿਧਾਨ ਸਭਾ 'ਚ ਪਾਸ ਬਿੱਲ ਨੂੰ ਲਾਗੂ ਕਰਵਾਉਣ ਲਈ ਵੀ ਸੰਘਰਸ਼ ! ਟੈਂਕੀ 'ਤੇ ਚੜ੍ਹੇ ਆਊਟਸੋਰਸ ਮੁਲਾਜ਼ਮ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK