Sangrur News : ਰੁਜ਼ਗਾਰ ਮੰਗਦੇ ਅਧਿਆਪਕਾਂ 'ਤੇ ਤਸ਼ੱਦਦ! ਧਰਨਾ ਲਾਉਣ ਤੋਂ ਪਹਿਲਾਂ ਹੀ ਜ਼ਬਰਦਸਤੀ ਚੁੱਕ ਕੇ ਲੈ ਗਈ ਪੁਲਿਸ, ਵੇਖੋ Video
ETT Teacher Protest Video : ਐਤਵਾਰ ਨੂੰ ਸੰਗਰੂਰ ਵਿਖੇ ਈਟੀਟੀ 5994 ਦੀ ਭਰਤੀ ਨੂੰ ਪੂਰਾ ਕਰਵਾਉਣ ਦੇ ਲਈ ਈਟੀਟੀ 5994 ਬੇਰੁਜ਼ਗਾਰਾਂ ਦੇ ਵੱਲੋਂ ਸੰਗਰੂਰ ਵਿਖੇ ਸੀਐਮ ਮਾਨ ਦਾ ਕੋਠੀ ਦਾ ਘਿਰਾਓ ਰੱਖਿਆ ਗਿਆ ਸੀ। ਜਿਵੇਂ ਹੀ ਅਧਿਆਪਕ ਕੇਡਰ ਉੱਥੇ ਇਕੱਠਾ ਹੀ ਹੋਇਆ ਹੋ ਰਿਹਾ ਸੀ ਕਿ ਉਸ ਤੋਂ ਧਰਨਾ ਲਗਾਉਣ ਤੋਂ ਪਹਿਲਾਂ ਹੀ ਪੁਲਿਸ ਦੇ ਪ੍ਰਸ਼ਾਸਨ ਵੱਲੋਂ ਜਿਹੜਾ ਬੇਰੁਜ਼ਗਾਰਾਂ ਨੂੰ ਵੇਰਕਾ ਪਲਾਂਟ ਤੋਂ ਚੱਕ ਲਿਆ ਗਿਆ।
ਇਸ ਦੇ ਚਲਦੇ ਜਦੋਂ ਆਗੂਆਂ ਦੇ ਨਾਲ ਗੱਲ ਯੂਨੀਅਨ ਦੇ ਆਗੂਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਹਾਲੇ ਤਾਂ ਧਰਨੇ ਵਾਸਤੇ ਅਸੀਂ ਇਕੱਠੇ ਹੀ ਹੋ ਰਹੇ ਸੀ ਇਥੋਂ ਅਸੀਂ ਜੇ ਅੱਗੇ ਕੂਚ ਕਰਨਾ ਸੀ ਪਰ ਸਰਕਾਰ ਬੇਰੁਜ਼ਗਾਰਾਂ ਤੋਂ ਇਹਨਾਂ ਡਰੀ ਹੋਈ ਸੀ ਕਿ ਪੁਲਿਸ ਪ੍ਰਸ਼ਾਸਨ ਨੇ ਬੇਰੁਜ਼ਗਾਰਾਂ ਨੂੰ ਵੇਰਕਾ ਮਿਲਕ ਪਲਾਂਟ ਤੋਂ ਧਰਨਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਚੱਕ ਲਿਆ ਅਤੇ ਉਹਨਾਂ ਦੇ ਨਾਲ ਖਿੱਚ ਧੂਹ ਵੀ ਕੀਤੀ, ਜਿਸ ਦੇ ਚਲਦੇ ਬੇਰੁਜ਼ਗਾਰਾਂ ਦੇ ਸੱਟਾਂ ਵੀ ਲੱਗੀਆਂ।
ਯੂਨੀਅਨ ਆਗੂਆਂ ਦੇ ਨਾਲ ਜਦੋਂ ਗੱਲਬਾਤ ਹੋਈ ਤਾਂ ਉਨ੍ਹਾਂ ਨੇ ਸਰਕਾਰ ਨੂੰ ਸਿੱਧੀ ਇੱਕ ਚੇਤਾਵਨੀ ਦਿੱਤੀ ਕਿ ਜੇਕਰ ਸਾਡੇ ਸਾਥੀ ਜਲਦ ਤੋਂ ਜਲਦ ਰਿਹਾਅ ਨਹੀਂ ਕੀਤੇ ਜਾਂਦੇ ਤੇ ਮੰਗਾਂ ਦਾ ਪੂਰਾ ਹੱਲ ਨਹੀਂ ਕੀਤਾ ਜਾਂਦਾ ਤਾਂ ਅੱਜ ਅਸੀਂ ਕਿਸੇ ਵੀ ਹੱਦ ਤੱਕ ਜਾਵਾਂਗੇ ਕਿਉਂਕਿ ਇਹ ਧਰਨਾ ਹੁਣ ਸਰਕਾਰ ਦੇ ਨਾਲ ਆਰ ਜਾਂ ਪਾਰ ਕਰੋ ਜਾਂ ਮਰੋ ਦੀ ਸਿੱਧੀ ਲੜਾਈ ਹੈ।
ਇਸਤੋਂ ਬਾਦ 5994 ਦੇ 3 ਸਾਥੀ ਭਾਵੁਕ ਹੋਕੇ ਬਬਲਪੁਰ ਪਾਵਰਗਰਿੱਡ ਉਪਰ ਚੜ੍ਹ ਗਏ। ਰੋਡ ਜਾਮ ਲਗਪਗ 2 ਘੰਟੇ ਤੱਕ ਕੀਤਾ ਗਿਆ। ਇਕ ਸਾਥੀ ਜਸਵਿੰਦਰ ਨੇ ਜਜ਼ਬਾਤੀ ਹੋ ਕੇ ਨਹਿਰ 'ਚ ਛਾਲ ਮਾਰ ਦਿੱਤੀ। ਉਪਰੰਤ ਪੁਲਿਸ ਨੇ ਸੜਕ ਤੋਂ ਜ਼ਬਰਦਸਤੀ ਅਧਿਆਪਕਾਂ ਨੂੰ ਚੁੱਕਿਆ।
- PTC NEWS