Encounter in Punjab : ਅੰਮ੍ਰਿਤਸਰ ਤੇ ਪਟਿਆਲਾ 'ਚ ਬਦਮਾਸ਼ਾਂ ਨੇ ਪੁਲਿਸ 'ਤੇ ਚਲਾਈਆਂ ਗੋਲੀਆਂ, ਮੁੱਠਭੇੜ ਪਿੱਛੋਂ ਪੁਲਿਸ ਨੇ ਕਾਬੂ ਕੀਤੇ ਮੁਲਜ਼ਮ
Encounter in Punjab : ਪੰਜਾਬ ਦੇ ਅੰਮ੍ਰਿਤਸਰ ਅਤੇ ਪਟਿਆਲਾ ਜ਼ਿਲ੍ਹਿਆਂ 'ਚ ਮੁੱਠਭੇੜ ਦੀਆਂ ਖ਼ਬਰਾਂ ਹਨ। ਦੋਵਾਂ ਥਾਂਵਾਂ 'ਤੇ ਬਦਮਾਸ਼ਾਂ ਵੱਲੋਂ ਪੁਲਿਸ 'ਤੇ ਗੋਲੀਬਾਰੀ ਕੀਤੇ ਜਾਣ ਦੀ ਸੂਚਨਾ ਹੈ, ਜਿਸ ਪਿੱਛੋਂ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ। ਮੁੱਠਭੇੜ ਪਿੱਛੋਂ ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮੁਲਜ਼ਮਾਂ ਦੀ ਪਛਾਣ ਮੋਹਾਲੀ ਵਾਸੀ ਗੁਰਚਰਨ ਸਿੰਘ ਕਾਲੂ ਅਤੇ ਬਲਜੀਤ ਸਿੰਘ ਉਰਫ਼ ਬਿੱਲਾ ਵੱਜੋਂ ਹੋਈ ਹੈ।
ਜੰਡਿਆਲਾ 'ਚ ਪਿਛਲੇ ਦਿਨੀ ਮੁਲਜ਼ਮਾਂ ਨੇ ਇੱਕ ਦੁਕਾਨ 'ਤੇ ਚਲਾਈਆਂ ਸਨ ਗੋਲੀਆਂ
ਜਾਣਕਾਰੀ ਅਨੁਸਾਰ ਬੀਤੇ ਦਿਨ ਦੀ ਜੰਡਿਆਲਾ (Jandiala Encounter) ਦੇ ਇਲਾਕੇ ਇੱਕ ਦੁਕਾਨ ਦੇ ਉੱਤੇ ਤਿੰਨ ਨੌਜਵਾਨਾਂ ਦੇ ਵੱਲੋਂ ਕੀਤੀ ਗਈ ਸੀ ਅੰਨੇਵਾਹ ਫਾਇਰਿੰਗ, ਜਿਸ ਤੋਂ ਬਾਅਦ ਜੰਡਿਆਲਾ ਪੁਲਿਸ ਦੇ ਵੱਲੋਂ ਦੋ ਨੌਜਵਾਨਾਂ ਨੂੰ ਕੀਤਾ ਸੀ ਗ੍ਰਿਫਤਾਰ ਅਤੇ ਤੀਜੇ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਅੱਜ ਜੰਡਿਆਲਾ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਗਿਆ ਸੀ ਤੇ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤੀਜਾ ਨੌਜਵਾਨ ਅੱਜ ਉਸ ਰਸਤੇ ਤੋਂ ਨਿਕਲ ਰਿਹਾ, ਜਦੋਂ ਪੁਲਿਸ ਦੇ ਵੱਲੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਦੇ ਵੱਲੋਂ ਪੁਲਿਸ ਦੇ ਉੱਤੇ ਅੰਨੇ ਵਾਹ ਫਾਇਰਿੰਗ ਕੀਤੀ ਜਾਂਦੀ, ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕਰਦੇ ਹੋਏ ਪਹਿਲਾਂ ਤਾਂ ਹਵਾ 'ਚ ਫਾਇਰ ਕੀਤੀ ਗਈ, ਅਤੇ ਉਸਦੇ ਬਾਅਦ ਉਸ ਦੇ ਉੱਤੇ ਵੀ ਫਾਇਰਿੰਗ ਕੀਤੀ ਗਈ, ਜਿਸ ਦੇ ਵਿੱਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਗੋਲੀ ਉਸ ਦੀ ਲੱਤ ਵਿੱਚ ਵੱਜੀ। ਮੁਲਜ਼ਮ ਦੀ ਪਹਿਚਾਨ ਬਲਜੀਤ ਸਿੰਘ ਉਰਫ ਬਿੱਲਾ ਵਜੋਂ ਹੋਈ ਹੈ ਜੋ ਪਿੰਡ ਮੈਨੀਏ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ।
ਜਡਿਆਲਾ ਪੁਲਿਸ ਸਟੇਸ਼ਨ ਦੇ ਐਸਐਚ ਓ ਹਰਚੰਦ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਇਹਨਾਂ ਦੇ ਵੱਲੋਂ ਸਤਿਗੁਰੂ ਕਲੈਕਸ਼ਨ ਦੇ ਉੱਪਰ ਅੰਨੇਵਾਹ ਫਾਇਰਿੰਗ ਕੀਤੀ ਗਈ ਸੀ। ਐਸਐਚ ਓ ਦਾ ਕਹਿਣਾ ਹੈ ਕਿ ਬਾਹਰ ਬੈਠੇ ਗੈਂਗਸਟਰਾਂ ਦੇ ਵੱਲੋਂ ਹੀ ਇਹਨਾਂ ਨੂੰ ਗੋਲੀਆਂ ਚਲਵਾਉਣ ਦੇ ਲਈ ਕਿਹਾ ਸੀ। ਮਾਮਲੇ ਦੀ ਜਾਂਚ ਲਗਾਤਾਰ ਜਾਰੀ ਹੈ।
ਪਟਿਆਲਾ 'ਚ ਐਨਕਾਊਂਟਰ
ਉਧਰ, ਪਟਿਆਲਾ (Patiala Encounter) ਦੇ ਫੱਗਣ ਮਾਜਰਾ 'ਚ ਸੀਆਈਏ ਸਟਾਫ ਤੇ ਬਦਮਾਸ਼ ਵਿਚਾਲੇ ਮੁੱਠਭੇੜ ਹੋਈ। ਐਸਪੀ ਇਨਵੈਸਟੀਗੇਸ਼ਨ ਗੁਰਬੰਤ ਸਿੰਘ ਬੈਂਸ ਤੇ ਇੰਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਇਹ ਸ਼ੱਕੀ ਅਨਸਰਾਂ ਦੀ ਤਲਾਸ਼ ਲਾਈਫ ਪੈਟਰੋਲਿੰਗ 'ਤੇ ਸਨ, ਜਿਨ੍ਹਾਂ ਨੂੰ ਸੂਚਨਾ ਮਿਲੀ ਕਿ ਕੋਈ ਸ਼ੱਕੀ ਅਨਸਰ ਪਟਿਆਲੇ ਸ਼ਹਿਰ 'ਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ, ਜਿਸ 'ਤੇ ਪੁਲਿਸ ਪਾਰਟੀ ਨੇ ਇੱਕ ਜਿਹੜਾ ਗੁਰਚਰਨ ਸਿੰਘ ਉਰਫ ਕਾਲੂ ਮੋਹਾਲੀ ਦਾ ਰਹਿਣ ਵਾਲਾ ਹੈ, ਨੂੰ ਰਾਊਂਡਅਪ ਕੀਤਾ। ਇਸ ਦੌਰਾਨ ਮੁਲਜ਼ਮ ਨੇ ਪੁਲਿਸ ਪਾਰਟੀ ਦੇ ਉੱਪਰ 32 ਬੋਰ ਦੇ ਪਿਸਤੌਲ ਨਾਲ ਚਾਰ ਫਾਇਰ ਕੀਤੇ, ਜਿਸ ਦੇ ਜਵਾਬ ਵਿੱਚ ਪੁਲਿਸ ਦੀ ਜਵਾਬੀ ਕਾਰਵਾਈ 'ਚ ਮੁਲਜ਼ਮ ਜ਼ਖ਼ਮੀ ਹੋ ਗਿਆ। ਪੁਲਿਸ ਨੇ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਕਾਰਵਾਈ ਅਰੰਭ ਦਿੱਤੀ ਹੈ।
- PTC NEWS