Bathinda News : ਸ਼ਰਾਬ ਦੇ ਠੇਕੇ 'ਤੇ ਪੁਲਿਸ ਦੀ ਵਰਦੀ 'ਚ ਮੌਜੂਦ ਪੁਲਿਸ ਮੁਲਾਜ਼ਮ ਦੀ ਸ਼ਰਾਬ ਪੀਣ ਦੀ ਵੀਡੀਓ ਵਾਇਰਲ
Bathinda News : ਬਠਿੰਡਾ ਵਿੱਚ ਸ਼ਰਾਬ ਦੇ ਠੇਕੇ ਬਾਹਰ ਪੁਲਿਸ ਦੀ ਵਰਦੀ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਸ਼ਰਾਬ ਪੀਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਮੁਲਾਜ਼ਮ ਨਸ਼ੇ ਵਿੱਚ ਟਲੀ ਹਾਲਤ ਵਿੱਚ ਨਜ਼ਰ ਆ ਰਿਹਾ ਹੈ। ਹਾਲਾਂਕਿ ਪੁਲਿਸ ਮੁਲਾਜ਼ਮ ਨੇ ਕਿਹਾ ਤਿਉਹਾਰ ਕਰਕੇ ਸ਼ਰਾਬ ਪੀਤੀ ਹੈ। ਜੇ ਕਹਿੰਦੇ ਹੋ ਤਾਂ ਅੱਗੇ ਤੋਂ ਨਹੀਂ ਪੀਂਦਾ। ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਹ ਤਸਵੀਰਾਂ ਬਠਿੰਡਾ ਪੁਲਿਸ ਦੇ ਇੱਕ ਥਾਣੇਦਾਰ ਦੀਆਂ ਹਨ, ਜੋ ਸ਼ਰਾਬ ਦੇ ਠੇਕੇ 'ਤੇ ਦਿਨ ਦਿਹਾੜੇ ਪੁਲਿਸ ਦੀ ਵਰਦੀ ਵਿੱਚ ਪਹੁੰਚਦਾ ਹੈ ਅਤੇ ਸ਼ਰਾਬ ਲੈਂਦਾ ਹੈ। ਫਿਰ ਬਿਨ੍ਹਾਂ ਪਾਣੀ ਤੇ ਗਿਲਾਸ ਤੋਂ ਗਟ -ਗਟ ਕਰਕੇ ਪੀ ਜਾਂਦਾ ਹੈ ਪਰ ਜਦੋਂ ਕੈਮਰਾ ਦੇਖਦਾ ਹੈ ਤਾਂ ਠੇਕੇ ਨੂੰ ਛੱਡ ਕੇ ਆਪਣੀ ਸਕੂਟਰੀ ਵੱਲ ਦੌੜਦਾ ਹੈ।
ਇੱਕ ਗੱਲ ਤਾਂ ਸਾਫ ਹੈ ਕਿ ਥਾਣੇਦਾਰ ਨੇ ਬੜੀ ਬੇਬਾਕੀ ਦੇ ਨਾਲ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਥਾਣੇਦਾਰ ਨੇ ਕਿਹਾ ਤਿਉਹਾਰ ਸੀ ,ਜਿਸ ਕਰਕੇ ਦਿਨੇ ਹੀ ਸ਼ਰਾਬ ਪੀਣ ਲੱਗ ਗਿਆ। ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਅੱਗੇ ਤੋਂ ਨਹੀਂ ਪੀਂਦਾ। ਮੈਂ ਮੰਨਦਾ ਹਾਂ ਕਿ ਮੈਂ ਗਲਤੀ ਕੀਤੀ ਹੈ ,ਮੇਰੀ ਡਿਊਟੀ ਕੋਰਟ ਦੇ ਵਿੱਚ ਲੱਗੀ ਹੈ ਤੇ ਮੇਰਾ ਨਾਂ ਹਰਨੇਕ ਸਿੰਘ ਹੈ ਅਤੇ ਜਾਂਦਾ ਜਾਂਦਾ ਇਹ ਵੀ ਕਹਿ ਗਿਆ ਕਿ ਮੇਰਾ ਵੀ ਇੱਕ ਜਾਣਕਾਰ ਪੱਤਰਕਾਰ ਹੈ।
- PTC NEWS