Pooja Hegde: ਸਲਮਾਨ ਖਾਨ ਨੂੰ ਡੇਟ ਕਰਨ ਦੀਆਂ ਅਫਵਾਹਾਂ 'ਤੇ ਪੂਜਾ ਹੇਗੜੇ ਨੇ ਪਹਿਲੀ ਵਾਰ ਤੋੜੀ ਚੁੱਪੀ
Pooja Hegde On Salman Khan Dating: ਅਦਾਕਾਰਾ ਪੂਜਾ ਹੇਗੜੇ ਬਾਲੀਵੁੱਡ ਦੇ ਸੁਲਤਾਨ ਯਾਨੀ ਸਲਮਾਨ ਖਾਨ ਨਾਲ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਆਨਸਕ੍ਰੀਨ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਦੂਜੇ ਪਾਸੇ ਬੀ-ਟਾਊਨ 'ਚ ਲੰਬੇ ਸਮੇਂ ਤੋਂ ਅਫਵਾਹਾਂ ਫੈਲ ਰਹੀਆਂ ਹਨ ਕਿ ਜੋੜਾ ਅਸਲ ਜ਼ਿੰਦਗੀ 'ਚ ਵੀ ਡੇਟ ਕਰ ਰਿਹਾ ਹਨ। ਇਸ ਦੇ ਨਾਲ ਹੀ ਪਹਿਲੀ ਵਾਰ ਅਦਾਕਾਰਾ ਨੇ ਸਲਮਾਨ ਖਾਨ ਨੂੰ ਡੇਟ ਕਰਨ ਦੀਆਂ ਅਫਵਾਹਾਂ 'ਤੇ ਚੁੱਪੀ ਤੋੜੀ ਅਤੇ ਸੱਚਾਈ ਨੂੰ ਬਿਆਨ ਕੀਤਾ ਹੈ।
ਸਲਮਾਨ ਅਤੇ ਪੂਜਾ ਹੇਗੜੇ ਦੇ ਡੇਟਿੰਗ ਦੀਆਂ ਅਫਵਾਹਾਂ ਕੁਝ ਮਹੀਨੇ ਪਹਿਲਾਂ ਸ਼ੁਰੂ ਹੋਈਆਂ ਸਨ। ਇਸ ਤੋਂ ਬਾਅਦ ਨਾ ਤਾਂ ਸਲਮਾਨ ਖਾਨ ਅਤੇ ਨਾ ਹੀ ਪੂਜਾ ਹੇਗੜੇ ਨੇ ਇਨ੍ਹਾਂ ਅਫਵਾਹਾਂ ਦਾ ਖੰਡਨ ਕੀਤਾ ਅਤੇ ਨਾ ਹੀ ਸਵੀਕਾਰ ਕੀਤਾ। ਇਸ ਦੇ ਨਾਲ ਹੀ ਇਨ੍ਹਾਂ ਅਫਵਾਹਾਂ ਨੂੰ ਉਦੋਂ ਬਲ ਮਿਲਿਆ ਜਦੋਂ ਸਲਮਾਨ ਨੇ ਮੰਗਲੌਰ 'ਚ ਪੂਜਾ ਹੇਗੜੇ ਦੇ ਭਰਾ ਰਿਸ਼ਭ ਹੇਗੜੇ ਦੇ ਵਿਆਹ 'ਚ ਸ਼ਿਰਕਤ ਕੀਤੀ।
ਉਨ੍ਹਾਂ ਦੀਆਂ ਕਈ ਤਸਵੀਰਾਂ ਆਨਲਾਈਨ ਸਾਹਮਣੇ ਆਈਆਂ ਹਨ। ਹਾਲਾਂਕਿ ਇਕ ਨਿਜੀ ਚੈੱਨਲ ਨੂੰ ਦਿੱਤੇ ਇਕ ਇੰਟਰਵਿਊ 'ਚ ਪੂਜਾ ਨੇ ਸਲਮਾਨ ਖਾਨ ਨੂੰ ਡੇਟ ਕਰਨ ਦੀਆਂ ਅਫਵਾਹਾਂ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਉਹ ਸਿੰਗਲ ਹੈ ਅਤੇ ਇਹ ਵੀ ਸਪੱਸ਼ਟ ਕੀਤਾ ਕਿ ਫਿਲਹਾਲ ਉਸਦਾ ਕਰੀਅਰ ਉਸਦੀ ਤਰਜੀਹ ਹੈ।
ਸਲਮਾਨ ਖਾਨ ਨੂੰ ਡੇਟ ਕਰਨ ਦੀਆਂ ਅਫਵਾਹਾਂ 'ਤੇ ਪੂਜਾ ਹੇਗੜੇ ਨੇ ਕੀ ਕਿਹਾ?
ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਪੂਜਾ ਨੂੰ ਸਲਮਾਨ ਖਾਨ ਨਾਲ ਉਨ੍ਹਾਂ ਦੇ ਰਿਸ਼ਤੇ 'ਤੇ ਸਵਾਲ ਕੀਤਾ ਤਾਂ ਉਸ ਨੇ ਕਿਹਾ- 'ਮੈਂ ਇਸ ਬਾਰੇ ਕੀ ਕਹਾਂ। ਮੈਂ ਹਰ ਰੋਜ਼ ਆਪਣੇ ਬਾਰੇ ਨਵੀਆਂ ਗੱਲਾਂ ਪੜ੍ਹਦੀ ਹਾਂ। ਮੈਂ ਸਿੰਗਲ ਹਾਂ, ਮੈਨੂੰ ਇਕੱਲਾ ਰਹਿਣਾ ਪਸੰਦ ਹੈ। ਮੈਂ ਇਸ ਸਮੇਂ ਆਪਣੇ ਕਰੀਅਰ 'ਤੇ ਧਿਆਨ ਦੇ ਰਹੀ ਹਾਂ। ਮੈਂ ਵੱਖ-ਵੱਖ ਸ਼ਹਿਰਾਂ 'ਚ ਘੁੰਮਦੀ ਰਹਿੰਦੀ ਹਾਂ, ਫਿਲਹਾਲ ਮੇਰਾ ਟੀਚਾ ਮੇਰਾ ਕਰੀਅਰ ਹੈ। ਮੈਂ ਹੁਣ ਬੈਠ ਕੇ ਇਨ੍ਹਾਂ ਅਫਵਾਹਾਂ ਵੱਲ ਧਿਆਨ ਨਹੀਂ ਦੇ ਸਕਦੀ, ਕਿਉਂਕਿ ਹੁਣ ਮੈਂ ਕੀ ਕਰਾਂ?
ਆਪਣੀ ਫਿਲਮ ਬਾਰੇ ਗੱਲ ਕਰਦੇ ਹੋਏ ਪੂਜਾ ਨੇ ਕਿਹਾ- 'ਮੈਨੂੰ ਇਹ ਫਿਲਮ ਲਾਕਡਾਊਨ ਤੋਂ ਪਹਿਲਾਂ ਆਫਰ ਹੋਈ ਸੀ। ਉਦੋਂ ਇਸ ਫਿਲਮ ਦਾ ਟਾਈਟਲ ਅੱਲ੍ਹਾ ਸੀ। ਪਹਿਲਾਂ ਸਾਜਿਦ ਨਾਡਿਆਡਵਾਲਾ ਇਸ ਪ੍ਰੋਜੈਕਟ ਦਾ ਹਿੱਸਾ ਸਨ ਅਤੇ ਅਸੀਂ ਪਹਿਲਾਂ ਸੌਸਫੁੱਲ ਵਿੱਚ ਇਕੱਠੇ ਕੰਮ ਕੀਤਾ ਸੀ।
ਇਹ ਵੀ ਪੜ੍ਹੋ: Mankirat Aulakh: ਮਨਕੀਰਤ ਔਲਖ ਨੇ ਦੱਸਿਆ ਆਪਣੀ ਜਾਨ ਨੂੰ ਖ਼ਤਰਾ, ਪੁਲਿਸ ਕਰ ਰਹੀ ਹੈ ਜਾਂਚ
- PTC NEWS