Preet Aujla: ਕੈਨੇਡੀਅਨ ਅਦਾਕਾਰਾ ਦੇ ਪੰਜਾਬੀ ਸਿਨੇਮਾ 'ਚ ਚਰਚੇ! ਸਿੱਧੂ ਮੂਸੇਵਾਲਾ ਨਾਲ ਵੀ ਕਰ ਚੁੱਕੀ ਕੰਮ
Punjabi Actress Preet Aujla: ਫ਼ਿਲਮ 'ਮੁੰਡਾ ਸਾਊਥਹਾਲ' ਨਾਲ ਪੰਜਾਬੀ ਸਿਨੇਮਾ ਜਗਤ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕੈਨੇਡੀਅਨ ਅਦਾਕਾਰਾ ਪ੍ਰੀਤ ਔਜਲਾ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦੇਈਏ ਕਿ ਜਲਦ ਹੀ ਇਹ ਅਦਾਕਾਰਾ ਪੰਜਾਬੀ ਫ਼ਿਲਮ 'ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ' ਨਾਲ ਫਿਰ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੀ ਹੈ।
ਦੱਸ ਦੇਈਏ ਕਿ ਮੂਲ ਰੂਪ ਵਿਚ ਪੰਜਾਬ ਨਾਲ ਸਬੰਧਤ, ਪਰ ਕੈਨੇਡਾ ਵਿਖੇ ਜੰਮਪਲ ਤੇ ਪੜ੍ਹਾਈ ਕਰਨ ਵਾਲੀ ਅਦਾਕਾਰਾ ਪ੍ਰੀਤ ਔਜਲਾ ਯੂਬੀਸੀ ਤੋਂ ਬਿਜਨੈਸ ਡਿਗਰੀ ਹਾਸਿਲ ਕਰਨ ਦੇ ਨਾਲ ਨਾਲ ਚਾਰਟਰਡ ਅਕਾਊਂਟੈਂਟ ਵਜੋਂ ਸੇਵਾਵਾਂ ਦੇ ਚੁੱਕੀ ਹੈ, ਜਿਨ੍ਹਾਂ ਵੱਲੋ ਅਪਣੇ ਅਦਾਕਾਰੀ ਦੇ ਸੁਫਨਿਆਂ ਨੂੰ ਪੂਰਾ ਕਰਨ ਲਈ ਉਸਨੇ ਆਪਣੇ ਇਸ ਰੁਤਬੇ ਨੂੰ ਵੀ ਦਰਕਿਨਾਰ ਕਰ ਦਿੱਤਾ।
'ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ' ਫਿਲਮ ਬਾਰੇ ਖਾਸ...
ਇਸ ਨਵੀਂ ਫ਼ਿਲਮ ਦਾ ਲੇਖਣ ਅਤੇ ਨਿਰਦੇਸ਼ਨ ਸੁੱਖ ਸੰਘੇੜਾ ਵੱਲੋ ਕੀਤਾ ਗਿਆ ਹੈ। 'ਮੋਸ਼ਨ ਫ਼ਿਲਮਜ ਅਤੇ ਡੇਸਟੀਨੋ ਫ਼ਿਲਮਜ ਦੇ ਬੈਨਰ ਹੇਠ ਬਣਾਈ ਗਈ ਅਤੇ ਪ੍ਰਾਈਮ ਰਿਕਾਰਡਜ਼' ਦੀ ਐਸੋਸੀਏਸ਼ਨ ਅਧੀਨ ਪ੍ਰਸਤੁਤ ਕੀਤੀ ਜਾ ਰਹੀ ਇਸ ਰੋਮਾਂਟਿਕ -ਸੰਗੀਤਮਈ ਅਤੇ ਦਿਲਚਸਪ ਡਰਾਮਾ ਫ਼ਿਲਮ ਵਿਚ ਅਰਮਾਨ ਬੇਦਿਲ ਅਤੇ ਪ੍ਰੀਤ ਔਜਲਾ ਲੀਡ ਜੋੜੀ ਵਜੋ ਨਜ਼ਰ ਆਉਣਗੇ। ਇਸ ਤੋਂ ਇਲਾਵਾ, ਸਰਦਾਰ ਸੋਹੀ, ਡੈਨੀ ਹੋਜੇ ਅਤੇ ਉਮੰਗ ਕੁਮਾਰ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫਿਲਮ ਸਿਨੇਮਾ ਘਰਾਂ ਵਿੱਚ 25 ਅਕਤੂਬਰ 2024 ਨੂੰ ਰਿਲੀਜ ਹੋਵੇਗੀ।
ਵੀਡੀਓਜ਼ ਗੀਤਾਂ 'ਚ ਆਈ ਨਜ਼ਰ...
'ਮਿਊਜ਼ਿਕ ਵੀਡੀਓਜ਼ ਤੋਂ ਅਪਣੇ ਅਦਾਕਾਰੀ ਕਰਿਅਰ ਦਾ ਆਗਾਜ਼ ਕਰਨ ਵਾਲੀ ਇਹ ਹੋਣਹਾਰ ਅਦਾਕਾਰਾ ਪ੍ਰੀਤ ਔਜਲਾ ਸਵ. ਸਿੱਧੂ ਮੂਸੇਵਾਲਾ ਤੋਂ ਇਲਾਵਾ ਰਣਜੀਤ ਬਾਵਾ ਅਤੇ ਕਾਕਾ ਦੇ ਸੰਗ਼ੀਤਕ ਵੀਡੀਓਜ਼ ਨੂੰ ਵੀ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾ ਚੁੱਕੀ ਹੈ। ਵਰਕਫਰੰਟ ਦੀ ਗੱਲ ਕਰਿਏ ਤਾਂ ਪ੍ਰੀਤ ਔਜਲਾ ਨੂੰ ਫਿਲਮ 'ਆਪਣੇ ਘਰ ਬੇਗਾਣੇ 'ਚ ਵੀ ਬਤੌਰ ਲੀਡ ਅਦਾਕਾਰਾ ਵਜੋਂ ਨਜ਼ਰ ਆਵੇਗੀ
- PTC NEWS