Mon, Dec 15, 2025
Whatsapp

Khanna News : ਖੰਨਾ ਦੇ ਸਰਕਾਰੀ ਹਸਪਤਾਲ 'ਚ ਤੜਫਦੀ ਗਰਭਵਤੀ ਔਰਤ ਨੂੰ 2 ਘੰਟੇ ਬਿਨ੍ਹਾਂ ਇਲਾਜ ਛੱਡਿਆ, ਜਣੇਪੇ ਮਗਰੋਂ ਬੱਚੀ ਦੀ ਹਾਲਤ ਨਾਜ਼ੁਕ

Khanna News : ਖੰਨਾ ਦਾ ਸਰਕਾਰੀ ਹਸਪਤਾਲ ਇੱਕ ਵਾਰ ਫਿਰ ਆਪਣੇ ਲਾਪਰਵਾਹ ਰਵੱਈਏ ਕਾਰਨ ਸੁਰਖੀਆਂ ਵਿੱਚ ਆਇਆ ਹੈ। ਸੋਮਵਾਰ ਰਾਤ ਹਸਪਤਾਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇੱਕ ਗਰਭਵਤੀ ਔਰਤ ਨੂੰ ਦਰਦ ਨਾਲ ਤੜਫਦਾ ਦੇਖ ਕੇ ਵੀ ਡਾਕਟਰ ਨੇ ਮੁੱਢਲੀ ਸਹਾਇਤਾ ਦੇਣ ਦੀ ਬਜਾਏ ਉਸਨੂੰ ਦੋ ਘੰਟੇ ਤੱਕ ਬਿਨ੍ਹਾਂ ਇਲਾਜ ਛੱਡ ਦਿੱਤਾ ਅਤੇ ਰੈਫਰ ਕਰ ਦਿੱਤਾ

Reported by:  PTC News Desk  Edited by:  Shanker Badra -- July 22nd 2025 01:38 PM
Khanna News : ਖੰਨਾ ਦੇ ਸਰਕਾਰੀ ਹਸਪਤਾਲ 'ਚ ਤੜਫਦੀ ਗਰਭਵਤੀ ਔਰਤ ਨੂੰ 2 ਘੰਟੇ ਬਿਨ੍ਹਾਂ ਇਲਾਜ ਛੱਡਿਆ, ਜਣੇਪੇ ਮਗਰੋਂ ਬੱਚੀ ਦੀ ਹਾਲਤ ਨਾਜ਼ੁਕ

Khanna News : ਖੰਨਾ ਦੇ ਸਰਕਾਰੀ ਹਸਪਤਾਲ 'ਚ ਤੜਫਦੀ ਗਰਭਵਤੀ ਔਰਤ ਨੂੰ 2 ਘੰਟੇ ਬਿਨ੍ਹਾਂ ਇਲਾਜ ਛੱਡਿਆ, ਜਣੇਪੇ ਮਗਰੋਂ ਬੱਚੀ ਦੀ ਹਾਲਤ ਨਾਜ਼ੁਕ

Khanna News : ਖੰਨਾ ਦਾ ਸਰਕਾਰੀ ਹਸਪਤਾਲ ਇੱਕ ਵਾਰ ਫਿਰ ਆਪਣੇ ਲਾਪਰਵਾਹ ਰਵੱਈਏ ਕਾਰਨ ਸੁਰਖੀਆਂ ਵਿੱਚ ਆਇਆ ਹੈ। ਸੋਮਵਾਰ ਰਾਤ ਹਸਪਤਾਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇੱਕ ਗਰਭਵਤੀ ਔਰਤ ਨੂੰ ਦਰਦ ਨਾਲ ਤੜਫਦਾ ਦੇਖ ਕੇ ਵੀ ਡਾਕਟਰ ਨੇ ਮੁੱਢਲੀ ਸਹਾਇਤਾ ਦੇਣ ਦੀ ਬਜਾਏ ਉਸਨੂੰ ਦੋ ਘੰਟੇ ਤੱਕ ਬਿਨ੍ਹਾਂ ਇਲਾਜ ਛੱਡ ਦਿੱਤਾ ਅਤੇ ਰੈਫਰ ਕਰ ਦਿੱਤਾ, ਜਿਸ ਤੇ ਸ਼੍ਰੋਮਣੀ ਅਕਾਲੀ ਦਲ ਆਗੂ ਯਾਦਵਿੰਦਰ ਸਿੰਘ ਜਾਦੂ ਹਸਪਤਾਲ ਪਹੁੰਚੇ ਅਤੇ ਡਾਕਟਰਾਂ ਦੀ ਕਲਾਸ ਲਗਾਈ। ਜਿਸ 'ਤੇ ਐਸਐਮਓ ਨੇ ਖੁਦ ਪਹੁੰਚ ਮਰੀਜ਼ ਦੀ ਸਰਜਰੀ ਕੀਤੀ ਪਰ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕੀ ਜੇਕਰ ਜੱਚਾ ਬੱਚਾ ਕੇਂਦਰ ਵਿੱਚ ਜਣੇਪੇ ਦਾ ਕੋਈ ਇੰਤਜ਼ਾਮ ਨਹੀਂ ਤਾਂ ਇਹ ਕਿਹੋ ਜੀ ਸਿਹਤ ਕ੍ਰਾਂਤੀ ??

ਖੰਨਾ ਵਾਸੀ ਔਰਤ ਜੋ ਪਿਛਲੇ 9 ਮਹੀਨੇ ਤੋਂ ਖੰਨਾ ਹਸਪਤਾਲ ਵਿੱਚ ਇਲਾਜ ਲੈ ਰਹੀ ਸੀ, ਨੂੰ ਉਸਦੇ ਪਰਿਵਾਰਕ ਮੈਂਬਰ ਸਾਢੇ 7 ਵਜੇ ਦੇ ਕਰੀਬ ਹਸਪਤਾਲ ਲੈ ਕੇ ਆਏ ਸੀ। ਔਰਤ ਦਰਦ ਨਾਲ ਬੇਹਾਲ ਸੀ। ਐਮਰਜੈਂਸੀ ਵਾਰਡ ਵਿੱਚ ਮੌਜੂਦ ਡਾ. ਅਮਰਪ੍ਰੀਤ ਨੇ ਮਹਿਲਾ ਰੋਗ ਮਾਹਿਰ ਨਾਲ ਫੋਨ ਉੱਤੇ ਗੱਲ ਕਰਕੇ ਸਿੱਧਾ ਜਵਾਬ ਦਿੱਤਾ ਕਿ ਇੱਥੇ ਡਿਲੀਵਰੀ ਨਹੀਂ ਹੋ ਸਕਦੀ ਅਤੇ ਔਰਤ ਨੂੰ ਪਟਿਆਲਾ ਰੈਫਰ ਕੀਤਾ ਜਾ ਰਿਹਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਹਸਪਤਾਲ ਕੋਲ ਔਰਤ ਨੂੰ ਭੇਜਣ ਲਈ ਐਂਬੂਲੈਂਸ ਵੀ ਉਪਲਬਧ ਨਹੀਂ ਸੀ।


ਉਥੇ ਹੀ ਪਰਿਵਾਰ ਵਾਲਿਆਂ ਦਾ ਗੁੱਸਾ ਫੁੱਟ ਪਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਪਿਛਲੇ 9 ਮਹੀਨੇ ਤੋਂ ਇਥੇ ਹੀ ਇਲਾਜ ਹੋ ਰਿਹਾ ਸੀ ਤਾਂ ਅਖੀਰ ਡਿਲੀਵਰੀ ਦੇ ਸਮੇਂ ਕਿਉਂ ਹੱਥ ਖੜੇ ਕਰ ਦਿੱਤੇ ਗਏ? ਹੰਗਾਮਾ ਵਧਦਾ ਦੇਖ ਕੇ ਅਕਾਲੀ ਦਲ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਹਸਪਤਾਲ ਪਹੁੰਚੇ ਅਤੇ ਡਾਕਟਰਾਂ ਨਾਲ ਗੱਲ ਕੀਤੀ ਪਰ ਕੋਈ ਹੱਲ ਨਾ ਨਿਕਲਿਆ। ਇਸ ਦੌਰਾਨ ਪਰਿਵਾਰ ਨੂੰ ਕਿਹਾ ਗਿਆ ਕਿ ਪ੍ਰਾਈਵੇਟ ਐਂਬੂਲੈਂਸ ਦਾ ਪ੍ਰਬੰਧ ਕਰਕੇ ਔਰਤ ਨੂੰ ਪਟਿਆਲਾ ਲੈ ਜਾਓ।

ਪਰਿਵਾਰ ਅਤੇ ਸਥਾਨਕ ਲੋਕਾਂ ਦੇ ਵਿਰੋਧ ਮਗਰੋਂ ਐਸ ਐਮ ਓ ਡਾ. ਮਨਿੰਦਰ ਸਿੰਘ ਭਸੀਨ ਖੁਦ ਹਸਪਤਾਲ ਪਹੁੰਚੇ। ਉਨ੍ਹਾਂ ਨੇ ਖੁਦ ਓਪਰੇਸ਼ਨ ਕਰਨ ਦੇ ਭਰੋਸੇ ਉਪਰ ਪਰਿਵਾਰ ਨੂੰ ਸ਼ਾਂਤ ਕੀਤਾ ਅਤੇ ਬੱਚਿਆਂ ਦੇ ਮਾਹਿਰ ਇਕ ਪ੍ਰਾਈਵੇਟ ਡਾਕਟਰ ਨੂੰ ਵੀ ਬੁਲਾਇਆ ਗਿਆ। ਓਪਰੇਸ਼ਨ ਤੋਂ ਬਾਅਦ ਮਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਪਰ ਨਵਜਨਮੀ ਬੱਚੀ ਦੀ ਹਾਲਤ ਨਾਜ਼ੁਕ ਹੈ ਅਤੇ ਉਸਨੂੰ ਹੋਰ ਇਲਾਜ ਲਈ ਰੈਫਰ ਕਰ ਦਿੱਤਾ ਗਿਆ।

ਇਸ ਘਟਨਾ ਨੇ ਖੰਨਾ ਹਸਪਤਾਲ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਲੋਕਾਂ ਨੇ ਇਨ੍ਹਾਂ ਹਾਲਾਤਾਂ ਨੂੰ ਹਸਪਤਾਲ ਪ੍ਰਬੰਧਕੀ ਦੀ "ਮਾਨਵਤਾ ਤੇ ਦਾਗ" ਕਰਾਰ ਦਿੱਤਾ ਹੈ। ਉਥੇ ਹੀ ਡਾ. ਅਮਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਔਰਤ ਦੀ ਹਾਲਤ ਦੇਖਦੇ ਹੋਏ ਰੈਫਰ ਕੀਤਾ ਗਿਆ ਸੀ ਪਰ ਪਰਿਵਾਰ ਵਾਲੇ ਰਾਜ਼ੀ ਨਹੀਂ ਹੋਏ। ਹਾਲਾਂਕਿ ਹੰਗਾਮੇ ਮਗਰੋਂ ਐਸ ਐਮ ਓ ਨੇ ਆਪਰੇਸ਼ਨ ਕੀਤਾ।

ਪਰਿਵਾਰ ਨੇ ਸਾਫ਼ ਕਿਹਾ ਕਿ ਜੇ ਐਸਐਮਓ ਦੇ ਦਖ਼ਲ ਤੋਂ ਬਿਨ੍ਹਾਂ ਔਰਤ ਨੂੰ ਪਟਿਆਲਾ ਭੇਜਿਆ ਜਾਂਦਾ ਤਾਂ ਕਿਸੇ ਵੱਡੀ ਦੁਰਘਟਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਮੰਗ ਕੀਤੀ ਕਿ ਹਸਪਤਾਲ ਅਮਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਹੋਰ ਕਿਸੇ ਮਰੀਜ਼ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਨਾ ਹੋਵੇ।

- PTC NEWS

Top News view more...

Latest News view more...

PTC NETWORK
PTC NETWORK