Christian Community ਵੱਲੋਂ ਕਰਵਾਏ ਜਾਣ ਵਾਲੇ ਸਮਾਗਮ ਦਾ ਵੱਡਾ ਵਿਰੋਧ; ਹਿੰਦੂ, ਵਾਲਮੀਕੀ ਤੇ ਨਿਹੰਗ ਜਥੇਬੰਦੀਆਂ ਨੇ ਦਿੱਤਾ ਅਲਟੀਮੇਟਮ
Amritsar News : ਅੰਮ੍ਰਿਤਸਰ ’ਚ ਕ੍ਰਿਸਚਨ ਭਾਈਚਾਰੇ ਵੱਲੋਂ ਕਰਵਾਇਆ ਜਾ ਰਿਹਾ "ਪਿਆਰ ਦੇ ਨਾਮ ਦਾ ਸੁਨੇਹਾ" ਸਮਾਗਮ ਹੁਣ ਵਿਵਾਦਾਂ ਵਿਚ ਘਿਰ ਗਿਆ ਹੈ। ਦੱਸ ਦਈਏ ਕਿ ਇਹ ਸਮਾਗਮ 30 ਜੁਲਾਈ ਨੂੰ ਕਰਵਾਇਆ ਜਾਣਾ ਹੈ। ਪਰ ਇਸ ਤੋਂ ਪਹਿਲਾਂ ਹੀ ਇਸ ’ਤੇ ਸੰਕਟ ਦੇ ਬੱਦਲ ਛਾ ਗਏ ਹਨ।
ਕਈ ਧਾਰਮਿਕ ਜਥੇਬੰਦੀਆਂ ਵੱਲੋਂ ਸਮਾਗਮ ਦਾ ਵਿਰੋਧ
ਮਿਲੀ ਜਾਣਕਾਰੀ ਮੁਤਾਬਿਕ ਇਲਾਕੇ ਦੀਆਂ ਕਈ ਧਾਰਮਿਕ ਜਥੇਬੰਦੀਆਂ ਵੱਲੋਂ ਇਸ ਸਮਾਗਮ ਦੇ ਵਿਰੋਧ ਦਾ ਐਲਾਨ ਕਰ ਦਿੱਤਾ ਗਿਆ ਹੈ। ਹਿੰਦੂ ਜਥੇਬੰਦੀਆਂ, ਵਾਲਮੀਕੀ ਸੰਘਠਨਾਂ ਅਤੇ ਨਿਹੰਗ ਸਿੱਖ ਜਥੇਬੰਦੀਆਂ ਨੇ ਸਾਫ ਕਰ ਦਿੱਤਾ ਹੈ ਕਿ ਇਹ ਸਮਾਗਮ ਕਿਸੇ ਵੀ ਮਕਸਦ ਨਾਲ ਨਹੀਂ ਹੋਣ ਦਿੱਤਾ ਜਾਵੇਗਾ।
ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਦਿੱਤੀ ਚਿਤਾਵਨੀ
ਵਿਰੋਧ ਕਰ ਰਹੀਆਂ ਜਥੇਬੰਦੀਆਂ ਦਾ ਦਾਅਵਾ ਹੈ ਕਿ ਇਹ ਸਮਾਗਮ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦਾ ਹੈ ਅਤੇ ਇਸ ਦੇ ਪਿੱਛੇ ਲੁਕਿਆ ਹੋਰ ਕੋਈ ਛੁਪਿਆ ਏਜੰਡਾ ਹੋ ਸਕਦਾ ਹੈ। ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਸਮਾਗਮ ਰੋਕਿਆ ਨਾ ਗਿਆ ਤਾਂ ਉਹ ਆਪਣੀ ਰਣਨੀਤੀ ਅਨੁਸਾਰ ਕਦਮ ਚੁੱਕਣਗੇ।
ਪ੍ਰਸ਼ਾਸਨ ਲਈ ਬਣੀ ਚੁਣੌਤੀ
ਹਾਲਾਂਕਿ, ਕ੍ਰਿਸਚਨ ਭਾਈਚਾਰੇ ਵੱਲੋਂ ਅਜੇ ਤੱਕ ਕੋਈ ਸਾਫ ਬਿਆਨ ਨਹੀਂ ਆਇਆ, ਪਰ ਵਿਰੋਧ ਤੇਜ਼ ਹੋਣ ਕਾਰਨ ਪ੍ਰਸ਼ਾਸਨ ਲਈ ਵੀ ਇਹ ਇੱਕ ਚੁਣੌਤੀ ਬਣ ਗਿਆ ਹੈ। ਹੁਣ ਦੇਖਣਾ ਇਹ ਹੈ ਕਿ ਅਖੀਰਕਾਰ ਇਹ ਸਮਾਗਮ ਹੁੰਦਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ : CM Bhagwant Mann ਤੇ ਕੇਜਰੀਵਾਲ ਅੱਗੇ ਝੁਕੇ AAP MP Malvinder Kang; ਲੈਂਡ ਪੂਲਿੰਗ ਸਕੀਮ ’ਤੇ ਪਾਰਟੀ ਵਿਰੋਧੀ ਪੋਸਟ ਕੀਤੀ ਡਿਲੀਟ
- PTC NEWS