Sugarcane Farmers Protest: ਧੂਰੀ ’ਚ ਗੰਨਾ ਕਿਸਾਨਾਂ ਨੇ ਨੈਸ਼ਨਲ ਹਾਈਵੇ ’ਤੇ ਲਗਾਇਆ ਧਰਨਾ, ਸਰਕਾਰ ਤੇ ਪ੍ਰਸ਼ਾਸਨ ’ਤੇ ਲਗਾਇਆ ਇਹ ਇਲਜ਼ਾਮ
Sugarcane Farmers Protest: ਸੰਗਰੂਰ ਦੇ ਧੂਰੀ ਵਿਖੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਦੱਸ ਦਈਏ ਕਿ ਕਿਸਾਨਾਂ ਵੱਲੋਂ ਦੇਰ ਰਾਤ ਤੋਂ ਹੀ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਉਨ੍ਹਾਂ ਨੇ ਸੜਕ ’ਤੇ ਹੀ ਆਪਣੀ ਪੂਰੀ ਰਾਤ ਬਿਤਾਈ ਹੈ। ਕਿਸਾਨਾਂ ਵੱਲੋਂ ਸ਼ੂਗਰ ਮਿੱਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਦੁਪਹਿਰ 12 ਵਜੇ ਕਿਸਾਨਾਂ ਵੱਲੋਂ ਕੋਈ ਵੱਡਾ ਫੈਸਲਾ ਲਿਆ ਜਾਵੇਗਾ।
ਮਿਲੀ ਜਾਣਕਾਰੀ ਮੁਤਾਬਿਕ ਗੰਨਾ ਕਾਸ਼ਤਕਾਰਾਂ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਵੱਡੀ ਗਿਣਤੀ ’ਚ ਪਿੰਡਾਂ ਚੋਂ ਕਿਸਾਨ ਧੂਰੀ ਵਿਖੇ ਪਹੁੰਚਣ।
ਗੰਨਾ ਕਿਸਾਨ ਆਗੂ ਨੇ ਕਿਹਾ ਹੈ ਕਿ ਪ੍ਰਸ਼ਾਸਨ ਨੇ ਕਿਹਾ ਅਸੀਂ ਸਿਰਫ ਇੱਕ ਟਰੋਲੀ ’ਚ 80 ਕੁਇੰਟਲ ਗੰਨਾ ਖਰੀਦ ਸਕਦੇ ਹਾਂ। ਇਸ ਤੋਂ ਵੱਧ ਨਹੀਂ। ਜਦਕਿ ਗੰਨਾ ਕਿਸਾਨਾਂ ਨੇ ਕਿਹਾ ਟਰੋਲੀ ਦੇ ਵਿੱਚ 200 ਤੋਂ ਲੈ ਕੇ 125 ਕੁਇੰਟਲ ਤੱਕ ਗੰਨਾ ਹੁੰਦਾ ਇਦੋਂ ਘੱਟ ਅਸੀਂ ਨਹੀਂ ਲਿਆ ਸਕਦੇ ਹਾਂ।
- PTC NEWS