PSEB Fake Website Alert: ਸਾਵਧਾਨ! PSEB ਦੇ ਨਾਂ ਹੇਠ ਚਲ ਰਹੀਆਂ ਫਰਜ਼ੀ ਵੈੱਬਸਾਈਟਾਂ, ਬੋਰਡ ਵੱਲੋਂ ਨੋਟਿਸ ਜਾਰੀ
PSEB Fake Website Alert: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਅਲੀ ਵੈੱਬਸਾਈਟਾਂ ਵਿਰੁੱਧ ਚਿਤਾਵਨੀ ਦੇਣ ਲਈ ਇੱਕ ਜਨਤਕ ਨੋਟਿਸ ਜਾਰੀ ਕੀਤਾ ਹੈ, ਜੋ ਕਿ ਲੋਕਾਂ ਨੂੰ ਧੋਖਾਧੜੀ ਦੇ ਇਰਾਦੇ ਨਾਲ ਬਣਾਈਆਂ ਗਈਆਂ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੇ ਨੋਟਿਸ ਵਿੱਚ ਕਿਹਾ ਹੈ ਕਿ ਕੁਝ ਸ਼ਰਾਰਤੀ ਅਨਸਰ ਇੰਟਰਨੈੱਟ 'ਤੇ ਜਾਅਲੀ ਵੈੱਬਸਾਈਟਾਂ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ www-pseb-ac.in ਅਤੇ psebresults.co.in, URL ਦੇ ਨਾਮਾਂ ਹੇਠ ਚਲਾਈਆਂ ਜਾ ਰਹੀਆਂ, ਜੋ ਕਿ ਸਰਾਸਰ ਅਪਰਾਧ ਹੈ।
ਦੱਸਣਯੋਗ ਹੈ ਕਿ ਸਿੱਖਿਆ ਬੋਰਡ ਵੱਲੋਂ www.pseb.ac.in. ਨੂੰ ਮੂਲ ਵੈੱਬਸਾਈਟ ਵੱਜੋਂ ਤਿਆਰ ਕੀਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਾਰੀ ਜਾਣਕਾਰੀ ਸਿਰਫ਼ ਬੋਰਡ ਦੀ ਅਧਿਕਾਰਤ ਵੈੱਬਸਾਈਟ www.pseb.ac.in 'ਤੇ ਅਪਲੋਡ ਕੀਤੀ ਜਾਂਦੀ ਹੈ।
ਇਸ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਾਰੇ ਸਰਕਾਰੀ, ਗੈਰ-ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ, ਰਾਜ ਦੇ ਸਮੂਹ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਅਜਿਹੀਆਂ ਜਾਅਲੀ ਵੈੱਬਸਾਈਟਾਂ ਤੋਂ ਕੋਈ ਵੀ ਸਮੱਗਰੀ ਡਾਊਨਲੋਡ ਕਰਨ ਤੋਂ ਸੁਚੇਤ ਕੀਤਾ ਗਿਆ ਹੈ।
ਬੋਰਡ ਨੇ PSEB ਦੀਆਂ ਇਨ੍ਹਾਂ ਜਾਅਲੀ ਵੈੱਬਸਾਈਟਾਂ 'ਤੇ ਜਾਂ ਤੋਂ ਜਾਂ ਆਨਲਾਈਨ ਫੀਸਾਂ ਦਾ ਭੁਗਤਾਨ ਕਰਨ ਤੋਂ ਸੁਚੇਤ ਕੀਤਾ ਹੈ। ਧਿਆਨ ਦੇਣ ਵਾਲੀ ਗੱਲ ਹੈ ਕਿ ਇਸ ਨਾਲ ਨਿੱਜੀ ਜਾਣਕਾਰੀ ਦੀ ਦੁਰਵਰਤੋਂ ਅਤੇ ਵਿੱਤੀ ਨੁਕਸਾਨ ਹੋ ਸਕਦਾ ਹੈ।
- PTC NEWS