Wed, May 13, 2026
Whatsapp

PSEB ਨੇ ਅਨੂਪੁਰਕ ਤੇ ਓਪਨ ਪ੍ਰੀਖਿਆਵਾਂ ਦਾ ਨਵਾਂ ਸ਼ਡਿਊਲ ਕੀਤਾ ਜਾਰੀ

ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸੂਬੇ ਦੇ ਸਾਰੇ ਸਕੂਲ ਅਤੇ ਕਾਲਜ 8 ਸਤੰਬਰ ਤੋਂ ਖੁੱਲ੍ਹਣਗੇ, ਪਰ ਵਿਦਿਆਰਥੀਆਂ ਨੂੰ 9 ਸਤੰਬਰ ਤੋਂ ਜਾਣਾ ਪਵੇਗਾ। 8 ਸਤੰਬਰ ਨੂੰ ਸਿਰਫ਼ ਅਧਿਆਪਕਾਂ ਅਤੇ ਸਟਾਫ਼ ਨੂੰ ਜਾਣਾ ਪਵੇਗਾ।

Reported by:  PTC News Desk  Edited by:  Aarti -- September 07th 2025 09:12 PM
PSEB ਨੇ ਅਨੂਪੁਰਕ ਤੇ ਓਪਨ ਪ੍ਰੀਖਿਆਵਾਂ ਦਾ ਨਵਾਂ ਸ਼ਡਿਊਲ ਕੀਤਾ ਜਾਰੀ

PSEB ਨੇ ਅਨੂਪੁਰਕ ਤੇ ਓਪਨ ਪ੍ਰੀਖਿਆਵਾਂ ਦਾ ਨਵਾਂ ਸ਼ਡਿਊਲ ਕੀਤਾ ਜਾਰੀ

ਪੰਜਾਬ ਵਿੱਚ ਮੀਂਹ ਅਤੇ ਹੜ੍ਹਾਂ ਕਾਰਨ ਵਿਗੜਦੇ ਹਾਲਾਤਾਂ ਕਾਰਨ ਬੰਦ ਕੀਤੇ ਗਏ ਸਕੂਲ ਅਤੇ ਕਾਲਜ ਮੁੜ ਖੋਲ੍ਹਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਸਰਕਾਰ ਨੇ ਸੋਮਵਾਰ, 8 ਸਤੰਬਰ ਤੋਂ ਅਧਿਆਪਕਾਂ ਅਤੇ ਸਟਾਫ਼ ਲਈ ਸਕੂਲ ਖੋਲ੍ਹ ਦਿੱਤੇ ਹਨ, ਪਰ ਵਿਦਿਆਰਥੀ ਅਜੇ ਨਹੀਂ ਗਏ ਹਨ।

ਐਤਵਾਰ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਦੇ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ 9 ਸਤੰਬਰ ਤੋਂ ਵਿਦਿਆਰਥੀਆਂ ਲਈ ਖੋਲ੍ਹੀਆਂ ਜਾ ਰਹੀਆਂ ਹਨ, ਜੋ ਪਿਛਲੇ ਕੁਝ ਦਿਨਾਂ ਵਿੱਚ ਹੜ੍ਹਾਂ ਕਾਰਨ ਸੂਬੇ ਭਰ ਵਿੱਚ ਬੰਦ ਸਨ। 


ਉੱਥੇ ਹੀ ਦੂਜੇ ਪਾਸੇ ਦਸਵੀਂ ਅਤੇ ਬਾਰ੍ਹਵੀਂ ਦੇ ਅਨੂਪੁਰਕ ਤੇ ਓਪਨ ਪ੍ਰੀਖਿਆਵਾਂ ਦਾ ਨਵਾਂ ਸ਼ਡਿਊਲ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਅਗਸਤ 2025 ਦੀਆਂ ਅਨੂਪੁਰਕ ਅਤੇ ਓਪਨ ਸਕੂਲ (ਬਲਾਕ-II) ਪ੍ਰੀਖਿਆਵਾਂ ਭਾਰੀ ਬਾਰਿਸ਼ ਅਤੇ ਹੜ੍ਹਾਂ ਕਾਰਨ (ਪਹਿਲਾਂ ਜਾਰੀ ਡੇਟਸ਼ੀਟ ਅਨੁਸਾਰ ਮਿਤੀ 27-08-2025 ਤੋਂ) ਮੁਲਤਵੀ ਕੀਤੀਆਂ ਗਈਆਂ ਸਨ, ਹੁਣ ਇਹ ਪ੍ਰੀਖਿਆਵਾਂ ਪਹਿਲਾਂ ਨਿਰਧਾਰਿਤ ਸਮੇਂ ਅਤੇ ਪ੍ਰੀਖਿਆ ਕੇਂਦਰਾਂ ’ਤੇ ਹੋਣਗੀਆਂ। 

  • ਦਸਵੀਂ ਅਤੇ ਬਾਰ੍ਹਵੀਂ 27-08-2025         09-09-2025 (ਮੰਗਲਵਾਰ)
  • ਦਸਵੀਂ ਅਤੇ ਬਾਰ੍ਹਵੀਂ 28-08-2025         10-09-2025(ਬੁੱਧਵਾਰ)
  • ਦਸਵੀਂ ਅਤੇ ਬਾਰ੍ਹਵੀਂ 29-08-2025         11-09-2025(ਵੀਰਵਾਰ)

- PTC NEWS

Electrical Saftey authority

Top News view more...

Latest News view more...

PTC NETWORK
PTC NETWORK