Sat, Dec 13, 2025
Whatsapp

PSIEEC ਸਟਾਫ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ, ਕਿਹਾ- ਨਿਗਮ ਦੇ 300 ਕਰੋੜ ਰੁਪਏ ਟਰਾਂਸਫਰ ਕਰਨ ਦੀ ਤਾਂਘ

ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਮੈਨੇਜਮੈਟ ਨੇ ਇਹਨਾਂ ਵਾਪਸ ਹੋਏ ਹੁਕਮਾਂ ਦੀ ਨਿੱਜੀ ਰੰਜਿਸ ਰੱਖਦੇ ਹੋਏ ਕੱਲ ਦੇਰ ਰਾਤ ਜਥੇਬੰਦੀ ਦੇ ਮੁੱਖ ਆਗੂ ਤਾਰਾ ਸਿੰਘ ਜਰਨਲ ਸਕੱਤਰ ਦੀ ਬਦਲੀ ਲੁਧਿਆਣਾ ਵਿਖੇ ਕਰ ਦਿੱਤੀ ਗਈ, ਕਿਉਂਕਿ ਪੰਜਾਬ ਸਰਕਾਰ ਲਗਾਤਾਰ ਨਿਗਮ ਦੇ ਪੈਸੇ ਨੂੰ ਸਰਕਾਰ ਦੇ ਖਾਤੇ ਵਿੱਚ ਤਬਦੀਲ ਕਰਨ ਦੀ ਵਿਉਂਤਬੰਦੀ ਬਣਾ ਰਹੀ ਹੈ।

Reported by:  PTC News Desk  Edited by:  KRISHAN KUMAR SHARMA -- September 17th 2025 01:13 PM -- Updated: September 17th 2025 01:16 PM
PSIEEC ਸਟਾਫ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ, ਕਿਹਾ- ਨਿਗਮ ਦੇ 300 ਕਰੋੜ ਰੁਪਏ ਟਰਾਂਸਫਰ ਕਰਨ ਦੀ ਤਾਂਘ

PSIEEC ਸਟਾਫ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ, ਕਿਹਾ- ਨਿਗਮ ਦੇ 300 ਕਰੋੜ ਰੁਪਏ ਟਰਾਂਸਫਰ ਕਰਨ ਦੀ ਤਾਂਘ

PSIEEC Association Protest : ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਬੋਰਡਾਂ ਤੇ ਕਾਰਪੋਰੇਸ਼ਨਾਂ ਤੋਂ 1441 ਕਰੋੜ ਰੁਪਏ ਸਰਕਾਰ ਦੇ ਖਾਤੇ ਵਿੱਚ ਜਮਾਂ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਜਥੇਬੰਦੀ ਵਲੋਂ ਲਗਾਤਾਰ ਸੰਘਰਸ਼ ਕਾਰਨ ਅਤੇ ਕੋਰਟ ਦੇ ਹੁਕਮਾਂ ਕਾਰਨ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੂੰ ਇਹ ਹੁਕਮ ਵਾਪਸ ਲੈਣੇ ਪੈ ਗਏ ਸਨ।

ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਮੈਨੇਜਮੈਟ ਨੇ ਇਹਨਾਂ ਵਾਪਸ ਹੋਏ ਹੁਕਮਾਂ ਦੀ ਨਿੱਜੀ ਰੰਜਿਸ ਰੱਖਦੇ ਹੋਏ ਕੱਲ ਦੇਰ ਰਾਤ ਜਥੇਬੰਦੀ ਦੇ ਮੁੱਖ ਆਗੂ ਤਾਰਾ ਸਿੰਘ ਜਰਨਲ ਸਕੱਤਰ ਦੀ ਬਦਲੀ ਲੁਧਿਆਣਾ ਵਿਖੇ ਕਰ ਦਿੱਤੀ ਗਈ, ਕਿਉਂਕਿ ਪੰਜਾਬ ਸਰਕਾਰ ਲਗਾਤਾਰ ਨਿਗਮ ਦੇ ਪੈਸੇ ਨੂੰ ਸਰਕਾਰ ਦੇ ਖਾਤੇ ਵਿੱਚ ਤਬਦੀਲ ਕਰਨ ਦੀ ਵਿਉਂਤਬੰਦੀ ਬਣਾ ਰਹੀ ਹੈ ਅਤੇ ਜਥੇਬੰਦੀ ਵਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ, ਜਿਸ ਕਾਰਨ ਸਟਾਫ ਐਸੋਸੀਏਸ਼ਨ ਦੇ ਜਰਨਲ ਸਕੱਤਰ ਤਾਰਾ ਸਿੰਘ ਦੀ ਮੈਨੇਜਮੈਂਟ ਵੱਲੋਂ ਬਦਲੀ ਕਰਕੇ ਪੰਜਾਬ ਸਰਕਾਰ ਨਵੇਂ ਸਿਰ ਤੋਂ ਨਿਗਮ ਦਾ 300 ਕਰੋੜ ਰੁਪਿਆ ਆਪਣੇ ਖਾਤੇ ਵਿੱਚ ਟਰਾਂਸਫਰ ਕਰਨ ਦੀ ਤਾਂਘ ਵਿੱਚ ਹੈ।


ਗੇਟ ਮੀਟਿੰਗ ਨੂੰ ਵਿੱਚ ਜਥੇਬੰਦੀ ਦੇ ਪ੍ਰਧਾਨ ਦੀਪਾ ਰਾਮ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਜਥੇਬੰਦੀ ਦੇ ਆਗੂਆਂ ਵਲੋਂ ਨਿਗਮ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਪਰ ਕੋਈ ਠੋਸ ਹੱਲ ਨਾ ਨਿਕਲਣ ਕਾਰਨ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਕੱਲ ਤੋਂ ਨਿਗਮ ਦੇ ਮੁੱਖ ਦਫਤਰ ਉਦਯੋਗ ਭਵਨ ਚੰਡੀਗੜ੍ਹ ਦੇ ਗਰਾਊਡ ਫਲੋਰ ਤੇ ਦਫਤਰੀ ਕੰਮਾਂ ਦਾ ਬਾਈਕਾਟ ਕਰਕੇ ਬਦਲੀ ਦੇ ਹੁਕਮ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।

- PTC NEWS

Top News view more...

Latest News view more...

PTC NETWORK
PTC NETWORK