Punjab BJP President Sunil Jakhar ਨੇ SDRF ’ਤੇ ਕੈੱਗ ਰਿਪੋਰਟ ਕੀਤੀ ਸਾਂਝਾ; ਕੁੱਲ ਰਾਸ਼ੀ 12 ਹਜ਼ਾਰ ਕਰੋੜ ਤੋਂ ਜਿਆਦਾ ਹੋਣ ਦਾ ਦਾਅਵਾ
Punjab BJP President Sunil Jakhar News : ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਐਸਡੀਆਰਐਫ ’ਤੇ ਕੈੱਗ ਰਿਪੋਰਟ ਨੂੰ ਸਾਂਝਾ ਕੀਤਾ ਹੈ। ਇਸ ਨਾਲ ਉਨ੍ਹਾਂ ਨੇ ਪੰਜਾਬ ਦੀ ਮਾਨ ਸਰਕਾਰ ’ਤੇ ਨਿਸ਼ਾਨੇ ਸਾਧੇ। ਸੁਨੀਲ ਜਾਖੜ ਨੇ ਇਹ ਦਾਅਵਾ ਕੀਤਾ ਹੈ ਕਿ ਕੁੱਲ ਰਾਸ਼ੀ 12 ਹਜ਼ਾਰ ਕਰੋੜ ਤੋਂ ਜਿਆਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਫੰਡ ਦਾ ਇਸਤੇਮਾਲ ਜਨਤਾ ਦੀ ਰਾਹਤ ਲਈ ਕੀਤੀ ਜਾਵੇ। ਸੀਐੱਮ ਭਗਵੰਤ ਮਾਨ ਨੂੰ ਜਨਤਾ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ।
ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਕਿਹਾ ਕਿ ਭਗਵੰਤ ਸਿੰਘ ਮਾਨ ਜੀ ਆਹ ਰਹੇ ਐਸ ਡੀ ਆਰ ਐਫ ਦੇ ਪੈਸੇ। ਇਹ ਕੈਗ ਦੀ ਰਿਪੋਰਟ ਹੈ ਜਿਸ ਵਿੱਚ ਬੜੀ ਸਪਸ਼ਟਤਾ ਨਾਲ ਦਰਜ ਹੈ ਕਿ ਪੰਜਾਬ ਕੋਲ 31 ਮਾਰਚ 2023 ਨੂੰ ਐਸਡੀ ਆਰ ਐਫ ਦੇ 9041.74 ਕਰੋੜ ਰੁਪਏ ਪਏ ਸਨ ਅਤੇ ਰਿਪੋਰਟ ਅਨੁਸਾਰ ਕੇਂਦਰ ਸਰਕਾਰ ਦੇ ਨਿਯਮਾਂ ਦਾ ਉਲੰਘਣ ਕਰਦਿਆਂ ਸੂਬਾ ਸਰਕਾਰ ਨੇ ਇਸ ਨੂੰ ਉਚਿਤ ਨਿਵੇਸ਼ ਵੀ ਨਹੀਂ ਕੀਤਾ ਸੀ
ਇਸ ਤੋਂ ਬਾਅਦ ਵੀ ਸਾਲ 23 -24, 24-25 ਅਤੇ 25 -26 ਦੇ ਫੰਡ ਆਏ ਹਨ ਜਿਸ ਨੂੰ ਮਿਲਾ ਕੇ ਕੁੱਲ ਰਕਮ 12 ਹਜਾਰ ਕਰੋੜ ਬਣਦੀ ਹੈ। ਮੁੱਖ ਮੰਤਰੀ ਸਾਹਿਬ ਤੁਹਾਡੇ ਮੁੱਖ ਸਕੱਤਰ ਨੇ ਵੀ ਤੁਹਾਡੀ ਹਾਜ਼ਰੀ ਵਿੱਚ ਦੱਬੀ ਜੁਬਾਨ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਇਹ ਸਵੀਕਾਰ ਕੀਤਾ ਸੀ ਤੇ ਤੁਹਾਡੇ ਮੰਤਰੀ ਵੀ ਇਹ ਮੰਨ ਚੁੱਕੇ ਹਨ। ਹੁਣ ਬਿਹਤਰ ਹੋਵੇਗਾ ਕਿ ਤੁਸੀਂ ਪੰਜਾਬ ਨੂੰ ਗੁੰਮਰਾਹ ਕਰਨ ਲਈ ਰਾਜ ਦੇ ਲੋਕਾਂ ਤੋਂ ਮਾਫੀ ਮੰਗ ਲਵੋ ਅਤੇ ਇਸ ਰਕਮ ਦਾ ਢੁਕਵਾਂ ਇਸਤੇਮਾਲ ਲੋਕਾਂ ਨੂੰ ਰਾਹਤ ਦੇਣ ਤੇ ਕਰੋ।
- PTC NEWS