PSEB 10th Results Live Updates: ਪੰਜਾਬ ਬੋਰਡ ਵਲੋਂ 10ਵੀਂ ਦੇ ਨਤੀਜਿਆਂ ਦਾ ਐਲਾਨ, ਕੁੜੀਆਂ ਨੇ ਮੁੜ੍ਹ ਤੋਂ ਮਾਰੀ ਬਾਜ਼ੀ
ਇਸ ਸਾਲ ਪੰਜਾਬ ਬੋਰਡ ਦੀਆਂ ਪ੍ਰੀਖਿਆਵਾਂ ਲਈ 3 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ। PSEB ਜਮਾਤ 10ਵੀਂ ਦਾ ਨਤੀਜਾ ਸਵੇਰੇ 11:30 ਵਜੇ ਘੋਸ਼ਿਤ ਕੀਤਾ ਗਿਆ, ਹਾਲਾਂਕਿ ਲਿੰਕ ਕੱਲ੍ਹ ਸਰਗਰਮ ਹੋਵੇਗਾ। ਉਸਤੋਂ ਬਾਅਦ ਹੀ ਸਾਰੇ ਵਿਦਿਆਰਥੀ ਆਪਣਾ ਨਤੀਜਾ ਡਾਊਨਲੋਡ ਕਰ ਸਕਣਗੇ।
ਇਸ ਸਾਲ ਪਾਸ ਫੀਸਦੀ 97.54 ਰਹੀ ਹੈ। ਲੜਕੀਆਂ ਦੀ ਪਾਸ ਫੀਸਦੀ 98.46 ਰਹੀ ਜਦਕਿ ਲੜਕਿਆਂ ਦੀ ਪਾਸ ਫੀਸਦੀ 96.73 ਰਹੀ। ਸੂਬੇ ਵਿੱਚ ਪਠਾਨਕੋਟ ਜ਼ਿਲ੍ਹੇ ਵਿੱਚ ਸਭ ਤੋਂ ਵੱਧ 99.19 ਫੀਸਦੀ ਪਾਸ ਪ੍ਰਤੀਸ਼ਤਤਾ ਹੈ। ਬਰਨਾਲਾ ਵਿੱਚ ਸਭ ਤੋਂ ਘੱਟ 95.96 ਫੀਸਦੀ ਹੈ।
- ਫਰੀਦਕੋਟ ਦੀ ਗਗਨਦੀਪ ਕੌਰ 100% ਨਾਲ ਪਹਿਲੇ ਸਥਾਨ 'ਤੇ
- ਫਰੀਦਕੋਟ ਤੋਂ ਨਵਜੋਤ 99.69% ਨਾਲ ਦੂਜੇ ਸਥਾਨ 'ਤੇ
- ਮਾਨਸਾ ਤੋਂ ਹਰਮਨਦੀਪ ਕੌਰ 99.38% ਨਾਲ ਤੀਜੇ ਸਥਾਨ 'ਤੇ
ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਕਾਬਲੇਗੌਰ ਹੈ ਕਿ PSEB ਦੇ 12ਵੀਂ ਬੋਰਡ ਦੇ ਨਤੀਜਿਆਂ ਵਾਂਗ ਹੀ ਇੱਕ ਵਾਰ ਫਿਰ ਤੋਂ ਕੁੜੀਆਂ ਨੇ ਮੁੰਡਿਆਂ ਨੂੰ ਪਿਛਾੜ ਬਾਜ਼ੀ ਮਾਰ ਲਈ ਹੈ।
- ਆਪਣੇ ਫ਼ੋਨਾਂ 'ਤੇ SMS ਐਪਲੀਕੇਸ਼ਨ ਖੋਲ੍ਹੋ।
- ਆਪਣਾ ਰੋਲ ਨੰਬਰ ਟਾਈਪ ਕਰੋ ਅਤੇ 5676750 'ਤੇ ਸੁਨੇਹਾ ਭੇਜੋ
- ਤੁਹਾਨੂੰ ਆਪਣਾ ਨਤੀਜਾ ਕੁਝ ਸਕਿੰਟਾਂ ਵਿੱਚ ਪ੍ਰਾਪਤ ਹੋ ਜਾਵੇਗਾ।
- ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਓ
- ਹੋਮਪੇਜ 'ਤੇ ਪੰਜਾਬ ਬੋਰਡ 10ਵੀਂ ਦੇ ਨਤੀਜੇ ਅਤੇ PSEB 12ਵੀਂ ਦੇ ਨਤੀਜੇ ਲਈ ਉਪਲਬਧ ਲਿੰਕ 'ਤੇ ਕਲਿੱਕ ਕਰੋ।
- ਇੱਕ ਨਵੀਂ ਵਿੰਡੋ ਖੁੱਲੇਗੀ, ਲੋੜੀਂਦੇ ਵੇਰਵੇ ਦਰਜ ਕਰੋ ਅਤੇ ਜਮ੍ਹਾਂ ਕਰੋ।
- ਤੁਹਾਡਾ ਪੰਜਾਬ ਬੋਰਡ 12ਵੀਂ ਜਾਂ 10ਵੀਂ ਦਾ ਨਤੀਜਾ ਦਿਖਾ ਜਾਵੇਗਾ।
ਪੰਜਾਬ ਬੋਰਡ ਵਲੋਂ ਜਲਦੀ ਹੀ PSEB 10ਵੀਂ ਦੇ ਇਸ ਸਾਲ ਦੇ ਨਤੀਜੇ ਜਾਰੀ ਕਰਨ ਦੀ ਉਮੀਦ ਹੈ। ਇੱਕ ਵਾਰ ਨਤੀਜਾ ਐਲਾਨੇ ਜਾਣ ਤੋਂ ਬਾਅਦ ਵਿਦਿਆਰਥੀ ਆਪਣੇ ਨਤੀਜਿਆਂ ਦੀ ਜਾਂਚ ਕਰ ਸਕਣਗੇ ਅਤੇ ਅਧਿਕਾਰਤ ਵੈੱਬਸਾਈਟ pseb.ac.in 'ਤੇ ਆਪਣੇ ਸਕੋਰਕਾਰਡ ਪ੍ਰਾਪਤ ਕਰ ਸਕਣਗੇ।
ਬੋਰਡ ਨੇ PSEB ਦੀਆਂ ਜਾਅਲੀ ਵੈੱਬਸਾਈਟਾਂ 'ਤੇ ਆਨਲਾਈਨ ਫੀਸਾਂ ਦਾ ਭੁਗਤਾਨ ਕਰਨ ਤੋਂ ਸੁਚੇਤ ਕੀਤਾ ਹੈ। ਧਿਆਨ ਦੇਣ ਵਾਲੀ ਗੱਲ ਹੈ ਕਿ ਇਸ ਨਾਲ ਨਿੱਜੀ ਜਾਣਕਾਰੀ ਦੀ ਦੁਰਵਰਤੋਂ ਅਤੇ ਵਿੱਤੀ ਨੁਕਸਾਨ ਹੋ ਸਕਦਾ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਾਰੇ ਸਰਕਾਰੀ, ਗੈਰ-ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ, ਰਾਜ ਦੇ ਸਮੂਹ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਜਾਅਲੀ ਵੈੱਬਸਾਈਟਾਂ ਤੋਂ ਕੋਈ ਵੀ ਸਮੱਗਰੀ ਡਾਊਨਲੋਡ ਕਰਨ ਤੋਂ ਸੁਚੇਤ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਸਿੱਖਿਆ ਬੋਰਡ ਵੱਲੋਂ www.pseb.ac.in. ਨੂੰ ਮੂਲ ਵੈੱਬਸਾਈਟ ਵੱਜੋਂ ਤਿਆਰ ਕੀਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਾਰੀ ਜਾਣਕਾਰੀ ਸਿਰਫ਼ ਬੋਰਡ ਦੀ ਅਧਿਕਾਰਤ ਵੈੱਬਸਾਈਟ www.pseb.ac.in 'ਤੇ ਅਪਲੋਡ ਕੀਤੀ ਜਾਂਦੀ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਅਲੀ ਵੈੱਬਸਾਈਟਾਂ ਵਿਰੁੱਧ ਚਿਤਾਵਨੀ ਦੇਣ ਲਈ ਇੱਕ ਜਨਤਕ ਨੋਟਿਸ ਜਾਰੀ ਕੀਤਾ ਹੈ, ਜੋ ਕਿ ਲੋਕਾਂ ਨੂੰ ਧੋਖਾਧੜੀ ਦੇ ਇਰਾਦੇ ਨਾਲ ਬਣਾਈਆਂ ਗਈਆਂ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੇ ਨੋਟਿਸ ਵਿੱਚ ਕਿਹਾ ਹੈ ਕਿ ਕੁਝ ਸ਼ਰਾਰਤੀ ਅਨਸਰ ਇੰਟਰਨੈੱਟ 'ਤੇ ਜਾਅਲੀ ਵੈੱਬਸਾਈਟਾਂ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ www-pseb-ac.in ਅਤੇ psebresults.co.in, URL ਦੇ ਨਾਮਾਂ ਹੇਠ ਚਲਾਈਆਂ ਜਾ ਰਹੀਆਂ, ਜੋ ਕਿ ਸਰਾਸਰ ਅਪਰਾਧ ਹੈ। -(1)_11b9e2df30495fc46eb62984f00d1123_1280X720_c1fe06a911c7caf35eba708928c668d8_1280X720.webp)
ਇਸ ਸਾਲ ਪੰਜਾਬ ਬੋਰਡ ਦੀਆਂ ਪ੍ਰੀਖਿਆਵਾਂ 20 ਫਰਵਰੀ ਤੋਂ 13 ਅਪ੍ਰੈਲ 2023 ਤੱਕ ਰਾਜ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਤੇ ਲਈਆਂ ਗਈਆਂ ਸਨ। 12ਵੀਂ ਜਮਾਤ ਦੇ 3 ਲੱਖ ਤੋਂ ਵੱਧ ਵਿਦਿਆਰਥੀ ਇਸ ਸਾਲ ਆਪਣੇ ਬੋਰਡ ਪ੍ਰੀਖਿਆ ਦੇ ਨਤੀਜਿਆਂ ਦੀ ਉਮੀਦ ਕਰ ਰਹੇ ਹਨ। ਇਸ ਦੌਰਾਨ 2.5 ਲੱਖ ਤੋਂ ਵੱਧ ਵਿਦਿਆਰਥੀ ਆਪਣੇ 10ਵੀਂ ਜਮਾਤ ਦੇ ਪੰਜਾਬ ਬੋਰਡ ਦੇ ਨਤੀਜੇ ਦੀ ਉਡੀਕ ਕਰ ਰਹੇ ਹਨ।
ਸੀਐਮ ਭਗਵੰਤ ਮਾਨ ਨੇ PSEB ਦੀਆਂ 12ਵੀਂ ਕਲਾਸ ਦੀਆਂ ਤਿੰਨ ਟਾਪਰ ਵਿਦਿਆਰਥਣਾਂ ਸੁਜਾਨ ਕੌਰ, ਸ਼੍ਰੇਆ ਸਿੰਗਲਾ ਅਤੇ ਨਵਪ੍ਰੀਤ ਕੌਰ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਤਿੰਨਾਂ ਟਾਪਰ ਵਿਦਿਆਰਥਣਾਂ ਨੂੰ 51-51 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸੀਐਮ ਮਾਨ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਨਤੀਜੇ ਅੱਜ ਐਲਾਨੇ ਗਏ..ਜਿਸ ਵਿੱਚ ਸਾਡੀਆਂ ਧੀਆਂ ਨੇ ਇੱਕ ਵਾਰ ਫ਼ਿਰ ਬਾਜ਼ੀ ਮਾਰੀ ਹੈ ਤੇ ਅੱਵਲ ਇੱਕ ਵਾਰ ਫ਼ਿਰ ਮਾਨਸਾ ਜ਼ਿਲ੍ਹਾ ਆਇਆ ਹੈ..
— Bhagwant Mann (@BhagwantMann) May 24, 2023
ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਵਧਾਈ ਤੇ ਸ਼ੁਭਕਾਮਨਾਵਾਂ ..ਵਾਅਦੇ ਮੁਤਾਬਕ ਅੱਵਲ ਬੱਚਿਆਂ ਨੂੰ 51 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ... pic.twitter.com/CKfZxfDY70
- ਆਪਣੇ ਫ਼ੋਨਾਂ 'ਤੇ SMS ਐਪਲੀਕੇਸ਼ਨ ਖੋਲ੍ਹੋ।
- ਆਪਣਾ ਰੋਲ ਨੰਬਰ ਟਾਈਪ ਕਰੋ ਅਤੇ 5676750 'ਤੇ ਸੁਨੇਹਾ ਭੇਜੋ
- ਤੁਹਾਨੂੰ ਆਪਣਾ ਨਤੀਜਾ ਕੁਝ ਸਕਿੰਟਾਂ ਵਿੱਚ ਪ੍ਰਾਪਤ ਹੋ ਜਾਵੇਗਾ।
- ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਓ
- ਹੋਮਪੇਜ 'ਤੇ ਪੰਜਾਬ ਬੋਰਡ 10ਵੀਂ ਦੇ ਨਤੀਜੇ ਅਤੇ PSEB 12ਵੀਂ ਦੇ ਨਤੀਜੇ ਲਈ ਉਪਲਬਧ ਲਿੰਕ 'ਤੇ ਕਲਿੱਕ ਕਰੋ।
- ਇੱਕ ਨਵੀਂ ਵਿੰਡੋ ਖੁੱਲੇਗੀ, ਲੋੜੀਂਦੇ ਵੇਰਵੇ ਦਰਜ ਕਰੋ ਅਤੇ ਜਮ੍ਹਾਂ ਕਰੋ।
- ਤੁਹਾਡਾ ਪੰਜਾਬ ਬੋਰਡ 12ਵੀਂ ਜਾਂ 10ਵੀਂ ਦਾ ਨਤੀਜਾ ਦਿਖਾ ਜਾਵੇਗਾ।
ਪੰਜਾਬ ਬੋਰਡ ਵਲੋਂ 12ਵੀਂ ਦੇ ਇਸ ਸਾਲ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਜਿਨ੍ਹਾਂ ਵਿਚ ਮਾਨਸਾ ਦੀ ਸੁਜਾਨ ਕੌਰ (100%) ਨੇ ਪਹਿਲਾ ਸਥਾਨ ਹਾਸਲ ਕੀਤਾ। ਉਥੇ ਹੀ ਬਠਿੰਡਾ ਦੀ ਸ਼ਰੇਆ ਸਿੰਗਲਾ (99.60%) ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਲੁਧਿਆਣਾ ਦੀ ਨਵਪ੍ਰੀਤ ਕੌਰ (99.40%) ਨੇ ਪੂਰੇ ਸੂਬੇ 'ਚ ਤੀਜਾ ਸਥਾਨ ਹਾਸਲ ਕੀਤਾ। ਕਾਬਲੇਗੌਰ ਹੈ ਕਿ ਸੂਬੇ 'ਚ ਪਹਿਲੇ ਤਿੰਨ ਸਥਾਨ ਹਾਸਲ ਕਾਰਨ ਵਾਲੀਆਂ ਸਾਰੀਆਂ ਕੁੜੀਆਂ ਨੇ ਅਤੇ ਉਹ ਵੀ ਤਿੰਨੋ Humanities ਦੀਆਂ ਵਿਦਿਆਰਥਣਾਂ ਹਨ।
ਜ਼ਿਕਰਯੋਗ ਹੈ ਕਿ PSEB ਵੱਲੋਂ 24 ਮਈ ਨੂੰ 12ਵੀਂ ਕਲਾਸ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। 12ਵੀਂ ਜਮਾਤ 'ਚ ਮਾਨਸਾ ਦੇ ਇੱਕ ਪ੍ਰਾਈਵੇਟ ਸਕੂਲ ਦੀ ਵਿਦਿਆਰਥਣ ਸੁਜਾਨ ਕੌਰ 100 ਫੀਸਦੀ ਅੰਕ ਲੈ ਕੇ ਸਟੇਟ ਟਾਪਰ ਬਣੀ। ਜਦਕਿ ਸ਼੍ਰੇਆ ਸਿੰਗਲਾ ਨੇ 99.60 ਅੰਕ ਲੈ ਕੇ ਦੂਜਾ ਅਤੇ ਨਵਪ੍ਰੀਤ ਕੌਰ ਨੇ 99.40 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ।
PSEB 10th Results Live Updates: ਪੰਜਾਬ ਸਕੂਲ ਸਿੱਖਿਆ ਬੋਰਡ 26 ਮਈ ਨੂੰ 10ਵੀਂ ਕਲਾਸ ਦਾ ਨਤੀਜਾ ਐਲਾਨੇਗਾ। ਨਤੀਜਾ ਸਿੱਖਿਆ ਬੋਰਡ ਵੱਲੋਂ ਸਵੇਰੇ 11.30 ਵਜੇ ਅਧਿਕਾਰਤ ਵੈੱਬਸਾਈਟ pseb.ac.in 'ਤੇ ਅਪਲੋਡ ਕੀਤਾ ਜਾਵੇਗਾ। ਇਸ ਨਾਲ ਵਿਦਿਆਰਥੀਆਂ ਲਈ ਆਪਣੇ ਨਤੀਜਿਆਂ ਦੀ ਜਾਂਚ ਕਰਨਾ ਆਸਾਨ ਹੋ ਜਾਵੇਗਾ।
- PTC NEWS