Punjab Cabinet ਦੇ ਇਸ ਮੰਤਰੀ ਨੂੰ ਪੰਜਾਬ ਦੇ ਹਲਾਤਾਂ ਬਾਰੇ ਨਹੀਂ ਕੋਈ ਜਾਣਕਾਰੀ, ਸਿਰਫ ਕਿਹਾ- " ਮੈਨੂੰ ਪਤਾ ਨਹੀਂ "
Fazilka News : ਪੰਜਾਬ ’ਚ ਇਸ ਸਮੇਂ ਹੜ੍ਹਾਂ ਮਗਰੋਂ ਹਾਲਾਤ ਬੱਦ ਤੋਂ ਬਦਤਰ ਹੋਏ ਪਏ ਹਨ। ਪਰ ਸੂਬੇ ਦੇ ਪੰਚਾਇਤ ਮੰਤਰੀ ਅਤੇ ਪੰਜਾਬ ਸਰਕਾਰ ਦੀ ਬਣਾਈ ਫਲਡ ਮੈਨੇਜਮੈਂਟ ਕਮੇਟੀ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਭਾਰੀ ਤਰੁਣਪ੍ਰੀਤ ਸਿੰਘ ਸੋਂਧ ਨੂੰ ਇਹ ਪਤਾ ਨਹੀਂ ਕੀ ਪੰਜਾਬ ਦੇ ਕਿੰਨੇ ਪਿੰਡ ਹੜ੍ਹ ਪ੍ਰਭਾਵਿਤ ਹਨ। ਸਭ ਤੋਂ ਹੈਰਾਨੀ ਦੀ ਗੱਲ ਹੈ ਹੈ ਕਿ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਨੂੰ ਇਹ ਵੀ ਨਹੀਂ ਪਤਾ ਹੈ ਕਿ ਹੜ੍ਹਾਂ ਕਰਕੇ ਕਿੰਨੇ ਲੋਕਾਂ ਨੇ ਜਾਨਾਂ ਗਵਾਈਆਂ।
ਇਸ ਤੋਂ ਇਲਾਵਾ ਉਨ੍ਹਾਂ ਨੇ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਕਿੰਨੇ ਲੋਕ ਫਸੇ ਹੋਏ ਹਨ ਇਸ ਬਾਰੇ ਵੀ ਕੋਈ ਗੱਲ ਨਹੀਂ ਕੀਤੀ। ਹਰ ਇੱਕ ਸਵਾਲ ’ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ ਹੈ।
ਇੱਥੇ ਸਾਫ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਅੱਜ ਹੜ੍ਹ ਦੀ ਮਾਰ ਹੇਠ ਹੈ ਤੇ ਪੰਜਾਬ ਦੇ ਕੈਬਿਨੇਟ ਮੰਤਰੀ ਹੋਣ ਦੇ ਨਾਲ ਨਾਲ ਹੜ੍ਹ ਨਾਲ ਨਜਿੱਠਣ ਲਈ ਬਣਾਈ ਕਮੇਟੀ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਭਾਰੀ ਹੋਣ ’ਤੇ ਪੰਜਾਬ ਕਿਸ ਮੁਸੀਬਤ ਦੀ ਘੜੀ ਨਾਲ ਜੂਝ ਰਿਹਾ ਹੈ ਇਹ ਪਤਾ ਨਾ ਹੋਵੇ ਤਾਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਹੜ੍ਹਾਂ ਦੀ ਇਸ ਸਥਿਤੀ ਨੂੰ ਲੈਕੇ ਕਿੰਨੀ ਕੂ ਸੰਜੀਦਾ ਨਜ਼ਰ ਆਉਂਦੀ ਹੈ।
- PTC NEWS