NRI Grooms Fugitives: ਪੰਜਾਬ ਭਰ ’ਚ 331 NRI ਲਾੜਿਆਂ ਨੂੰ ਐਲਾਨਿਆ 'ਭਗੌੜਾ', ਇਸ ਜ਼ਿਲ੍ਹੇ ’ਚ ਹਨ ਸਭ ਤੋਂ ਵੱਧ ਮਾਮਲੇ
NRI Grooms Fugitives: ਪੰਜਾਬ ਦੇ ਜਿਆਦਾਤਰ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ ਜਾਣ ਦੇ ਚਾਹਵਾਨ ਹਨ। ਇਸ ਦੌਰਾਨ ਐਨਆਰਆਈ ਨਾਲ ਵਿਆਹ ਕਰਵਾ ਕੇ ਧੋਖੇ ਮਿਲਣ ਦੇ ਵੀ ਮਾਮਲੇ ਵਧ ਰਹੇ ਹਨ। ਇਸੇ ਦੇ ਚੱਲਦੇ ਪੰਜਾਬ ’ਚ 331 ਲਾੜਿਆਂ ਨੂੰ ਭਗੌੜਾ ਐਲਾਨਿਆ ਗਿਆ ਹੈ।
ਜੀ ਹਾਂ ਪੰਜਾਬ ਦੇ ਮਾਲਵਾ ਮਾਝਾ ਅਤੇ ਦੁਆਬਾ ਖੇਤਰਾਂ ’ਚ ਧੋਖੇ ਨਾਲ ਵਿਆਹ ਕਰਵਾਉਣ ਵਾਲੇ ਅਤੇ ਵਿਆਹ ਕਰਵਾਉਣ ਤੋਂ ਬਾਅਦ ਆਪਣੀ ਪਤਨੀਆਂ ਨੂੰ ਪੰਜਾਬ ’ਚ ਛੱਡ ਕੇ ਵਿਦੇਸ਼ਾਂ ’ਚ ਜੀਵਨ ਬਤੀਤ ਕਰਨ ਵਾਲੇ ਐਨਆਰਆਈ ਲਾੜਿਆਂ ਖਿਲਾਫ ਸਖਤੀ ਵਰਤਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਆਪਣੀਆਂ ਪਤਨੀਆਂ ਨੂੰ ਪੰਜਾਬ ਛੱਡ ਵਿਦੇਸ਼ ਜਾ ਕੇ ਜੀਵਨ ਬਤੀਤ ਕਰਨ ਵਾਲੇ 331 ਲਾੜਿਆਂ ਨੂੰ ਭਗੌੜਾ ਕਰਾਰ ਦਿੱਤਾ ਹੈ। ਨਾਲ ਹੀ ਕਾਰਵਾਈ ਦੌਰਾਨ ਇਨ੍ਹਾਂ ਭਗੌੜਾ ਲਾੜਿਆਂ ਦੀਆਂ ਜਾਇਦਾਦਾਂ ਨੂੰ ਵੀ ਜ਼ਬਤ ਕੀਤਾ ਜਾਵੇਗਾ।
ਇਨ੍ਹਾਂ ਦੇਸ਼ਾਂ ’ਚ ਹਨ ਸਭ ਤੋਂ ਵੱਧ ਮਾਮਲੇ
ਉੱਥੇ ਹੀ ਜੇਕਰ ਵਿਦੇਸ਼ਾਂ ਦੀ ਗੱਲ ਕੀਤੀ ਜਾਵੇ ਜਿੱਥੇ ਸਭ ਤੋਂ ਵੱਧ ਭਗੌੜੇ ਐਨਆਰਆਈ ਰਹਿ ਰਹੇ ਹਨ ਤਾਂ ਉਸ ’ਚ ਯੂਕੇ ਸਭ ਤੋਂ ਪਹਿਲੇ ਨੰਬਰ ’ਤੇ ਹੈ। ਜੀ ਹਾਂ ਭਗੌੜੇ ਐਨਆਰਆਈ ਲਾੜਿਆਂ ਚੋਂ 46 ਲਾੜੇ ਯੂਕੇ ਰਹਿ ਰਹੇ ਹਨ। ਇਸ ਤੋਂ ਬਾਅਦ ਅਮਰੀਕਾ, ਕੈਨੇਡਾ ਵਿੱਚ 35-35, ਆਸਟ੍ਰੇਲੀਆ ’ਚ 23, ਜਰਮਨੀ ’ਚ 7 ਅਤੇ ਨਿਊਜ਼ੀਲੈਂਡ ’ਚ 6 ਭਗੌੜੇ ਐਨਆਈਰਆਈ ਲਾੜੇ ਰਹੇ ਹਨ।
ਇਨ੍ਹਾਂ ਜ਼ਿਲ੍ਹਿਆਂ ’ਚ ਹਨ ਸਭ ਤੋਂ ਵੱਧ ਮਾਮਲੇ
ਦੱਸ ਦਈਏ ਕਿ ਸਥਾਨਕ ਪੁਲਿਸ ਵੱਲੋਂ ਨਵਾਂਸ਼ਹਿਰ ’ਚ 42 ਮਾਮਲੇ ਦਰਜ ਕੀਤੇ ਹਨ। ਜਦਕਿ ਲੁਧਿਆਣਾ ਅਤੇ ਮੋਗਾ ’ਚ 38-38 ਮਾਮਲੇ ਦਰਜ ਕੀਤੇ ਗਏ ਹਨ।
ਮਾਮਲੇ ਮੇਰੇ ਧਿਆਨ ’ਚ ਹਨ- ਮੰਤਰੀ ਧਾਲੀਵਾਲ
ਇਸ ਤੋਂ ਇਲਾਵਾ ਐਨਆਰਆਈ ਵਿੰਗ ਨੇ ਸਾਲ 2018 ਤੋਂ ਲੈ ਕੇ ਹੁਣ ਤੱਕ 1309 ਲੋਕਾਂ ਦਾ ਸਕੁਲਰ ਜਾਰੀ ਕੀਤੇ ਹਨ। ਐਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਨ੍ਹਾਂ ਮਾਮਲੇ ਨੂੰ ਲੈ ਕੇ ਕਿਹਾ ਕਿ ਇਹ ਸਾਰੇ ਮਾਮਲੇ ਉਨ੍ਹਾਂ ਦੇ ਧਿਆਨ ’ਚ ਹਨ। ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Punjab Arhtiyas Protest: ਹੱਕੀ ਮੰਗਾਂ ਦੇ ਚੱਲਦੇ ਮੰਡੀਆਂ ’ਚ ਹੜਤਾਲ ’ਤੇ ਗਏ ਆੜ੍ਹਤੀ, ਕਿਸਾਨ ਹੋ ਰਹੇ ਖੱਜਲ-ਖੁਆਰ
- PTC NEWS