Punjab News : ਲੈਂਡ ਪੁਲਿੰਗ ਪਾਲਿਸੀ ਦੇ ਫੇਲ੍ਹ ਹੋਣ ਤੋ ਬਾਅਦ ਸਰਕਾਰ ਦਾ ਕਾਰਪੋਰੇਟ ਨੂੰ ਫਾਇਦਾ ਦੇਣ ਲਈ ਨਵਾਂ ਤਰੀਕਾ
Punjab News : ਲੈਂਡ ਪੁਲਿੰਗ ਪਾਲਿਸੀ ਦੇ ਫੇਲ੍ਹ ਹੋਣ ਤੋਂ ਬਾਅਦ ਪੰਜਾਬ ਸਰਕਾਰ ਦਾ ਹੁਣ ਕਾਰਪੋਰੇਟ ਨੂੰ ਫਾਇਦਾ ਪਹੁੰਚਾਉਣ ਦਾ ਇਕ ਨਵਾਂ ਤਰੀਕਾ ਸਾਹਮਣੇ ਆਇਆ ਹੈ। ਦਰਅਸਲ 'ਚ ਪੰਜਾਬ ਸਰਕਾਰ ਨੇ ਪੰਜਾਬ ਯੂਨੀਫਾਈਡ ਬਿਲਡਿੰਗ ਰੂਲਜ਼ 2025ਲਿਆਂਦਾ ਹੈ। ਜਿਸ ਵਿਚ ਬਿਲਡਰਾਂ ਨੂੰ ਜਿੰਨੀਆਂ ਮਰਜ਼ੀ ਮੰਜਿਲਾਂ ਬਣਾਉਣ ਦੀ ਖੁੱਲ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਹਰ ਬਿਲਡਿੰਗ ਹੇਠਾਂ ਬੇਸਮੈਂਟ ਬਣਾਇਆ ਜਾ ਸਕਦਾ ਹੈ। ਨਾਲ ਹੀ ਆਬਾਦੀ ਦੀ ਘਣਤਾ 450 ਪ੍ਰਤਿ ਵਿਅਕਤੀ ਤੋਂ ਵੱਧਾ ਕੇ 900 ਪ੍ਰਤਿ ਵਿਅਕਤੀ ਕਰ ਦਿੱਤੀ ਹੈ। ਬਿਲਡਰ ,ਰਿਹਾਇਸ਼ੀ ਇਲਾਕਿਆਂ ਵਿਚ 50% ਵਪਾਰਕ ਏਰੀਆ ਬਣਾ ਸਕਦੇ ਹਾਂ। ਇਸ ਦੇ ਲਈ ਲੋਕਾਂ ਦੇ ਸੁਝਾਅ ਲੈਣ ਲਈ ਸਿਰਫ 23 ਅਗਸਤ ਤੱਕ ਦਾ ਸਮਾਂ ਹੈ।
20ਵੀਂ ਮੰਜ਼ਿਲ 'ਤੇ ਅੱਗ ਲੱਗਣ 'ਤੇ ਕੀ ਸਰਕਾਰ ਕੋਲ ਕੋਈ ਪੁਖਤਾ ਪਰਬੰਧ ਹੈ ? ਬੇਸਮੈਂਟ ਵਿਚ ਹੜਾਂ ਦੌਰਾਨ ਪਾਣੀ ਕੱਢਣ ਦਾ ਕੀ ਸਰਕਾਰ ਕੋਲ ਹੈ ਪ੍ਰਬੰਧ ਹੈ ?ਚੁੱਪ ਚਪੀਤੇ ਬਿਲਡਰਾਂ ਨੂੰ ਫਾਇਦਾ ਦੇਣ ਲਈ ਸਰਕਾਰ ਦਾ ਨਵਾਂ ਤਰੀਕਾ ਹੈ।
- PTC NEWS