ਸਰਕਾਰੀ ਜਾਇਦਾਦਾਂ ਵੇਚਣ ਦੀ ਤਿਆਰੀ ’ਚ ਪੰਜਾਬ ਸਰਕਾਰ ! ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਦਾਅਵਾ
Partap Singh Bajwa Slam Punjab Government : ਪੰਜਾਬ ਸਰਕਾਰ ਸਰਕਾਰੀ ਜਾਇਦਾਦਾਂ ਵੇਚਣ ਦੀ ਤਿਆਰੀ ਕਰ ਰਹੀ ਹੈ। ਇਸਦਾ ਦਾਅਵਾ ਪੰਜਾਬ ਵਿਧਾਨਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਸੋਸ਼ਲ ਮੀਡੀਆ ਪੋਸਟ ਰਾਹੀਂ ਵੱਡਾ ਦਾਅਵਾ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਾਲੀ ਖਜ਼ਾਨੇ ਨੂੰ ਭਰਨ ਦੇ ਲਈ ਸਰਕਾਰੀ ਜ਼ਮੀਨਾਂ ਨਿਲਾਮ ਕੀਤੀਆਂ ਜਾਣਗੀਆਂ। ਆਪਣੀ ਪੋਸਟ ਨਾਲ ਉਨ੍ਹਾਂ ਨੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਘੇਰਿਆ।
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਹ ਵੀ ਕਿਹਾ ਕਿ ਸਰਕਾਰੀ ਜ਼ਮੀਨਾਂ ’ਚ PWD ਰੈਸਟ ਹਾਊਸ, ਪ੍ਰਿਟਿੰਗ ਪ੍ਰੈੱਸ, ਹਸਪਤਾਲਾਂ ਦੀਆਂ ਜ਼ਮੀਨਾਂ ਸ਼ਾਮਲ ਹਨ। ਕੀ ਇਹ ਭਗਵੰਤ ਮਾਨ ਦਾ ਮਾਡਲ ਹੈ ਗੁਜ਼ਾਰੇ ਦੇ ਲਈ ਜਾਇਦਾਦਾਂ ਨੂੰ ਵੇਚਣ ਦੇਣਾ। ਨਾਲ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੂੰ ਵੀ ਘੇਰਦੇ ਹੋਏ ਕਿਹਾ ਕਿ ਹੁਣ ਕਿੱਥੇ ਹਨ ਜਾਦੂਗਰ ਅਰਥਸ਼ਾਸਤਰੀ ਅਰਵਿੰਦਰ ਕੇਜਰੀਵਾਲ।
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀਆਂ ਪੰਜ ਪ੍ਰਮੁੱਖ ਜਾਇਦਾਦਾਂ - PWD ਰੈਸਟ ਹਾਊਸ, ਪ੍ਰਿੰਟਿੰਗ ਪ੍ਰੈਸ, ਹਸਪਤਾਲਾਂ ਦੀਆਂ ਜ਼ਮੀਨਾਂ, ਖੰਡ ਮਿੱਲ - ਹੁਣ ਖਾਲੀ ਖਜ਼ਾਨੇ ਭਰਨ ਲਈ ਨਿਲਾਮ ਕੀਤੀਆਂ ਜਾ ਰਹੀਆਂ ਹਨ। ਇਹ ਭਗਵੰਤ ਮਾਨ ਦਾ "ਮਾਡਲ" ਹੈ - ਗੁਜ਼ਾਰਾ ਕਰਨ ਲਈ ਜਾਇਦਾਦ ਵੇਚਣਾ! ਜਾਦੂਗਰ ਅਰਥਸ਼ਾਸਤਰੀ ਅਰਵਿੰਦ ਕੇਜਰੀਵਾਲ ਹੁਣ ਕਿੱਥੇ ਹੈ? ਪੰਜਾਬ ਨੂੰ ਬਦਲਾਅ ਦਾ ਵਾਅਦਾ ਕੀਤਾ ਗਿਆ ਸੀ, ਇਸ ਦੀ ਬਜਾਏ ਦੀਵਾਲੀਆਪਨ ਹੋ ਗਿਆ।
ਇਹ ਵੀ ਪੜ੍ਹੋ : Punjab Government ਨੇ ਮੁੜ ਚੁੱਕਿਆ ਇੱਕ ਹਜ਼ਾਰ ਕਰੋੜ ਦਾ ਕਰਜ਼ਾ; ਸਰਕਾਰ ਵੱਲੋਂ ਐਸਡੀਐਲ ਬਾਂਡ ਕੀਤੇ ਗਏ ਜਾਰੀ
- PTC NEWS