ਪੰਜਾਬ ਸਰਕਾਰ ਨੇ ਪੀਐੱਸਪੀਸੀਐੱਲ ਦੀ ਬਕਾਇਆ ਸਬਸਿਡੀ ਦੀ ਰਕਮ ਦਾ ਕੀਤਾ ਨਿਬੇੜਾ
ਗਗਨਦੀਪ ਸਿੰਘ ਅਹੂਜਾ: ਵਿੱਤੀ ਬੋਝ ਝੱਲ ਰਹੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੀ ਆਖਰ ਪੰਜਾਬ ਸਰਕਾਰ ਨੇ ਬਾਂਹ ਫੜ ਲਈ ਹੈ। ਸਰਕਾਰ ਵਲੋਂ ਪੀਐੱਸਪੀਸਐਲ ਨੂੰ 15 ਮਾਰਚ ਤੱਕ 18691 ਕਰੋੜ ਦੀ ਰਾਸ਼ੀ ਦੀ ਅਦਾਇਗੀ ਕਰ ਦਿੱਤੀ ਗਈ ਹੈ।
ਜਿਸ ਰਾਸ਼ੀ ਨਾਲ ਜਿਥੇ ਪੀਐੱਸਪੀਐੱਲ ਨੂੰ ਵੱਡੀ ਰਾਹਤ ਮਿਲੀ ਹੈ, ਉਥੇ ਹੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਕੋ ਵਾਰ ਵਿਚ ਵੱਡੀ ਬਕਾਇਆ ਰਾਸ਼ੀ ਦਾ ਨਿਬੇੜਾ ਕਰਦਿਆਂ ਇਕ ਮਿਸਾਲ ਵੀ ਕਾਇਮ ਕਰ ਦਿੱਤੀ ਹੈ। PSPCL ਕਈ ਕਰੋੜ ਰੁਪਏ ਤੋਂ ਵੱਧ ਦੀਆਂ ਬਕਾਇਆ ਸਬਸਿਡੀਆਂ ਕਾਰਨ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਸੀ। ਫਰਵਰੀ ਮਹੀਨੇ ਦੌਰਾਨ 4100 ਕਰੋੜ ਰੁਪਏ ਦੀ ਸਬਸਿਡੀ ਦੀ ਅਦਾਇਗੀ ਕੀਤੀ ਗਈ ਹੈ ਤੇ ਮਾਰਚ ਵਿਚ ਹੁਣ ਤੱਕ 1500 ਕਰੋੜ ਦਿੱਤੇ ਹਨ।
ਇਹ ਵੱਡੀ ਰਾਹਤ ਨੇ PSPCL ਲਈ ਚਿੰਤਤ ਅਧਿਕਾਰੀਆਂ ਸਮੇਤ ਹਰ ਕਿਸੇ ਨੂੰ ਹੈਰਾਨ ਕਰਨ ਦਿੱਤਾ ਹੈ। ਫੰਡਾਂ ਦੇ ਤਾਜ਼ਾ ਅਦਾਇਗੀ ਨਾਲ, ਪੀਐਸਪੀਸੀਐਸ ਨੇ ਸੁੱਖ ਦਾ ਸਾਹ ਲਿਆ ਹੈ ਤੇ ਝੋਨੇ ਦੇ ਸੀਜਨ ਵਿਚ ਆਪਣੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ 'ਤੇ ਧਿਆਨ ਕੇਂਦਰਿਤ ਕਰ ਸਕੇਗਾ।
ਅਧਿਕਾਰਤ ਵੈੱਬਸਾਈਟ 'ਤੇ ਅੱਪਲੋਡ ਕੀਤੇ ਗਏ ਨਵੇਂ ਸਬਸਿਡੀ ਵੇਰਵਿਆਂ ਦੇ ਅਨੁਸਾਰ, ਪਿਛਲੇ ਸਾਲਾਂ ਤੋਂ 9020 ਕਰੋੜ ਰੁਪਏ ਦਾ ਕੈਰੀ ਫਾਰਵਰਡ ਸੀ, ਜਦੋਂ ਕਿ ਪਾਵਰ ਕਾਰਪੋਰੇਸ਼ਨ ਵਲੋਂ ਘਰੇਲੂ ਖਪਤਕਾਰਾਂ ਨੂੰ ਮੁਫਤ ਦਿੱਤੀ ਜਾ ਰਹੀ 300 ਯੂਨਿਟਾਂ ਦੀ ਰਕਮ ਨੂੰ ਸ਼ਾਮਲ ਕਰਨ ਤੋਂ ਬਾਅਦ ਇਸ ਸਾਲ ਲਈ ਸਬਸਿਡੀ ਦੇ ਅਨੁਮਾਨਾਂ ਨੂੰ ਸੋਧ ਕੇ 20200 ਕਰੋੜ ਰੁਪਏ ਕਰ ਦਿੱਤਾ ਗਿਆ ਸੀ। ਸੂਤਰਾਂ ਅਨੁਸਾਰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀਐਸਈਆਰਸੀ) ਨੇ 2022-23 ਲਈ ਸਬਸਿਡੀ ਨਿਰਧਾਰਤ ਨਹੀਂ ਕੀਤੀ ਹੈ ਪਰ ਵਿੱਤ ਵਿਭਾਗ ਦੇ ਦਸਤਾਵੇਜ਼ਾਂ ਅਨੁਸਾਰ ਮੌਜੂਦਾ ਵਿੱਤੀ ਸਾਲ ਲਈ ਸਬਸਿਡੀ ਦਾ ਅਨੁਮਾਨ 20200 ਕਰੋੜ ਰੁਪਏ ਹੈ, ਜਿਸ ਵਿੱਚ 1804 ਕਰੋੜ ਰੁਪਏ ਵੀ ਸ਼ਾਮਲ ਹਨ। ਜਿਹੜੀ ਕਿ 9020 ਰੁਪਏ ਦੀ ਕੈਰੀ ਫਾਰਵਰਡ ਰਾਸ਼ੀ ਦੀ ਪਹਿਲੀ ਕਿਸ਼ਤ ਹੈ। ਸਰਕਾਰ ਨੇ ਇਸ ਬਕਾਇਆ ਰਾਸ਼ੀ ਨੂੰ ਪੰਜ ਬਰਾਬਰ ਕਿਸ਼ਤਾਂ ਵਿੱਚ ਨਿਪਟਾਉਣ ਦਾ ਫੈਸਲਾ ਕੀਤਾ ਹੈ।
ਸਰਕਾਰ ਨੇ ਹੁਣ 31 ਮਾਰਚ, 2023 ਤੱਕ 1508.91 ਕਰੋੜ ਰੁਪਏ ਦਾ ਭੁਗਤਾਨ ਚਾਲੂ ਸਾਲ ਦੀਆਂ ਸਾਰੀਆਂ ਬਕਾਇਆ ਸਬਸਿਡੀ ਨੂੰ ਕਲੀਅਰ ਕਰਨ ਲਈ ਕਰਨਾ ਹੈ। ਇਸ ਨਾਲ PSPCL ਨੂੰ ਵੱਡੀ ਰਾਹਤ ਮਿਲੀ ਹੈ, ਜੋ ਹੁਣ ਗਾਹਕਾਂ ਲਈ ਆਪਣੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ 'ਤੇ ਧਿਆਨ ਦੇ ਸਕਦਾ ਹੈ। ਨਿਗਮ ਬਕਾਇਆ ਸਬਸਿਡੀਆਂ ਦੇ ਵਿੱਤੀ ਬੋਝ ਨਾਲ ਨਿਜੱਠਣ ਲਈ ਸੰਘਰਸ਼ ਕਰ ਰਿਹਾ ਹੈ ਅਤੇ ਫੰਡਾਂ ਦੀ ਇਹ ਅਦਾਇਗੀ ਲਈ ਇਸ ਤੋਂ ਵਧੀਆ ਸਮਾਂ ਨਹੀਂ ਹੋ ਸਕਦਾ ਸੀ।
- PTC NEWS