350 ਸਾਲਾ ਸ਼ਹੀਦੀ ਸਮਾਗਮਾਂ 'ਚ ਕੁਤਾਹੀ ਦਾ ਮਾਮਲਾ; ਰੋਪੜ ਦੇ RTO ਗੁਰਵਿੰਦਰ ਸਿੰਘ ਜੌਹਲ ਨੂੰ ਕੀਤਾ ਗਿਆ ਮੁਅੱਤਲ
Ropar RTO Suspend : ਪੰਜਾਬ ਸਰਕਾਰ ਵੱਲੋਂ ਸ੍ਰੀ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ 'ਚ ਕੁਤਾਹੀ ਨੂੰ ਲੈ ਕੇ ਰੋਪੜ ਦੇ ਆਰਟੀਓ ਗੁਰਵਿੰਦਰ ਸਿੰਘ ਜੌਹਲ (Gurwinder Singh Johal) ਨੂੰ ਮੁਅੱਤਲ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ, ਸ੍ਰੀ ਆਨੰਦਪੁਰ ਸਾਹਿਬ ਵਿਖੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ ਸੀ, ਪਿੰਡਾਂ ਵਿਚ ਸੰਗਤ ਲਈ ਬੱਸ ਸਰਵਿਸ ਲਾਈ ਗਈ ਸੀ ਪਰ ਬੱਸ ਦੀ ਸਰਵਿਸ ਸਹੀ ਨਾ ਕੀਤੀ ਗਈ ਅਤੇ ਸੰਗਤ ਨੂੰ ਪ੍ਰੇਸ਼ਾਨੀ ਆਈ, ਜਿਸ ਦੇ ਮੱਦੇਨਜ਼ਰ ਉਕਤ ਅਫ਼ਸਰ ਨੂੰ ਸਸਪੈਂਡ ਕੀਤਾ ਗਿਆ ਹੈ।

ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸ਼ਹੀਦੀ ਸ਼ਤਾਬਦੀ ਦੇ ਸਮਾਗਮਾਂ ਦੌਰਾਨ ਜੇਕਰ ਕੋਈ ਵੀ ਆਪਣੀ ਡਿਊਟੀ ਵਿੱਚ ਕੁਤਾਹੀ ਵਰਤਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਮੰਤਰੀ ਬੈਂਸ ਨੇ ਕਿਹਾ ਕਿ ਹਰ ਕੋਈ ਸਰਕਾਰੀ ਅਫਸਰ ਇਥੇ ਸੇਵਾਦਾਰ ਬਣ ਕੇ ਆਵੇ ਤੇ ਸੰਗਤ ਦੀ ਵੱਧ ਤੋਂ ਵੱਧ ਸੇਵਾ ਕਰੇ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ।
- PTC NEWS