Punjab Police Arrest Farmers High Lights : ਕਿਸਾਨਾਂ ਨੂੰ ਨਜਰਬੰਦ ਕਰਨ ’ਤੇ ਭੜਕੇ ਕਿਸਾਨ ਆਗੂ, ਵਿਰੋਧੀਆਂ ਦੇ ਨਿਸ਼ਾਨੇ ’ਤੇ ਮਾਨ ਸਰਕਾਰ

ਭਾਰਤੀ ਕਿਸਾਨ ਯੂਨੀਅਨ ਦੇ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੂੰ ਰਾਤ ਕਰੀਬ 2 ਵਜੇ ਹਿਰਾਸਤ ਵਿੱਚ ਲਿਆ ਗਿਆ।

ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਧਮਕੀਆਂ ਦੇ ਕੇ, ਦੇਰ ਰਾਤ ਨੂੰ ਉਨ੍ਹਾਂ ਦੇ ਘਰਾਂ 'ਚ ਪੁਲਸ ਵੱਲੋਂ ਛਾਪੇਮਾਰੀਆਂ ਕਰਵਾ ਕੇ ਹਿਰਾਸਤ ਵਿੱਚ ਲੈਣ ਨਾਲ ਆਪਣੇ ਆਪ 'ਚ ਘਟੀਆ ਰਿਕਾਰਡ ਹਾਸਿਲ ਕੀਤਾ ਹੈ,ਜਿਹੜਾ ਅੱਜ ਤੱਕ ਪੰਜਾਬ ਦੀ ਕਿਸੀ ਵੀ ਸਰਕਾਰ ਨੇ ਹਾਸਿਲ ਨਹੀਂ ਕੀਤਾ ਸੀ। ਤੁਹਾਡਾ ਕੰਮ ਸੀ ਕਿਸਾਨਾਂ ਦੀ ਬੋਲੀ ਭਾਜਪਾ (ਕੇਂਦਰ ਸਰਕਾਰ) ਅੱਗੇ ਬੋਲਣੀ ਪਰ ਤੁਸੀ ਤਾਂ ਭਾਜਪਾ ਦੀ ਬੋਲੀ ਕਿਸਾਨਾਂ ਅੱਗੇ ਬੋਲ ਗਏ। ਅੱਜ ਪੰਜਾਬ ਦਾ ਕਿਸਾਨ ਦੇਸ਼ ਅਤੇ ਪੰਜਾਬ ਦੇ ਹੰਕਾਰੀ ਸ਼ਾਸਕਾਂ ਵਿਚਕਾਰ ਪਿੱਸ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਨਾਲ ਹੋ ਰਹੇ ਧੱਕੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿਸਾਨਾਂ ਦਾ ਤਹਿ ਦਿਲੋਂ ਸਤਿਕਾਰ ਕਰਦੇ ਸਨ ਕਿਉਂਕਿ ਕਿਸਾਨ ਪੰਜਾਬ ਦਾ ਅੰਨਦਾਤਾ ਜੋ ਪੂਰੀ ਦੁਨੀਆਂ ਦਾ ਢਿੱਡ ਭਰਦਾ ਹੈ। ਇੱਕ ਦੂਜੇ ਪਾਸੇ ਪੰਜਾਬ ਦਾ ਉਹ ਮੁੱਖ ਮੰਤਰੀ ਜੋ ਕਿ ਹੰਕਾਰ ਦੇ ਵਿੱਚ ਦੇਸ਼ ਦੇ ਅੰਨਦਾਤੇ ਨੂੰ ਆਪਣੀ ਹੈਂਕੜ ਦਿਖਾ ਰਿਹਾ ਹੈ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ’ਤੇ ਸਵਾਲ ਚੁੱਕੇ ਹਨ।
ਸੋਮਵਾਰ ਨੂੰ, ਐਸਕੇਐਮ ਆਗੂਆਂ ਨੇ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕੀਤੀ। ਇਸ ਦੌਰਾਨ ਭਗਵੰਤ ਮਾਨ ਅਤੇ ਕਿਸਾਨਾਂ ਵਿਚਕਾਰ ਬਹਿਸ ਹੋ ਗਈ। ਇਸ ਤੋਂ ਬਾਅਦ ਭਗਵੰਤ ਮਾਨ ਮੀਟਿੰਗ ਛੱਡ ਕੇ ਚਲੇ ਗਏ।
Punjab Police Arrest Farmers Live Updates : ਸੋਮਵਾਰ ਨੂੰ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਯੁਕਤ ਕਿਸਾਨ ਮੋਰਚਾ (SKM) ਦੇ ਕਿਸਾਨਾਂ ਵਿਚਕਾਰ ਦੋ ਘੰਟੇ ਚੱਲੀ ਮੀਟਿੰਗ ਬੇਸਿੱਟਾ ਰਹੀ। ਇਸ ਤੋਂ ਬਾਅਦ ਕਿਸਾਨਾਂ ਨੇ 5 ਮਾਰਚ ਨੂੰ ਚੰਡੀਗੜ੍ਹ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ, ਇਸ ਮਾਰਚ ਤੋਂ ਪਹਿਲਾਂ ਹੀ, ਕਿਸਾਨ ਆਗੂਆਂ ਨੂੰ ਪੁਲਿਸ ਦੁਆਰਾ ਹਿਰਾਸਤ ਵਿੱਚ ਲਏ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਦੂਜੇ ਪਾਸੇ ਐਸਕੇਐਮ ਆਗੂਆਂ ਨੇ ਅੱਜ ਸਵੇਰੇ 11 ਵਜੇ ਲੁਧਿਆਣਾ ਵਿੱਚ ਇੱਕ ਐਮਰਜੈਂਸੀ ਮੀਟਿੰਗ ਬੁਲਾਈ ਹੈ। ਜਿੱਥੇ ਇਸ ਸੰਘਰਸ਼ ਸੰਬੰਧੀ ਰਣਨੀਤੀ ਬਣਾਈ ਜਾਵੇਗੀ। ਹਾਲਾਂਕਿ, ਰਾਜਾਂ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਸਾਨਾਂ ਦੀਆਂ ਤਿਆਰੀਆਂ ਪੂਰੀਆਂ ਹਨ।
ਇਨ੍ਹਾਂ ਕਿਸਾਨਾਂ ਨੂੰ ਲਿਆ ਗਿਆ ਹਿਰਾਸਤ ’ਚ
ਕਾਬਿਲੇਗੌਰ ਹੈ ਕਿ ਬੀਤੇ ਦਿਨ ਪੰਜਾਬ ਭਵਨ ਵਿੱਚ ਕਿਸਾਨਾਂ ਦੀ ਇੱਕ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਸੀ ਕਿ ਕਿਸਾਨ 5 ਮਾਰਚ ਨੂੰ ਚੰਡੀਗੜ੍ਹ ਵਿੱਚ ਵਿਰੋਧ ਪ੍ਰਦਰਸ਼ਨ ਕਰਨਗੇ। ਕਿਸਾਨਾਂ ਦਾ ਇਲਜ਼ਾਮ ਹੈ ਕਿ ਮੁੱਖ ਮੰਤਰੀ ਗੁੱਸੇ ਵਿੱਚ ਆ ਗਏ ਅਤੇ ਮੀਟਿੰਗ ਵਿਚਕਾਰੋਂ ਹੀ ਚਲੇ ਗਏ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੀਟਿੰਗ ਵਿੱਚ ਸਿਰਫ਼ ਅੱਧੇ ਮੈਮੋਰੰਡਮ 'ਤੇ ਹੀ ਚਰਚਾ ਹੋਈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਅੱਖ ਵਿੱਚ ਇਨਫੈਕਸ਼ਨ ਹੈ।
- PTC NEWS