Fri, Jun 13, 2025
Whatsapp

Gangster Jassa Happowal Arrest: ਖੁੰਖਾਰ ਗੈਂਗਸਟਰ ਕਰਨਜੀਤ ਸਿੰਘ ਜੱਸਾ ਹੈਪੋਵਾਲ ਆਇਆ ਪੁਲਿਸ ਅੜਿੱਕੇ, 6 ਕਤਲ ਮਾਮਲੇ ’ਚ ਸੀ ਲੋੜੀਂਦਾ

ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਜੱਸਾ ਹੈਪੋਵਾਲ ਜਲੰਧਰ ਦਿਹਾਤੀ ਦੇ ਪਿੰਡ ਭੋਜੋਵਾਲ ਵਿੱਚ ਮਾਂ-ਧੀ ਦੇ ਸਨਸਨੀਖੇਜ਼ ਦੋਹਰੇ ਕਤਲ ਅਤੇ ਹੋਰ ਘਿਨਾਉਣੇ ਅਪਰਾਧਾਂ ਸਮੇਤ ਕਤਲ ਦੇ 6 ਮਾਮਲਿਆਂ ਵਿੱਚ ਲੋੜੀਂਦਾ ਸੀ।

Reported by:  PTC News Desk  Edited by:  Aarti -- November 30th 2023 02:19 PM
Gangster Jassa Happowal Arrest: ਖੁੰਖਾਰ ਗੈਂਗਸਟਰ ਕਰਨਜੀਤ ਸਿੰਘ ਜੱਸਾ ਹੈਪੋਵਾਲ ਆਇਆ ਪੁਲਿਸ ਅੜਿੱਕੇ, 6 ਕਤਲ ਮਾਮਲੇ ’ਚ ਸੀ ਲੋੜੀਂਦਾ

Gangster Jassa Happowal Arrest: ਖੁੰਖਾਰ ਗੈਂਗਸਟਰ ਕਰਨਜੀਤ ਸਿੰਘ ਜੱਸਾ ਹੈਪੋਵਾਲ ਆਇਆ ਪੁਲਿਸ ਅੜਿੱਕੇ, 6 ਕਤਲ ਮਾਮਲੇ ’ਚ ਸੀ ਲੋੜੀਂਦਾ

Gangster Jassa Happowal Arrest: ਕਾਊਂਟਰ ਇੰਟੈਲੀਜੈਂਸ-ਜਲੰਧਰ ਨੇ ਖੁੰਖਾਰ ਗੈਂਗਸਟਰ ਕਰਨਜੀਤ ਸਿੰਘ ਉਰਫ ਜੱਸਾ ਹੈਪੋਵਾਲ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੇ ਕਬਜ਼ੇ 'ਚੋਂ ਦੋ ਪਿਸਤੌਲ ਵੀ ਬਰਾਮਦ ਹੋਏ ਹਨ। ਜੱਸਾ ਹੈਪੋਵਾਲ ਵਿਦੇਸ਼ੀ ਗੈਂਗਸਟਰ ਸੋਨੂੰ ਖੱਤਰੀ ਦਾ ਸਰਗਨਾ ਹੈ।

ਡੀਜੀਪੀ ਗੌਰਵ ਯਾਦਵ ਨੇ ਦਿੱਤੀ ਜਾਣਕਾਰੀ 

ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਜੱਸਾ ਹੈਪੋਵਾਲ ਜਲੰਧਰ ਦਿਹਾਤੀ ਦੇ ਪਿੰਡ ਭੋਜੋਵਾਲ ਵਿੱਚ ਮਾਂ-ਧੀ ਦੇ ਸਨਸਨੀਖੇਜ਼ ਦੋਹਰੇ ਕਤਲ ਅਤੇ ਹੋਰ ਘਿਨਾਉਣੇ ਅਪਰਾਧਾਂ ਸਮੇਤ ਕਤਲ ਦੇ 6 ਮਾਮਲਿਆਂ ਵਿੱਚ ਲੋੜੀਂਦਾ ਸੀ। 

ਇੰਝ ਕੀਤਾ ਗਿਆ ਸੀ ਮਾਂ ਤੇ ਧੀ ਦਾ ਕਤਲ 

ਦੱਸ ਦਈਏ ਕਿ ਪਤਾਰਾ ਥਾਣਾ ਭੋਜੋਵਾਲ 'ਚ 17 ਅਕਤੂਬਰ ਨੂੰ ਦੋ ਬਾਈਕ ਸਵਾਰ ਨੌਜਵਾਨਾਂ ਨੇ ਮਾਂ-ਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਪੈਟਰੋਲ ਛਿੜਕ ਕੇ ਲਾਸ਼ਾਂ ਨੂੰ ਸਾੜ ਦਿੱਤਾ ਗਿਆ। ਇਸ ਦੌਰਾਨ ਕਿਹਾ ਗਿਆ ਕਿ ਇਹ ਘਟਨਾ ਅਮਰੀਕਾ ਰਹਿੰਦੇ ਜਵਾਈ ਵੱਲੋਂ ਕੀਤੀ ਗਈ ਹੈ। ਮ੍ਰਿਤਕਾਂ ਦੀ ਪਛਾਣ ਰਣਜੀਤ ਕੌਰ (ਮਾਂ) ਅਤੇ ਪ੍ਰੀਤੀ (ਧੀ) ਵਾਸੀ ਅਮਰ ਨਗਰ ਵਜੋਂ ਹੋਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਪ੍ਰੀਤੀ ਦੇ ਪਤੀ ਜੱਸਾ, ਸ਼ੂਟਰ ਜੱਸਾ ਵਾਸੀ ਰੰਧਾਵਾ ਮਸੰਦਾ ਅਤੇ ਹੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।  

ਜਵਾਈ ਨੇ ਕਤਲ ਦੀ ਦਿੱਤੀ ਸੀ ਸੁਪਾਰੀ 

ਪੁਲਿਸ ਜਾਂਚ 'ਚ ਸਾਹਮਣੇ ਆਇਆ ਸੀ ਕਿ ਮੁਲਜ਼ਮ ਜੱਸਾ ਆਪਣੀ ਪਤਨੀ ਪ੍ਰੀਤੀ ਦੇ ਚਰਿੱਤਰ 'ਤੇ ਸ਼ੱਕੀ ਸੀ। ਇਸ ਲਈ ਉਸ ਨੇ ਪ੍ਰੀਤੀ ਨੂੰ ਮਾਰਨ ਦਾ ਠੇਕਾ ਸ਼ੂਟਰਾਂ ਨੂੰ ਦਿੱਤਾ। ਇਸ ਦੌਰਾਨ ਪ੍ਰੀਤੀ ਦੇ ਪਿਤਾ ਜਗਤਾਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ ਕਰੀਬ 4 ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਪ੍ਰੀਤੀ ਅਤੇ ਉਸਦੇ ਪਤੀ ਵਿਚਕਾਰ ਝਗੜਾ ਚੱਲ ਰਿਹਾ ਸੀ। ਦੋਵੇਂ ਵੱਖ-ਵੱਖ ਰਹਿ ਰਹੇ ਸਨ। ਉਨ੍ਹਾਂ ਦਾ ਇੱਕ ਬੱਚਾ ਵੀ ਹੈ। 

- PTC NEWS

Top News view more...

Latest News view more...

PTC NETWORK