Tue, May 13, 2025
Whatsapp

ਪੰਜਾਬ ਪੁਲਿਸ ਨੂੰ ਨਸ਼ੇ ਖਿਲਾਫ਼ ਵੱਡੀ ਕਾਮਯਾਬੀ, ਅੰਮ੍ਰਿਤਸਰ ਤੇ ਤਰਨਤਾਰਨ 'ਚ ਸਾਢੇ 8 ਕਿੱਲੋ ਹੈਰੋਇਨ ਸਮੇਤ 3 ਗ੍ਰਿਫ਼ਤਾਰ

Heroine Seized : ਪੰਜਾਬ ਪੁਲਿਸ (Punjab Police) ਨੂੰ ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਨਸ਼ੇ ਖਿਲਾਫ ਕਾਰਵਾਈ ਕਰਦੇ ਹੋਏ ਸਾਢੇ 8 ਕਿੱਲੋ ਤੋਂ ਵੱਧ ਹੈਰੋਇਨ ਸਮੇਤ 3 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਤਿੰਨੇ ਮੁਲਜ਼ਮਾਂ ਨੂੰ ਕਾਬੂ ਕਰਕੇ ਕੇਸ ਦਰਜ ਕਰਨ ਉਪਰੰਤ ਕਾਰਵਾਈ ਅਰੰਭ ਦਿੱਤੀ ਹੈ।

Reported by:  PTC News Desk  Edited by:  KRISHAN KUMAR SHARMA -- March 18th 2025 03:40 PM -- Updated: March 18th 2025 03:42 PM
ਪੰਜਾਬ ਪੁਲਿਸ ਨੂੰ ਨਸ਼ੇ ਖਿਲਾਫ਼ ਵੱਡੀ ਕਾਮਯਾਬੀ, ਅੰਮ੍ਰਿਤਸਰ ਤੇ ਤਰਨਤਾਰਨ 'ਚ ਸਾਢੇ 8 ਕਿੱਲੋ ਹੈਰੋਇਨ ਸਮੇਤ 3 ਗ੍ਰਿਫ਼ਤਾਰ

ਪੰਜਾਬ ਪੁਲਿਸ ਨੂੰ ਨਸ਼ੇ ਖਿਲਾਫ਼ ਵੱਡੀ ਕਾਮਯਾਬੀ, ਅੰਮ੍ਰਿਤਸਰ ਤੇ ਤਰਨਤਾਰਨ 'ਚ ਸਾਢੇ 8 ਕਿੱਲੋ ਹੈਰੋਇਨ ਸਮੇਤ 3 ਗ੍ਰਿਫ਼ਤਾਰ

Heroine Seized : ਪੰਜਾਬ ਪੁਲਿਸ (Punjab Police) ਨੂੰ ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਨਸ਼ੇ ਖਿਲਾਫ ਕਾਰਵਾਈ ਕਰਦੇ ਹੋਏ ਸਾਢੇ 8 ਕਿੱਲੋ ਤੋਂ ਵੱਧ ਹੈਰੋਇਨ ਸਮੇਤ 3 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਤਿੰਨੇ ਮੁਲਜ਼ਮਾਂ ਨੂੰ ਕਾਬੂ ਕਰਕੇ ਕੇਸ ਦਰਜ ਕਰਨ ਉਪਰੰਤ ਕਾਰਵਾਈ ਅਰੰਭ ਦਿੱਤੀ ਹੈ।

ਅੰਮ੍ਰਿਤਸਰ 'ਚ ਫੜੀ ਗਈ 8.084 ਕਿਲੋਗ੍ਰਾਮ ਹੈਰੋਇਨ


ਜਾਣਕਾਰੀ ਅਨੁਸਾਰ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਨੂੰ ਵੱਡਾ ਝਟਕਾ ਦਿੰਦੇ ਹੋਏ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਧਰਮਿੰਦਰ ਸਿੰਘ ਉਰਫ ਸੋਨੂੰ ਨੂੰ ਗ੍ਰਿਫ਼ਤਾਰ ਕਰਕੇ ਇੱਕ ਸਰਹੱਦ ਪਾਰ ਡਰੱਗ ਕਾਰਟੇਲ ਦਾ ਪਰਦਾਫਾਸ਼ ਕੀਤਾ ਅਤੇ 8.084 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਪੁਲਿਸ ਅਨੁਸਾਰ, ਗ੍ਰਿਫ਼ਤਾਰ ਵਿਅਕਤੀ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਅਜਨਾਲਾ ਸੈਕਟਰ ਨੂੰ ਡਰੋਨ ਰਾਹੀਂ ਖੇਪ ਸੁੱਟਣ ਲਈ ਵਰਤ ਰਿਹਾ ਸੀ। ਮੁਲਜ਼ਮ ਕੋਲੋਂ ਇੱਕ ਪਿਸਤੌਲ 30 ਬੋਰ ਸਮੇਤ ਪੰਜ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ, ਜਿਸ ਖਿਲਾਫ਼ ਐਨ.ਡੀ.ਪੀ.ਐਸ. ਅਤੇ ਆਰਮਜ਼ ਐਕਟ ਤਹਿਤ ਥਾਣਾ ਮਜੀਠਾ, ਅੰਮ੍ਰਿਤਸਰ ਵਿਖੇ ਐਫ.ਆਈ.ਆਰ. ਦਰਜ ਕੀਤੀ ਗਈ ਹੈ।

ਤਰਨਤਾਰਨ 'ਚ ਫੜੇ ਗਏ 2 ਤਸਕਰ

ਉਧਰ, ਤਰਨਤਾਰਨ ਵਿੱਚ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਹੈਰੋਇਨ ਸਮੇਤ 02 ਨਾਰਕੋ-ਤਸਕਰਾਂ ਦੀ ਸਾਂਝੇ ਤੌਰ 'ਤੇ ਗ੍ਰਿਫ਼ਤਾਰ ਕੀਤੀ ਗਈ ਹੈ। ਕਥਿਤ ਦੋਸ਼ੀਆਂ ਨੂੰ ਦੇਰ ਰਾਤ ਬੀਐਸਐਫ ਇੰਟੈਲੀਜੈਂਸ ਵਿੰਗ ਨੂੰ ਸ਼ੱਕੀ ਤਸਕਰੀ ਦੀ ਸੂਚਨਾ ਦੇ ਆਧਾਰ 'ਤੇ ਫੜਿਆ ਗਿਆ। 

ਬੀਐਸਐਫ਼ ਨੇ ਤਲਾਸ਼ੀ ਲੈਣ 'ਤੇ ਜਦੋਂ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 01 ਪੈਕੇਟ ਸ਼ੱਕੀ ਹੈਰੋਇਨ (ਕੁੱਲ ਭਾਰ- 557 ਗ੍ਰਾਮ) ਦੇ ਨਾਲ-ਨਾਲ 02 ਮੋਬਾਈਲ ਫੋਨ ਅਤੇ 01 ਮੋਟਰਸਾਈਕਲ ਬਰਾਮਦ ਕੀਤਾ ਗਿਆ। ਪੈਕੇਟ ਪੀਲੇ ਰੰਗ ਦੀ ਚਿਪਕਣ ਵਾਲੀ ਟੇਪ ਵਿੱਚ ਲਪੇਟਿਆ ਹੋਇਆ ਸੀ ਅਤੇ ਪੈਕੇਟ ਨਾਲ ਇੱਕ ਸਟੀਲ ਦੀ ਰਿੰਗ ਲੱਗੀ ਹੋਈ ਮਿਲੀ, ਜੋ ਕਿ ਡਰੋਨ ਰਾਹੀਂ ਡਿੱਗਣ ਦਾ ਸੰਕੇਤ ਦਿੰਦੀ ਹੈ। ਫੜੇ ਗਏ ਤਸਕਰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੁੰਗ ਅਤੇ ਮੇਰੀ ਮੇਗਾ ਦੇ ਵਸਨੀਕ ਹਨ।

- PTC NEWS

Top News view more...

Latest News view more...

PTC NETWORK