ਗੁਰਦਾਸਪੁਰ ਬਾਰਡਰ 'ਤੇ ਪੁਲਿਸ-BSF ਦੀ ਸਾਂਝੀ ਕਾਰਵਾਈ, 12 ਪੈਕਟ ਹੈਰੋਇਨ ਬਰਾਮਦ
Punjab News: ਗੁਰਦਾਸਪੁਰ ਪੁਲਿਸ ਅਤੇ ਬੀ.ਐਸ.ਐਫ ਨੇ ਇੱਕ ਸਾਂਝੀ ਕਾਰਵਾਈ ਕਰਦੇ ਹੋਏ ਸਰਹੱਦੀ ਪਿੰਡ ਵਿੱਚ ਤਲਾਸ਼ੀ ਦੌਰਾਨ 12 ਪੈਕਟ ਹੈਰੋਇਨ ਅਤੇ ਨਸ਼ੀਲੇ ਪਦਾਰਥਾਂ ਦੇ ਕਰੀਬ 19.30 ਲੱਖ ਰੁਪਏ ਬਰਾਮਦ ਕੀਤੇ ਹਨ। ਹੈਰੋਇਨ ਦੀ ਬਾਜ਼ਾਰੀ ਕੀਮਤ ਕਰੋੜਾਂ ਰੁਪਏ ਦੱਸੀ ਜਾਂਦੀ ਹੈ। ਜਲਦੀ ਹੀ ਪੁਲਿਸ ਇਸ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕਰੇਗੀ। ਪੁਲਿਸ ਦੇ ਨਾਲ ਸੁਰੱਖਿਆ ਬਲਾਂ ਦੀ 58 ਬਟਾਲੀਅਨ ਮੌਜੂਦ ਸੀ।
Action against drugs.
After detecting a drone intrusion along the border belt of #Gurdaspur, @BSF_Punjab and @PunjabPoliceInd launched a joint operation and apprehended 02 persons, recovered 12 packets, suspected to be heroin (appx 12 kg) & appx ₹ 19.3 lakhs of #drug money. pic.twitter.com/H5LXtnPHjw
— BSF PUNJAB FRONTIER (@BSF_Punjab) September 24, 2023
ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸੀਮਾ ਸੁਰੱਖਿਆ ਬਲ ਦੀ 58 ਬਟਾਲੀਅਨ ਵਲੋਂ ਦੋਰਾਂਗਲਾ ਨੇੜੇ ਸਥਿਤ ਬੀਪੀਓ ਆਦੀਆਂ ਵਿਖੇ ਬੀਤੀ ਰਾਤ 8 ਵੱਜ ਕੇ 49 ਮਿੰਟ ਤੇ ਉੱਡਣ ਵਾਲੀ ਵਸਤੂ ਦੀ ਗੂੰਜਣ ਵਾਲੀ ਆਵਾਜ਼ ਸੁਣੀ ਅੱਤੇ ਸੀਮਾ ਸੁਰੱਖਿਆ ਬਲ ਦੇ ਜਵਾਨ ਇਸਦੀ ਗਤੀਵਿਧੀ ਦੇਖ ਕੇ ਫਾਇਰਿੰਗ ਕਰਨ ਦੀ ਯੋਜਨਾ ਹੀ ਬਣਾ ਰਹੇ ਸਨ ਕਿ ਇਹ ਉੱਡਣ ਵਾਲੀ ਵਸਤੂ ਵਾਪਸ ਪਰਤ ਗਈ। ਜਾਣਕਾਰੀ ਅਨੁਸਾਰ ਡ੍ਰੋਨ ਦੇ ਵਾਪਸ ਪਰਤਣ ਦਾ ਸਮਾਂ 8 ਵਜ ਕੇ 55 ਮਿੰਟ ਨੋਟ ਕੀਤਾ ਗਿਆ ਹੈ ।
ਇਸ ਹਿਸਾਬ ਨਾਲ ਇਹ ਡਰੋਨ ਲਗਭਗ ਅੱਠ ਮਿੰਟ ਭਾਰਤੀ ਸੀਮਾ ਦੇ ਅੰਦਰ ਚੱਕਰ ਲਗਾਉਣ ਤੋਂ ਬਾਅਦ ਵਾਪਸ ਪਰਤਿਆ ਹਾਲਾਂਕਿ ਇਸ ਸਮੇਂ ਦੌਰਾਨ ਨਾ ਤਾਂ ਸੀਮਾ ਸੁਰੱਖਿਆ ਬਲ ਦੇ ਜਵਾਨ ਇਸ ਤੇ ਫਾਇਰਿੰਗ ਕਰ ਸਕੇ ਅਤੇ ਨਾ ਹੀ ਰੌਸ਼ਨੀ ਵਾਲਾ ਬੰਬ ਸੁੱਟ ਸਕੇ ਪਰ ਅੱਠ ਮਿੰਟ ਡ੍ਰੋਨ ਦੀ ਭਰਤੀ ਸੀਮਾਂ ਵਿੱਚ ਗਤੀਵਿਧੀ ਨੂੰ ਦੇਖਦੇ ਹੋਏ ਨੇੜੇ ਦੇ ਇਲਾਕਿਆਂ ਵਿੱਚ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਤੇ ਜਵਾਨਾਂ ਵੱਲੋ ਸਰਚ ਅਪ੍ਰੈਸ਼ਨ ਚਲਾਇਆ ਗਿਆ ਅਤੇ ਇਸ ਮੁਹਿੰਮ ਦੌਰਾਨ ਸਾਂਝੇ ਅਪ੍ਰੇਸ਼ਨ ਦੌਰਾਨ ਪਿੰਡ ਚੌੜਾ ਕਲਾਂ ਤੋਂ 12 ਪੈਕੇਟ ਹੈਰੋਈਨ 19 ਲੱਖ 30 ਹਜ਼ਾਰ ਰੁਪਏ ਡਰੱਗ ਮਨੀ ਅੱਤੇ ਦੋ ਵਿਅਕਤੀ ਗਿਰਫ਼ਤਾਰ ਕੀਤੇ ਹਨ ਜਿਹਨਾ ਦੀ ਪਹਿਚਾਨ ਸੁਰਿੰਦਰ ਸਿੰਘ ਅੱਤੇ ਜਗਪ੍ਰੀਤ ਸਿੰਘ ਵਾਸੀ ਅਲੜ ਪਿੰਡੀ ਵਜੋ ਹੋਈ ਹੈ ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਪੜਤਾਲ ਕੀਤੀ ਹੈ
- PTC NEWS