Sat, Jul 27, 2024
Whatsapp

PSEB 10th Result 2024: ਭਲਕੇ ਐਲਾਨਿਆ ਜਾਵੇਗਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦਾ ਨਤੀਜਾ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦਾ ਨਤੀਜਾ ਤਿਆਰ ਕਰ ਲਿਆ ਗਿਆ ਹੈ ਅਤੇ ਇਸ ਦਾ ਨਤੀਜਾ ਭਲਕੇ 18 ਅਪ੍ਰੈਲ ਨੂੰ ਐਲਾਨਿਆ ਜਾਵੇਗਾ।

Reported by:  PTC News Desk  Edited by:  Aarti -- April 17th 2024 03:50 PM -- Updated: April 17th 2024 09:09 PM
PSEB 10th Result 2024: ਭਲਕੇ ਐਲਾਨਿਆ ਜਾਵੇਗਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦਾ ਨਤੀਜਾ

PSEB 10th Result 2024: ਭਲਕੇ ਐਲਾਨਿਆ ਜਾਵੇਗਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦਾ ਨਤੀਜਾ

PSEB 10th Result 2024: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਦਾ ਨਤੀਜਾ ਤਿਆਰ ਕਰ ਲਿਆ ਗਿਆ ਹੈ ਅਤੇ ਇਸ ਦਾ ਨਤੀਜਾ ਭਲਕੇ 18 ਅਪ੍ਰੈਲ ਨੂੰ ਐਲਾਨਿਆ ਜਾਵੇਗਾ। ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਵੀ ਇਸ ਸਬੰਧੀ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਭਲਕੇ ਦੁਪਹਿਰ ਤੱਕ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਜਾਵੇਗਾ।

ਹਾਲਾਂਕਿ, ਵਿਦਿਆਰਥੀ ਪਰਸੋਂ ਭਾਵ 19 ਅਪ੍ਰੈਲ ਨੂੰ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾ ਕੇ ਆਪਣੇ ਨਤੀਜੇ ਦੇਖ ਸਕਣਗੇ। PSEB 10ਵੀਂ ਦਾ ਨਤੀਜਾ ਲਿੰਕ 19 ਅਪ੍ਰੈਲ ਨੂੰ ਸਰਗਰਮ ਹੋਵੇਗਾ। ਵਿਦਿਆਰਥੀ ਨਤੀਜਾ ਦੇਖ ਸਕਣਗੇ ਅਤੇ ਆਪਣਾ ਰੋਲ ਨੰਬਰ ਦਰਜ ਕਰਕੇ ਮਾਰਕਸ਼ੀਟ ਡਾਊਨਲੋਡ ਕਰ ਸਕਣਗੇ।



ਇਸ ਸਬੰਧੀ ਪੀਐੱਸਈਬੀ ਨੇ ਨੋਟਿਸ ਜਾਰੀ ਕਰ ਦਿੱਤਾ ਹੈ। ਨੋਟਿਸ ਮੁਤਾਬਿਕ ਪੰਜਾਬ ਬੋਰਡ ਦੀ ਅਧਿਕਾਰਿਕ ਵੈੱਬਸਾਈਟ ’ਤੇ ਨਤੀਜਾ ਜਾਰੀ ਹੋਵੇਗਾ।

ਪੰਜਾਬ ਬੋਰਡ 10ਵੀਂ ਦਾ ਨਤੀਜਾ ਜਾਰੀ ਹੋਣ ਤੋਂ ਬਾਅਦ ਕਿਵੇਂ ਚੈੱਕ ਕਰਨਾ ਹੈ

  • ਨਤੀਜਾ ਡਾਊਨਲੋਡ ਕਰਨ ਲਈ, ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ www.pseb.ac.in 'ਤੇ ਜਾਣਾ ਪਵੇਗਾ।
  • ਹੁਣ, "PSEB ਕਲਾਸ 10 ਨਤੀਜਾ 2024" ਅੱਗੇ ਵਧਣ ਲਈ ਹੋਮਪੇਜ 'ਤੇ ਦਿਖਾਈ ਦੇਵੇਗਾ। (ਇਹ ਨਤੀਜਾ ਅੱਪਲੋਡ ਕਰਨ ਤੋਂ ਬਾਅਦ ਦਿਖਾਈ ਦੇਵੇਗਾ)
  • ਫਿਰ ਵਿਦਿਆਰਥੀਆਂ ਨੂੰ ਆਪਣਾ ਰੋਲ ਨੰਬਰ ਅਤੇ ਸੁਰੱਖਿਆ ਕੋਡ ਦਰਜ ਕਰਨਾ ਹੋਵੇਗਾ।
  • ਸਬਮਿਟ ਬਟਨ 'ਤੇ ਕਲਿੱਕ ਕਰੋ ਅਤੇ 10ਵੀਂ ਜਮਾਤ ਦਾ PSEB ਨਤੀਜਾ ਸਕ੍ਰੀਨ 'ਤੇ ਦਿਖਾਈ ਦੇਵੇਗਾ।
  • ਇਸਨੂੰ ਹੁਣੇ ਡਾਊਨਲੋਡ ਕਰੋ। ਜੇ ਤੁਸੀਂ ਚਾਹੋ, ਤਾਂ ਤੁਸੀਂ ਭਵਿੱਖ ਦੇ ਹਵਾਲੇ ਲਈ ਇੱਕ ਪ੍ਰਿੰਟਆਊਟ ਲੈ ਸਕਦੇ ਹੋ।

- PTC NEWS

Top News view more...

Latest News view more...

PTC NETWORK