Tue, Dec 23, 2025
Whatsapp

Punjab Soldier Martyred : ਲੇਹ-ਲਦਾਖ 'ਚ ਡਿਊਟੀ ਦੌਰਾਨ ਪੰਜਾਬ ਦਾ ਫੌਜੀ ਜਵਾਨ ਸ਼ਹੀਦ, ਅਗਲੇ ਮਹੀਨੇ ਹੋਣਾ ਸੀ ਵਿਆਹ

ਇਸ ਮੌਕੇ ਮ੍ਰਿਤਕ ਦੀ ਦੇਹ ਨੂੰ ਲੈ ਕੇ ਆਏ ਨਾਇਬ ਸੂਬੇਦਾਰ ਜਤਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਨੌਜਵਾਨ ਗੁਰਦੀਪ ਸਿੰਘ ਜੋ ਕਿ ਸਿੱਖ ਰੈਜੀਮੈਂਟ ਵਿੱਚ ਡਿਊਟੀ ਨਿਭਾ ਰਿਹਾ ਸੀ ਤਾਂ ਗੁਰਦੀਪ ਕੁਝ ਸਮੇਂ ਤੋਂ ਬੀਮਾਰ ਸੀ ਅਤੇ ਦਿਲ ਦਾ ਦੌਰਾ ਪੈਣ ਕਾਰਨ ਇਸ ਦੀ ਮੌਤ ਹੋ ਗਈ।

Reported by:  PTC News Desk  Edited by:  Aarti -- October 03rd 2024 03:06 PM
Punjab Soldier Martyred : ਲੇਹ-ਲਦਾਖ 'ਚ ਡਿਊਟੀ ਦੌਰਾਨ ਪੰਜਾਬ ਦਾ ਫੌਜੀ ਜਵਾਨ ਸ਼ਹੀਦ, ਅਗਲੇ ਮਹੀਨੇ ਹੋਣਾ ਸੀ ਵਿਆਹ

Punjab Soldier Martyred : ਲੇਹ-ਲਦਾਖ 'ਚ ਡਿਊਟੀ ਦੌਰਾਨ ਪੰਜਾਬ ਦਾ ਫੌਜੀ ਜਵਾਨ ਸ਼ਹੀਦ, ਅਗਲੇ ਮਹੀਨੇ ਹੋਣਾ ਸੀ ਵਿਆਹ

Punjab Soldier Martyred :  ਜੰਮੂ-ਕਸ਼ਮੀਰ ਦੇ ਲੇਹ-ਲਦਾਖ 'ਚ ਡਿਊਟੀ ਦੌਰਾਨ ਪੰਜਾਬ ਦਾ ਜਵਾਨ ਸ਼ਹੀਦ ਹੋ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਬਠਿੰਡਾ ਦੇ ਪਿੰਡ ਜੰਗੀਰਾਣਾ ਵਿੱਚ ਮਾਤਮ ਛਾ ਗਿਆ ਹੈ। 

ਇਸ ਮੌਕੇ ਮ੍ਰਿਤਕ ਦੀ ਦੇਹ ਨੂੰ ਲੈ ਕੇ ਆਏ ਨਾਇਬ ਸੂਬੇਦਾਰ ਜਤਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਨੌਜਵਾਨ ਗੁਰਦੀਪ ਸਿੰਘ ਜੋ ਕਿ ਸਿੱਖ ਰੈਜੀਮੈਂਟ ਵਿੱਚ ਡਿਊਟੀ ਨਿਭਾ ਰਿਹਾ ਸੀ ਤਾਂ ਗੁਰਦੀਪ ਕੁਝ ਸਮੇਂ ਤੋਂ ਬੀਮਾਰ ਸੀ ਅਤੇ ਦਿਲ ਦਾ ਦੌਰਾ ਪੈਣ ਕਾਰਨ ਇਸ ਦੀ ਮੌਤ ਹੋ ਗਈ।

ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਇਸ ਫੌਜੀ ਨੌਜਵਾਨ ਦਾ ਨਵੰਬਰ ਮਹੀਨੇ ਵਿੱਚ ਵਿਆਹ ਰੱਖਿਆ ਸੀ ਲੇਕਿਨ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਪਿੰਡ ਵਾਸੀਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਨੌਜਵਾਨ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਇਸ ਦੇ ਨਾਮ ਤੇ ਪਿੰਡ ਵਿੱਚ ਯਾਦਗਾਰ ਬਣਾਈ ਜਾਵੇ। 

ਇਹ ਵੀ ਪੜ੍ਹੋ  : Auction For Sarpanch Post : ਸਰਪੰਚੀ ਲਈ ਬੋਲੀ ਲਾਉਣ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ, ਹਾਈਕੋਰਟ ਨੇ ਦਿੱਤੇ ਇਹ ਸਖ਼ਤ ਹੁਕਮ

- PTC NEWS

Top News view more...

Latest News view more...

PTC NETWORK
PTC NETWORK