Sat, Jul 27, 2024
Whatsapp

ਗੀਤ 'ਚ 'ਭੇਡਾਂ' ਸ਼ਬਦ 'ਤੇ ਘਿਰੇ ਪੰਜਾਬੀ ਗਾਇਕ Jazzy B, ਮਹਿਲਾ ਕਮਿਸ਼ਨ ਨੇ ਕੀਤਾ ਤਲਬ

Reported by:  PTC News Desk  Edited by:  KRISHAN KUMAR SHARMA -- April 01st 2024 06:40 PM
ਗੀਤ 'ਚ 'ਭੇਡਾਂ' ਸ਼ਬਦ 'ਤੇ ਘਿਰੇ ਪੰਜਾਬੀ ਗਾਇਕ Jazzy B, ਮਹਿਲਾ ਕਮਿਸ਼ਨ ਨੇ ਕੀਤਾ ਤਲਬ

ਗੀਤ 'ਚ 'ਭੇਡਾਂ' ਸ਼ਬਦ 'ਤੇ ਘਿਰੇ ਪੰਜਾਬੀ ਗਾਇਕ Jazzy B, ਮਹਿਲਾ ਕਮਿਸ਼ਨ ਨੇ ਕੀਤਾ ਤਲਬ

Jazzy B: ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ ਦਾ ਅੱਜ ਜਨਮ ਦਿਨ ਹੈ ਅਤੇ ਉਨ੍ਹਾਂ ਨੂੰ ਆਪਣੇ ਜਨਮ ਦਿਨ 'ਤੇ ਪੰਜਾਬ ਮਹਿਲਾ ਕਮਿਸ਼ਨ ਨੇ ਤਲਬ ਕੀਤਾ ਹੈ। ਗਾਇਕ ਨੂੰ ਉਸ ਦੇ ਗੀਤ 'Madak Shakeena Di' ਦੇ ਲਈ ਤਲਬ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਗੀਤ ਵਿੱਚ ਜੈਜ਼ੀ ਬੀ ਨੇ ਔਰਤਾਂ ਲਈ 'ਭੇਡਾਂ' ਸ਼ਬਦ ਦੀ ਵਰਤੋਂ ਕੀਤੀ ਹੈ।

ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਗਾਇਕ ਜੈਜ਼ੀ ਬੀ ਨੂੰ ਨੋਟਿਸ ਜਾਰੀ ਕਰਕੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਕਮਿਸ਼ਨ ਵੱਲੋਂ ਗਾਇਕ ਨੂੰ ਜਵਾਬ ਦੇਣ ਲਈ ਇੱਕ ਹਫਤੇ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਗੀਤ 3 ਹਫ਼ਤੇ ਪਹਿਲਾਂ ਯੂਟਿਊਬ 'ਤੇ ਆਇਆ ਸੀ, ਜਿਸ ਨੂੰ ਹੁਣ ਤੱਕ 3.8 ਮਿਲੀਅਨ ਲੋਕ ਵੇਖ ਚੁੱਕੇ ਹਨ।


ਨੋਟਿਸ ਵਿੱਚ ਲਿਖਿਆ ਗਿਆ ਹੈ ਕਿ ਗੀਤ 'ਮੜਕ ਸ਼ੌਕੀਨਾਂ ਦੀ' ਵਿੱਚ ਵਰਤਿਆ ਗਿਆ ਸ਼ਬਦ ਭੇਡ ਸਮਾਜ ਵਿੱਚ ਬਹੁਤ ਹੀ ਅਪਮਾਨਜਨਕ ਹੈ, ਜੋ ਕਿ ਸਮਾਜ ਲਈ ਕੋਈ ਚੰਗਾ ਸੁਨੇਹਾ ਨਹੀਂ ਹੈ। ਗੀਤ ਜੀਤ ਕੱਦੋਂਵਾਲਾ ਵੱਲੋਂ ਲਿਖਿਆ ਗਿਆ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਗੀਤ 'ਚ 'ਭੇਡ' ਸ਼ਬਦ 'ਤੇ ਮਹਿਲਾ ਕਮਿਸ਼ਨ ਨੇ ਸੂ-ਮੋਟੋ ਲੈਂਦਿਆਂ ਹਫਤੇ 'ਚ ਈਮੇਲ ਰਾਹੀਂ ਗਾਇਕ ਤੋਂ ਜਵਾਬ ਮੰਗਿਆ ਹੈ ਅਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਕਰਨ ਬਾਰੇ ਕਿਹਾ ਹੈ।

-

Top News view more...

Latest News view more...

PTC NETWORK