Punjab Floods : ਪੰਜਾਬੀ ਗਾਇਕ ਮਨਕੀਰਤ ਔਲਖ ਦਾ ਹੜ੍ਹ ਪੀੜਤਾਂ ਲਈ ਵੱਡਾ ਐਲਾਨ, 5 ਕਰੋੜ ਦੀ ਮਦਦ ਤੇ 100 ਟ੍ਰੈਕਟਰਾਂ ਦਾ ਕੀਤਾ ਵਾਅਦਾ
Mankirat Aulakh : ਪੰਜਾਬੀ ਗਾਇਕ ਮਨਕੀਰਤ ਔਲਖ ਨੇ ਪੰਜਾਬ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਵੱਡਾ ਐਲਾਨ ਕੀਤਾ ਹੈ। ਗਾਇਕ ਨੇ ਹੜ੍ਹ ਪ੍ਰਭਾਵਿਤ ਪੰਜਾਬੀਆਂ ਦੀ ਮਦਦ ਲਈ 5 ਕਰੋੜ ਰੁਪਏ ਅਤੇ 100 ਟਰੈਕਟਰ ਦਾਨ ਕਰਨ ਦਾ ਵਾਅਦਾ ਕੀਤਾ ਹੈ। ਸਿਰਫ਼ ਪੈਸੇ ਹੀ ਨਹੀਂ, ਮਨਕੀਰਤ ਖੁਦ ਵੀ ਰਾਹਤ ਟੀਮਾਂ ਦੇ ਨਾਲ ਜ਼ਮੀਨੀ ਪੱਧਰ 'ਤੇ ਮਦਦ ਕਰ ਰਿਹਾ ਹੈ।
ਇਸੇ ਤਹਿਤ ਮਨਕੀਰਤ ਔਲਖ ਅੱਜ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਡੇਰਾ ਬਾਬਾ ਨਾਨਕ ਦੇ ਹੜ੍ਹ ਪੀੜਤ ਕਿਸਾਨਾਂ ਦੀ ਸਹਾਇਤਾ ਲਈ ਪ੍ਰੀਤ ਕੰਪਨੀ ਦੇ 10 ਟਰੈਕਟਰ ਲੈ ਕੇ ਪੁੱਜੇ। ਇਸ ਮੌਕੇ ਮਨਕੀਰਤ ਔਲਖ ਨੇ ਕਿਹਾ ਕਿ ਮੈਂ ਪੰਜਾਬ ਦਾ ਬੱਚਾ ਹਾਂ ਤੇ ਇਹਨਾਂ ਪੰਜਾਬੀਆਂ ਲਈ ਮੇਰੀ ਜਾਨ ਵੀ ਹਾਜ਼ਰ ਹੈ। ਉਹਨਾਂ ਕਿਹਾ ਕਿ ਉਹ ਐਤਵਾਰ ਨੂੰ ਆਪਣੇ ਸਾਥੀਆਂ ਸਮੇਤ 10 ਟਰੈਕਟਰ ਲੈ ਕੇ ਆਏ ਹਨ ਤੇ ਓਹਨਾਂ ਵੱਲੋਂ ਪੰਜਾਬ ਦੇ ਹੜ ਪੀੜਤ ਕਿਸਾਨਾਂ ਨੂੰ 100 ਟਰੈਕਟਰ ਵੰਡੇ ਜਾਣਗੇ। ਇਸ ਮੌਕੇ ਉਹਨਾਂ ਵੱਲੋਂ ਇਹ ਪਹਿਲੇ 10 ਟਰੈਕਟਰ ਡੇਰਾ ਬਾਬਾ ਨਾਨਕ ਵਿਖੇ ਸੇਵਾ ਨਿਭਾ ਰਹੀ ਗਲੋਬਲ ਸਿੱਖਸ ਐਨਜੀਓ ਨੂੰ ਸੌਂਪੇ ਗਏ।
ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਕਿਹਾ, “ਪੰਜਾਬ ਅਤੇ ਇੱਥੇ ਰਹਿਣ ਵਾਲਾ ਹਰ ਕੋਈ ਮੇਰਾ ਪਰਿਵਾਰ ਹੈ। ਇਹ ਮਿੱਟੀ ਸਾਡੀ ਮਾਂ ਹੈ। ਮੈਂ ਜੋ ਕਰ ਰਿਹਾ ਹਾਂ ਉਹ ਇੱਕ ਪੰਜਾਬੀ ਪੁੱਤਰ ਦਾ ਫਰਜ਼ ਹੈ। ਜਦੋਂ ਤੱਕ ਮੇਰਾ ਪਰਿਵਾਰ ਪੂਰੀ ਤਰ੍ਹਾਂ ਸੈਟਲ ਨਹੀਂ ਹੋ ਜਾਂਦਾ, ਮੈਂ ਉਨ੍ਹਾਂ ਦੇ ਨਾਲ ਖੜ੍ਹਾ ਰਹਾਂਗਾ। ਸਤਨਾਮ ਵਾਹਿਗੁਰੂ।” ਉਨ੍ਹਾਂ ਦੀ ਦਰਿਆਦਿਲੀ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ।
ਲੋਕ ਕਹਿ ਰਹੇ ਹਨ - ਮਨਕੀਰਤ ਨਾ ਸਿਰਫ਼ ਇੱਕ ਸੰਗੀਤ ਆਈਕਨ ਹੈ ਬਲਕਿ ਮਿੱਟੀ ਦਾ ਇੱਕ ਸੱਚਾ ਪੁੱਤਰ ਹੈ, ਜੋ ਸੰਕਟ ਦੇ ਸਮੇਂ ਵਿੱਚ ਆਪਣੇ ਲੋਕਾਂ ਨਾਲ ਖੜ੍ਹਾ ਹੁੰਦਾ ਹੈ। ਕਰੀਅਰ ਦੀ ਗੱਲ ਕਰੀਏ ਤਾਂ ਮਨਕੀਰਤ ਔਲਖ ਹੁਣ ਵੱਡੇ ਪਰਦੇ 'ਤੇ ਵੀ ਧਮਾਲ ਮਚਾਉਣ ਜਾ ਰਿਹਾ ਹੈ। ਉਹ ਟੀ-ਸੀਰੀਜ਼ ਅਤੇ ਅਲਮਾਈਟੀ ਮੋਸ਼ਨ ਪਿਕਚਰ ਦੀ ਪੀਰੀਅਡ ਐਕਸ਼ਨ ਡਰਾਮਾ ਫਿਲਮ "ਬ੍ਰਾਊਨ ਬੁਆਏਜ਼"* ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰ ਰਿਹਾ ਹੈ। ਇਸ ਵਿੱਚ ਮਨਕੀਰਤ ਦਾ ਇੱਕ ਸ਼ਕਤੀਸ਼ਾਲੀ ਨਵਾਂ ਅੰਦਾਜ਼ ਦਿਖਾਈ ਦੇਵੇਗਾ।
- PTC NEWS