Punjab Floods : ਹੜ੍ਹ ਪੀੜ੍ਹਤਾਂ ਦੀ ਮਦਦ ਨੂੰ ਲੈ ਕੇ ਗਾਇਕ ਸ਼ੈਰੀ ਮਾਨ ਨੇ ਕੀਤੀ ਅਪੀਲ, ਕਿਹਾ - ਪੰਜਾਬ ਨਾਲ ਹਮੇਸ਼ਾ ਖੜੇ ਹਾਂ...
Punjab Floods : ਪੰਜਾਬ ਦੇ ਹੜ੍ਹਾਂ ਦੌਰਾਨ ਪੀੜਤਾਂ ਦੀ ਮਦਦ ਲਈ ਪੰਜਾਬੀ ਕਲਾਕਾਰ ਤੇ ਗਾਇਕ ਵੱਧ ਚੜ੍ਹ ਕੇ ਯੋਗਦਾਨ ਪਾ ਰਹੇ ਹਨ। ਹੁਣ ਪੰਜਾਬੀ ਗਾਇਕ ਸ਼ੈਰੀ ਮਾਨ (Sharry Mann) ਨੇ ਵੀ ਮਦਦ ਲਈ ਹੱਥ ਵਧਾਇਆ ਹੈ ਅਤੇ ਲੋਕਾਂ ਨੂੰ ਵੀ ਪੀੜਤਾਂ ਦੀ ਮਦਦ ਲਈ ਅਪੀਲ ਕੀਤੀ ਹੈ।
ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਹੜ੍ਹ ਪੀੜਤਾਂ ਦੀ ਮਦਦ ਲਈ ਵੱਧ ਚੜ੍ਹ ਕੇ ਹਿੱਸਾ ਪਾਉਣ ਲਈ ਕਿਹਾ ਹੈ। ਗਾਇਕ ਨੇ ਕਿਹਾ ਕਿ ਮੇਰੇ ਸਰਕਲ ਦੇ ਸਾਰੇ ਦੋਸਤ-ਮਿੱਤਰ ਹੜ੍ਹ ਪੀੜਤਾਂ ਦੀ ਮਦਦ ਵਿੱਚ ਲੱਗੇ ਹੋਏ ਹਨ। ਉਹ ਹੜ੍ਹਾਂ ਦੌਰਾਨ ਪੀੜਤਾਂ ਦੀ ਸਹਾਇਤਾ ਕਰਨ ਵਾਲੇ ਸਾਰੇ ਨੌਜਵਾਨਾਂ, ਕਲਾਕਾਰਾਂ ਅਤੇ ਲੋਕਾਂ ਦਾ ਧੰਨਵਾਦ ਕਰਦੇ ਹਨ, ਜੋ ਇਸ ਦੁੱਖ ਦੀ ਘੜੀ ਵਿੱਚ ਨਾਲ ਖੜੇ ਹਨ ਅਤੇ ਮਦਦ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਿਹਾ ਹੈ ਤੇ ਹਮੇਸ਼ਾ ਰਹੇਗਾ। ਗਾਇਕ ਨੇ ਕਿਹਾ ਕਿ ਪੀੜਤਾਂ ਲਈ ਸਭ ਤੋਂ ਵੱਧ ਮਦਦ ਦਾ ਸਮਾਂ ਹੜ੍ਹਾਂ ਤੋਂ ਬਾਅਦ ਦੀ ਸਥਿਤੀ ਨਾਲ ਨਜਿੱਠਣਾ ਹੋਵੇਗਾ, ਸੋ ਜੇਕਰ ਨਿੱਜੀ ਆਪਣੇ ਵਿੱਤ ਅਨੁਸਾਰ ਜਿੰਨਾ ਬਣਦਾ ਹੋਵੇ, ਇੱਕ-ਇੱਕ ਘਰ ਨੂੰ ਵੀ ਗੋਦ ਲੈ ਲਈਏ ਤਾਂ ਵੀ ਬਹੁਤ ਸਹਾਇਤਾ ਹੋ ਜਾਵੇਗੀ।
ਉਨ੍ਹਾਂ ਅਪੀਲ ਕੀਤੀ ਕਿ ਜਿੰਨੀ ਮਦਦ ਕਰ ਸਕਦੇ ਹਾਂ, ਓਨੀ ਕੀਤੀ ਜਾਵੇ। ਅਸੀਂ ਪੰਜਾਬ ਨਾਲ ਹਮੇਸ਼ਾ ਖੜੇ ਹਾਂ ਤੇ ਖੜੇ ਰਹਾਂਗੇ।
ਖਬਰ ਅਪਡੇਟ ਜਾਰੀ...
- PTC NEWS