Punjabi Singer Death : ਕਪੂਰਥਲਾ 'ਚ ਪੰਜਾਬੀ ਗਾਇਕ ਸੁਰਿੰਦਰ ਬਾਕਰਪੁਰੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ
Punjabi Singer Death : ਕਪੂਰਥਲਾ ਦੇ ਥਾਣਾ ਭੁਲੱਥ ਅਧੀਨ ਆਉਦੇ ਪਿੰਡ ਬਾਕਰਪੁਰ ਤੋਂ ਪੰਜਾਬੀ ਗਾਇਕ ਸੁਰਿੰਦਰ ਸਿੰਘ ਬਾਕਰਪੁਰੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਮੌਕੇ 'ਤੇ ਪੁੱਜੀ ਭੁਲੱਥ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਕਪੂਰਥਲਾ ਮੋਰਚਰੀ 'ਚ ਰੱਖਵਾ ਦਿੱਤਾ ਹੈ। ਥਾਣਾ ਮੁੱਖੀ ਭੁਲੱਥ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਕੋਲੋ ਕੋਈ ਵੀ ਸੁਸਾਈਡ ਨੋਟ ਨਹੀ ਮਿਲਿਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾ ਦੇ ਅਧਾਰ 'ਤੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
- PTC NEWS