ਵਰਲਡ ਕੱਪ ਨੂੰ ਲੈ ਕੇ ਪੰਜਾਬਵਾਸੀਆਂ 'ਚ ਉਤਸ਼ਾਹ, ਤਿਆਰ ਕੀਤੀਆਂ ਜਾ ਰਹੀਆਂ ਖ਼ਾਸ ਪਤੰਗਾ
ਅੰਮ੍ਰਿਤਸਰ: ਕ੍ਰਿਕੇਟ ਹਰ ਕਿਸੇ ਦੀ ਪਸੰਦੀਦਾ ਖੇਡ ਹੈ। ਜਿਸ ਨੂੰ ਲੈ ਕੇ ਪੂਰੇ ਦੇਸ਼ਵਾਸੀਆਂ ਵਿੱਚ ਭਰਪੂਰ ਉਤਸ਼ਾਹ ਵੇਖਣ ਨੂੰ ਮਿਲਦਾ ਹੈ। ਜਿਸ ਤਰਾਂ ਹਰ ਕਿਸੇ 'ਚ ਕ੍ਰਿਕੇਟ ਵਰਲਡ ਕੱਪ ਦਾ ਉਤਸ਼ਾਹ ਬੇਸਬਰੀ ਨਾਲ ਨਜ਼ਰ ਆ ਰਿਹਾ ਸੀ। ਉੱਥੇ ਹੀ ਅੰਮ੍ਰਿਤਸਰ ਦੇ ਇੱਕ ਮਸ਼ਹੂਰ ਪਤੰਗਬਾਜ਼ ਜਗਮੋਹਣ ਕਨੌਜੀਆ ਵੱਲੋ ਇੱਕ ਖਾਸ ਉਪਰਾਲਾ ਕੀਤਾ ਗਿਆ ਹੈ।
ਜਗਮੋਹਣ ਕਨੌਜੀਆ ਵੱਲੋ ਭਾਰਤ ਵਿੱਚ ਖੇਡਣ ਆ ਰਹੀਆ ਟੀਮਾਂ ਦੇ ਕਪਤਾਨਾਂ ਦੀਆਂ ਫੋਟੋਆਂ ਵਾਲੀਆ ਪਤੰਗਾਂ ਤਿਆਰ ਕੀਤੀਆਂ ਗਈਆਂ ਹਨ। ਭਾਰਤ ਵਿੱਚ ਹੋਣ ਜਾ ਰਹੇ ਵਰਲਡ ਕੱਪ ਵਿੱਚ ਦੱਸਦੇ ਕਰੀਬ ਟੀਮਾਂ ਭਾਗ ਲੈ ਰਹੀਆਂ ਹਨ। ਇਹਨਾਂ ਦੱਸਾਂ ਟੀਮਾਂ ਦੇ ਕਪਤਾਨਾਂ ਦੀਆਂ ਫੋਟੋਆਂ ਦੇ ਨਾਲ ਖਾਸ ਪਤੰਗਾਂ ਤਿਆਰ ਕੀਤੀਆਂ ਗਈਆਂ ਹਨ।
ਤੁਹਾਨੂੰ ਦੱਸ ਦਈਏ ਕਿ ਜਗਮੋਹਨ ਕਨੋਜੀਆ ਨੇ ਹੁਣ ਤੱਕ 38 ਦੇ ਕਰੀਬ ਵਰਲਡ ਰਿਕਾਰਡ ਹਾਸਿਲ ਕੀਤੇ ਹਨ। ਜਗਮੋਹਣ ਕਨੋਜੀਆਂ ਵੱਲੋਂ ਦੇਸ਼ ਦੇ ਰਾਸ਼ਟਰਪਤੀ ਤੋਂ ਲੈ ਕੇ ਦੇਸ਼ ਨੂੰ ਆਜ਼ਾਦੀ ਦਿਵਾਓਣ ਵਾਲੇ ਸ਼ਹੀਦਾਂ ਦੀਆਂ 'ਤੇ ਹੋਰ ਕਈ ਤਰੀਕੇ ਦੀਆਂ ਪਤੰਗਾਂ ਤਿਆਰ ਕੀਤੀਆਂ ਗਈਆਂ ਹਨ। ਜਗਮੋਹਨ ਕਨੋਜੀਆਂ ਨੇ ਕਿਹਾ ਕਿ ਮੈਨੂੰ ਪਤੰਗਾਂ ਅਤੇ ਖੇਤੀਬਾੜੀ ਕਰਨ ਦਾ ਬਹੁਤ ਸ਼ੌਂਕ ਹੈ।
ਜਗਮੋਹਨ ਕਨੋਜੀਆ ਨੇ 32 ਫੁੱਟ ਪਪੀਤੇ ਦਾ ਪੇੜ ਅਤੇ 20 ਫੁੱਟ ਉੱਚਾ ਦੇਸੀ ਗੁਲਾਬ ਦਾ ਬੂਟਾ ਵੀ ਤਿਆਰ ਕੀਤਾ ਹੈ। ਜਗਮੋਹਨ ਕਨੋਜੀਆ ਵੱਲੋਂ ਛੋਟੀ ਤੋਂ ਛੋਟੀ 2 ਮੀਟਰ ਅਤੇ ਵੱਡੀ ਤੋਂ ਵੱਡੀ 40 ਫੁੱਟ ਉੱਚੀ ਪਤੰਗ ਵੀ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਵਾਰ ਭਗਵਾਨ ਅੱਗੇ ਅਰਦਾਸ ਕਰਦਾ ਹਾਂ ਕਿ ਇੱਕ ਵਾਰ ਫਿਰ ਭਾਰਤ ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਵਰਲਡ ਕੱਪ ਹਾਸਿਲ ਕਰੇ। ਜਗਮੋਹਨ ਕਨੋਜੀਆ ਨੇ ਕਿਹਾ ਕਿ ਸਾਡੇ ਭਾਰਤ ਵਿੱਚ ਕੋਈ ਵੀ ਤਿਉਹਾਰ ਆਉਂਦਾ ਹੈ ਅਤੇ ਮੈਂ ਉਸ ਤਿਉਹਾਰ ਦੀਆਂ ਪਤੰਗਾਂ ਤਿਆਰ ਕਰਦਾ ਹਾਂ।
ਉਨ੍ਹਾਂ ਕਿਹਾ ਕਿ ਦੇਸ਼ ਦੇ ਰਾਸ਼ਟਰਪਤੀ ਬਣੇ ਦ੍ਰੋਪਦੀ ਮੁਰਮੂ ਦੀ ਵੀ ਮੈਂ 500 ਵਾਟ ਦੇ ਬਲਬ ਵਿੱਚ ਪਤੰਗ ਬਣਾ ਕੇ ਤਿਆਰ ਕੀਤੀ ਸੀ। ਉਨ੍ਹਾਂ ਵੱਲੋ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦੀ ਤਸਵੀਰ ਦੇ ਨਾਲ ਪਤੰਗ ਤਿਆਰ ਕਰਕੇ ਬਕਾਇਦਾ ਥੱਲੇ ਲਿਖਿਆ ਹੈ ਕਿ ਆਓ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ।
ਜਗਮੋਹਨ ਕਨੋਜੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ 2011 ਵਿੱਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿੱਚ ਵਰਲਡ ਕੱਪ ਜਿੱਤਿਆ ਸੀ। ਜੇਕਰ ਇਸ ਵਾਰ ਫਿਰ ਭਾਰਤ ਵਰਲਡ ਕੱਪ ਜਿੱਤਦਾ ਹੈ ਤਾਂ ਅਸੀਂ ਮੰਦਰਾਂ, ਗੁਰਦੁਆਰਿਆਂ ਵਿੱਚ ਜਾ ਕੇ ਮੱਥਾ ਟੇਕਾਂਗੇ ਤੇ ਆਤਿਸ਼ਬਾਜ਼ੀ ਕਰਾਂਗੇ।
- PTC NEWS