Pathankot to Jalandhar Train Route : ਕਸ਼ਮੀਰ ਤੋਂ ਕੰਨਿਆਕੁਮਾਰੀ ਦਾ ਇੱਕ ਪਾਸਿਓਂ ਰੇਲ ਸੰਪਰਕ ਟੁੱਟਿਆ, ਪਠਾਨਕੋਟ ਤੋਂ ਟ੍ਰੇਨਾਂ ਡਾਇਵਰਟ
Pathankot to Jalandhar Train Route : ਪਹਾੜਾਂ 'ਚ ਹੋ ਰਹੀ ਤੇਜ਼ ਬਰਸਾਤ ਅਤੇ ਲਗਾਤਾਰ ਫਟ ਰਹੇ ਬੱਦਲਾਂ ਦੀ ਵਜਾ ਨਾਲ ਨਹਿਰਾਂ ਅਤੇ ਨਾਲੇ ਪੂਰੀ ਤਰ੍ਹਾਂ ਉਫਾਨ 'ਤੇ ਹਨ ਅਤੇ ਇਹਨਾਂ ਦਾ ਅਸਰ ਸਿੱਧੇ ਤੌਰ 'ਤੇ ਮੈਦਾਨੀ ਇਲਾਕਿਆਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਹਾੜਾਂ 'ਚ ਹੋਈ ਬਰਸਾਤ ਦੀ ਵਜਾ ਦੇ ਨਾਲ ਮੈਦਾਨੀ ਇਲਾਕਿਆਂ 'ਚ ਪੂਰੀ ਤਰ੍ਹਾਂ ਪਾਣੀ ਭਰਿਆ ਹੋਇਆ ਹੈ ਅਤੇ ਇਸਦਾ ਅਸਰ ਜਿੱਥੇ ਆਮ ਲੋਕਾਂ 'ਤੇ ਪਿਆ ਹੈ, ਉੱਥੇ ਹੀ ਦੂਸਰੇ ਪਾਸੇ ਰੇਲਵੇ ਵਿਭਾਗ ਵੀ ਇਸ ਦੀ ਲਪੇਟ 'ਚ ਆਉਂਦਾ ਲਗ ਰਿਹਾ ਹੈ।
ਗੱਲ ਕਰੀਏ ਜੇਕਰ ਜ਼ਿਲ੍ਹਾ ਪਠਾਨਕੋਟ ਦੀ ਤਾਂ ਜ਼ਿਲ੍ਹਾ ਪਠਾਨਕੋਟ ਵਿਖੇ ਚੱਕੀ ਰੇਲਵੇ ਪੁੱਲ ਚੱਕੀ ਦਰਿਆ ਦੀ ਮਾਰ ਹੇਠ ਆਇਆ ਹੈ ਅਤੇ ਚੱਕੀ ਦਰਿਆ ਦੀ ਵਜਾ ਨਾਲ ਪੁੱਲ ਦੇ ਹੇਠਲਾ ਜ਼ਿਆਦਾਤਰ ਮਿੱਟੀ ਦਾ ਹਿੱਸਾ ਚੱਕੀ ਵਿੱਚ ਰੁੜ ਚੁੱਕਿਆ ਹੈ, ਜਿਸ ਵਜਾ ਨਾਲ ਪੁੱਲ ਰੁੜ੍ਹਣ ਦਾ ਖਤਰਾ ਬਣਿਆ ਹੋਇਆ ਹੈ। ਇਸਨੂੰ ਵੇਖਦੇ ਹੋਏ ਰੇਲਵੇ ਪ੍ਰਸ਼ਾਸਨ ਵੱਲੋਂ ਇਸ ਪੁੱਲ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਇਸੇ ਪੁੱਲ ਰਾਹੀਂ ਪਠਾਨਕੋਟ ਤੋਂ ਹੁੰਦੀ ਹੋਈ ਜਲੰਧਰ ਜਾਂ ਦਿੱਲੀ ਜਾਣ ਵਾਲੀਆਂ ਟ੍ਰੇਨਾਂ ਦਾ ਰੂਟ ਡਾਈਵਰਟ ਕਰ ਅੰਮ੍ਰਿਤਸਰ ਵੱਲੋਂ ਭੇਜਿਆ ਜਾ ਰਹੀਆਂ ਹਨ, ਜੋ ਕਿ ਅਮ੍ਰਿਤਸਰ ਹੁੰਦੀ ਹੋਈ ਜਲੰਧਰ ਜਾਣ ਗਿਆਂ ਅਤੇ ਉਸ ਤੋਂ ਬਾਦ ਦਿਲੀ ਜਾ ਹੋਰ ਪਾਸੇ ਰਵਾਨਾ ਹੋਣਗੀਆਂ।
ਰੇਲਵੇ ਅਧਿਕਾਰੀਆਂ ਦਾ ਕੀ ਹੈ ਕਹਿਣਾ ?
ਇਸ ਸਬੰਧੀ ਓਮ ਪ੍ਰਕਾਸ਼ ਰੇਲਵੇ ਵਿਭਾਗ ਕਰਮਚਾਰੀ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਚੱਕੀ ਦਰਿਆ ਦੀ ਵਜਾ ਦੇ ਨਾਲ ਰੇਲਵੇ ਦੇ ਪੁੱਲ ਨੂੰ ਭਾਰੀ ਨੁਕਸਾਨ ਹੋਇਆ ਹੈ ਜਿਸ ਵਜਾ ਨਾਲ ਪਠਾਨਕੋਟ ਤੋਂ ਜਲੰਧਰ ਨੂੰ ਜਾਣ ਵਾਲੀਆਂ ਟਰੇਨਾਂ ਨੂੰ ਅੰਮ੍ਰਿਤਸਰ ਰਾਹੀਂ ਡਾਈਵਰਟ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਬਦ ਰਹੇ ਪਾਣੀ ਦੀ ਜਾਣਕਾਰੀ ਆਪਣੇ ਵਿਵਾਗ ਨੂੰ ਦੇ ਰਹੇ ਹਾਂ।
ਨਿਰੀਖਣ ਕਰਨ ਪਹੁੰਚੇ ਜੰਮੂ ਡਿਵੀਜ਼ਨ ਦੇ ਡੀਆਰਐਮ
ਚੱਕੀ ਨਦੀ 'ਤੇ ਬਣੇ ਰੇਲਵੇ ਪੁਲ ਦਾ ਨਿਰੀਖਣ ਕਰਨ ਲਈ ਜੰਮੂ ਡਿਵੀਜ਼ਨ ਦੇ ਡੀਆਰਐਮ ਵਿਵੇਕ ਕੁਮਾਰ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਚੱਕੀ ਨਦੀ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਪੁਲ ਦੇ ਕਿਨਾਰੇ ਨੁਕਸਾਨੇ ਗਏ ਹਨ, ਪੁਲ ਅਜੇ ਵੀ ਸੁਰੱਖਿਅਤ ਹੈ। ਜੰਮੂ ਤੋਂ ਜਲੰਧਰ ਜਾਂ ਪਠਾਨਕੋਟ ਰਾਹੀਂ ਜਾਣ ਵਾਲੀਆਂ ਬਹੁਤ ਸਾਰੀਆਂ ਲੰਬੀ ਦੂਰੀ ਦੀਆਂ ਰੇਲਗੱਡੀਆਂ ਦੇਰੀ ਨਾਲ ਆਈਆਂ ਹਨ ਅਤੇ ਕਈ ਰੇਲਗੱਡੀਆਂ ਦੇ ਰੂਟ ਬਦਲ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜਲੰਧਰ ਤੋਂ ਪਠਾਨਕੋਟ ਆਉਣ ਵਾਲੀ ਰੇਲਗੱਡੀ ਚੱਕੀ ਨਦੀ 'ਤੇ ਬਣੇ ਦੂਜੇ ਪੁਲ ਰਾਹੀਂ ਪਠਾਨਕੋਟ ਪਹੁੰਚ ਰਹੀ ਹੈ, ਦੂਜਾ ਪੁਲ ਠੀਕ ਹੈ, ਪਠਾਨਕੋਟ ਤੋਂ ਜਲੰਧਰ ਤੱਕ ਦਾ ਟਰੈਕ ਬੰਦ ਕਰ ਦਿੱਤਾ ਗਿਆ ਹੈ, ਜਲੰਧਰ ਤੋਂ ਪਠਾਨਕੋਟ ਤੱਕ ਦਾ ਰੇਲਵੇ ਟਰੈਕ ਚਾਲੂ ਹੈ।
- PTC NEWS