283 Special Trains: ਦੀਵਾਲੀ-ਛੱਠ 'ਤੇ ਘਰ ਜਾਣਾ ਹੋਇਆ ਆਸਾਨ; ਰੇਲਵੇ ਚਲਾ ਰਹੀ ਹੈ ਇਹ ਸਪੈਸ਼ਲ ਟਰੇਨਾਂ, ਇੱਥੇ ਪੜ੍ਹੋ ਪੂਰੀ ਜਾਣਕਾਰੀ
283 Special Trains: ਭਾਰਤ ਵਿੱਚ ਤਿਉਹਾਰਾਂ ਦਾ ਸੀਜ਼ਨ ਆ ਗਿਆ ਹੈ। ਹਰ ਕੋਈ ਆਪਣੇ ਪਰਿਵਾਰ ਨਾਲ ਤਿਉਹਾਰ ਮਨਾਉਣ ਲਈ ਬੇਤਾਬ ਹੈ। ਹਰ ਕੋਈ ਆਪਣੇ ਘਰ ਜਾ ਕੇ ਤਿਉਹਾਰ ਮਨਾਉਣਾ ਚਾਹੁੰਦਾ ਹੈ। ਹੋਰ ਕੋਈ ਇਸ ਤਿਉਹਾਰ ਦੀ ਉਡੀਕ ਕਰਦੇ ਹਨ। ਦਿੱਲੀ-ਮੁੰਬਈ ਵਰਗੇ ਸ਼ਹਿਰਾਂ ਤੋਂ ਵੱਡੀ ਗਿਣਤੀ 'ਚ ਲੋਕ ਆਪਣੇ ਘਰਾਂ ਲਈ ਰਵਾਨਾ ਹੁੰਦੇ ਹਨ ਪਰ ਅਜਿਹੇ ਸਮੇਂ 'ਚ ਰੇਲ ਟਿਕਟ ਹਾਸਲ ਕਰਨਾ ਬਹੁਤ ਮੁਸ਼ਕਿਲ ਕੰਮ ਹੈ। ਮਹੀਨਿਆਂ ਦਾ ਇੰਤਜਾਰ ਕੀਤਾ ਜਾਂਦਾ ਹੈ।
ਦੱਸ ਦਈਏ ਕਿ ਇਸ ਸਮੱਸਿਆ ਨੂੰ ਘੱਟ ਕਰਨ ਲਈ ਭਾਰਤੀ ਰੇਲਵੇ ਨੇ ਖਾਸ ਤਿਆਰੀ ਕੀਤੀ ਹੈ। ਰੇਲਵੇ ਮੰਤਰਾਲੇ ਦੇ ਅਨੁਸਾਰ, ਇਸ ਸਮੇਂ ਦੌਰਾਨ, 283 ਵਿਸ਼ੇਸ਼ ਰੇਲ ਗੱਡੀਆਂ ਰੇਲਵੇ ਦੇ ਵੱਖ-ਵੱਖ ਰੂਟਾਂ ਅਤੇ ਡਵੀਜ਼ਨਾਂ 'ਤੇ ਚੱਲਣਗੀਆਂ, ਜੋ 4480 ਯਾਤਰਾਵਾਂ ਕਰਨਗੀਆਂ।
ਤਿਉਹਾਰਾਂ ਦੇ ਸੀਜ਼ਨ ਦੌਰਾਨ ਰੇਲ ਯਾਤਰੀਆਂ ਦੀ ਸਹੂਲਤ ਲਈ ਅਤੇ ਯਾਤਰੀਆਂ ਦੀ ਵਾਧੂ ਭੀੜ ਨੂੰ ਘਟਾਉਣ ਲਈ, ਭਾਰਤੀ ਰੇਲਵੇ ਇਸ ਸਾਲ ਛੱਠ ਪੂਜਾ ਤੱਕ 283 ਵਿਸ਼ੇਸ਼ ਰੇਲ ਸੇਵਾਵਾਂ ਦੇ 4480 ਗੇੜੇ ਚਲਾਏਗਾ। ਦਿੱਲੀ-ਪਟਨਾ, ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ, ਦਾਨਾਪੁਰ-ਸਹਰਸਾ, ਦਾਨਾਪੁਰ-ਬੈਂਗਲੁਰੂ, ਅੰਬਾਲਾ-ਸਹਰਸਾ, ਮੁਜ਼ੱਫਰਪੁਰ-ਯਸ਼ਵੰਤਪੁਰ, ਪੁਰੀ-ਪਟਨਾ, ਓਖਾ-ਨਾਹਰਲਾਗੁਨ, ਸੀਲਦਾਹ-ਨਿਊ ਜਲਪਾਈਗੁੜੀ, ਕੋਚੂਵੇਲੀ-ਬੰਗਲੁਰੂਮ .-ਰਕਸੌਲ ਆਦਿ ਵਰਗੇ ਰੇਲਵੇ ਮਾਰਗਾਂ 'ਤੇ ਦੇਸ਼ ਭਰ ਦੇ ਪ੍ਰਮੁੱਖ ਸਥਾਨਾਂ ਨੂੰ ਜੋੜਨ ਲਈ ਵਿਸ਼ੇਸ਼ ਰੇਲ ਗੱਡੀਆਂ ਦੀ ਯੋਜਨਾ ਬਣਾਈ ਗਈ ਹੈ।
ਦੱਸ ਦਈਏ ਕਿ ਪਿਛਲੇ ਸਾਲ ਤਿਉਹਾਰੀ ਸੀਜ਼ਨ ਦੌਰਾਨ ਭਾਰਤੀ ਰੇਲਵੇ ਨੇ 216 ਪੂਜਾ ਸਪੈਸ਼ਲ ਟਰੇਨਾਂ ਦੀਆਂ 2614 ਯਾਤਰਾਵਾਂ ਨੂੰ ਨੋਟੀਫਾਈ ਕੀਤਾ ਸੀ।
ਇਹ ਵੀ ਪੜ੍ਹੋ: PM Modi Gifts Auction: PM ਮੋਦੀ ਨੂੰ ਤੋਹਫ਼ੇ ਵਿਚ ਮਿਲੇ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਦੀ ਹੋਵੇਗੀ ਨਿਲਾਮੀ, SGPC ਨੇ ਕੀਤੀ ਇਹ ਅਪੀਲ
- PTC NEWS