Punjab Weather : ਪੰਜਾਬ ਦੇ 3 ਜ਼ਿਲ੍ਹਿਆ 'ਚ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਇਸ ਦਿਨ ਬਦਲੇਗਾ ਮੌਸਮ
Weather Report : ਪੰਜਾਬ ਵਿੱਚ ਮਾਨਸੂਨ ਸੂਸਤ ਹੁੰਦਾ ਜਾ ਰਿਹਾ ਹੈ। ਅੱਜ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਅੰਮ੍ਰਿਤਸਰ ਅਤੇ ਤਰਨਤਾਰਨ ਸਮੇਤ ਪੱਛਮੀ ਮਾਲਵੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।
ਸ਼ਨੀਵਾਰ ਨੂੰ ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਹੋਈ। ਇਸ ਨਾਲ ਗਰਮੀ ਤੋਂ ਰਾਹਤ ਨਹੀਂ ਮਿਲੀ। ਫਰੀਦਕੋਟ ਵਿੱਚ ਤਾਪਮਾਨ 38.5 ਡਿਗਰੀ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ 2 ਦਿਨ ਤੱਕ ਮੌਸਮ ਅਜਿਹਾ ਹੀ ਰਹੇਗਾ। 27 ਅਗਸਤ ਤੋਂ ਬਾਅਦ ਮੌਸਮ 'ਚ ਬਦਲਾਅ ਹੋਵੇਗਾ।
ਮੰਗਲਵਾਰ-ਬੁੱਧਵਾਰ ਨੂੰ ਸਰਗਰਮ ਹੋ ਸਕਦਾ ਹੈ ਮਾਨਸੂਨ
ਦੋ ਦਿਨਾਂ ਦੇ ਖੁਸ਼ਕ ਮੌਸਮ ਤੋਂ ਬਾਅਦ ਮੰਗਲਵਾਰ ਅਤੇ ਬੁੱਧਵਾਰ ਨੂੰ ਮਾਨਸੂਨ ਦੇ ਮੁੜ ਸਰਗਰਮ ਹੋਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਦੋਵੇਂ ਦਿਨ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਲਈ ਜਾਰੀ ਕੀਤਾ ਗਿਆ ਹੈ, ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਵੀ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਚੰਡੀਗੜ੍ਹ ਦਾ ਮੌਸਮ
ਚੰਡੀਗੜ੍ਹ 'ਚ ਕੱਲ੍ਹ ਰਾਤ ਤੋਂ ਮੌਸਮ 'ਚ ਬਦਲਾਅ ਹੋਵੇਗਾ। ਅਗਲੇ 2 ਦਿਨਾਂ ਤੱਕ ਭਾਰੀ ਬਾਰਿਸ਼ ਲਈ ਯੈਲੋ ਅਲਰਟ ਹੈ। ਹਾਲਾਂਕਿ ਐਤਵਾਰ ਨੂੰ ਮੀਂਹ ਦੀ ਕੋਈ ਚਿਤਾਵਨੀ ਨਹੀਂ ਹੈ। ਪਰ ਖੇਤਰ ਵਿੱਚ ਬੱਦਲ ਛਾਏ ਰਹਿਣਗੇ ਅਤੇ ਹਲਕਾ ਮੀਂਹ ਵੀ ਪੈ ਸਕਦਾ ਹੈ।
ਪੂਰਾ ਹਫ਼ਤਾ ਮੌਸਮ ਅਜਿਹਾ ਹੀ ਰਹੇਗਾ
ਮੌਸਮ ਵਿਭਾਗ ਮੁਤਾਬਕ 25 ਅਤੇ 26 ਅਗਸਤ ਨੂੰ ਮੀਂਹ ਦਾ ਅਲਰਟ ਨਹੀਂ ਹੈ। ਹਾਲਾਂਕਿ, ਬੱਦਲਵਾਈ ਰਹੇਗੀ ਅਤੇ ਮੀਂਹ ਪੈ ਸਕਦਾ ਹੈ। ਜਦੋਂ ਕਿ 26 ਅਗਸਤ ਦੀ ਰਾਤ ਤੋਂ ਮੌਸਮ ਬਦਲ ਜਾਵੇਗਾ। 27 ਅਤੇ 28 ਅਗਸਤ ਨੂੰ ਭਾਰੀ ਮੀਂਹ ਦਾ ਅਲਰਟ ਹੈ।
ਇਸ ਤੋਂ ਬਾਅਦ ਮੌਸਮ ਮੁੜ ਬਦਲ ਜਾਵੇਗਾ ਅਤੇ 29 ਅਤੇ 30 ਅਗਸਤ ਨੂੰ ਵੀ ਮੌਸਮ ਸਾਫ਼ ਹੋ ਜਾਵੇਗਾ। ਕਿਸੇ ਵੀ ਤਰ੍ਹਾਂ ਦੀ ਬਾਰਿਸ਼ ਦੀ ਚਿਤਾਵਨੀ ਨਹੀਂ ਹੈ। ਪੂਰੇ ਹਫ਼ਤੇ ਇਲਾਕੇ ਦਾ ਘੱਟੋ-ਘੱਟ ਤਾਪਮਾਨ 25 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : Israel Hezbollah War : ਇਜ਼ਰਾਈਲ 'ਤੇ ਹਿਜ਼ਬੁੱਲਾ ਦਾ ਵੱਡਾ ਹਮਲਾ, ਦਾਗੇ 150 ਤੋਂ ਵੱਧ ਰਾਕੇਟ, ਐਮਰਜੈਂਸੀ ਲਾਗੂ
- PTC NEWS