Tue, Mar 17, 2026
Whatsapp

ਜੈਪੁਰ ਗੋਲੀ ਕਾਂਡ ਸਬੰਧੀ ਰਾਜਸਥਾਨ ਪੁਲਿਸ ਲਾਰੈਂਸ ਬਿਸ਼ਨੋਈ ਤੋਂ ਕਰੇਗੀ ਪੁੱਛਗਿੱਛ

Reported by:  PTC News Desk  Edited by:  Ravinder Singh -- February 15th 2023 01:56 PM
ਜੈਪੁਰ ਗੋਲੀ ਕਾਂਡ ਸਬੰਧੀ ਰਾਜਸਥਾਨ ਪੁਲਿਸ ਲਾਰੈਂਸ ਬਿਸ਼ਨੋਈ ਤੋਂ ਕਰੇਗੀ ਪੁੱਛਗਿੱਛ

ਜੈਪੁਰ ਗੋਲੀ ਕਾਂਡ ਸਬੰਧੀ ਰਾਜਸਥਾਨ ਪੁਲਿਸ ਲਾਰੈਂਸ ਬਿਸ਼ਨੋਈ ਤੋਂ ਕਰੇਗੀ ਪੁੱਛਗਿੱਛ

ਬਠਿੰਡਾ : ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਰਾਜਸਥਾਨ ਪੁਲਿਸ ਪ੍ਰੋਡਕਸ਼ਨ ਵਾਰੰਟ ਉਤੇ ਲਿਜਾਉਣ ਲਈ ਜੈਪੁਰ ਲਈ ਰਵਾਨਾ ਹੋਈ। ਜੈਪੁਰ ਪੁਲਿਸ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਬਠਿੰਡਾ ਤੋਂ ਰਵਾਨਾ ਹੋਈ। ਕਾਬਿਲੇਗੌਰ ਹੈ ਕਿ ਜੈਪੁਰ ਗੋਲੀ ਕਾਂਡ ਸਬੰਧੀ ਲਾਰੈਂਸ ਬਿਸ਼ਨੋਈ ਤੋਂ ਜੈਪੁਰ ਵਿਚ ਪੁੱਛਗਿੱਛ ਹੋਵੇਗੀ।



ਗ਼ੌਰਤਲਬ ਹੈ ਕਿ ਗੋਲੀ ਕਾਂਡ ਤੋਂ ਬਾਅਦ ਲਾਰੈਂਸ ਦੇ ਖਾਸਮਖਾਸ ਗੈਂਗਸਟਰ ਨੇ ਘਟਨਾ ਦੀ ਜ਼ਿੰਮੇਵਾਰੀ ਲਈ ਸੀ, ਜਿਸ ਮਾਮਲੇ ਵਿਚ ਮੁਲਜ਼ਮ ਦੇ ਸਾਥੀ ਅਤੇ ਲੋਕਾਂ ਨੂੰ ਰਾਜਸਥਾਨ ਗ੍ਰਿਫ਼ਤਾਰ ਕਰ ਵੀ ਚੁੱਕੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਫ਼ੈਸਲਾ ਲਿਆ ਵਾਪਸ ; ਮਨੀਸ਼ਾ ਗੁਲਾਟੀ ਬਣੀ ਰਹੇਗੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ
ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਹੱਤਿਆ ਮਗਰੋਂ ਤਿਹਾੜ ਜੇਲ੍ਹ ਵਿਚ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਪ੍ਰੋਡਕਸ਼ਨ ਵਾਰੰਟ ਉਤੇ ਲਿਆਈ ਸੀ। ਇਸ ਮਗਰੋਂ ਉਸ ਤੋਂ ਲੰਬੀ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਹੋਰ ਮਾਮਲਿਆਂ ਸਬੰਧੀ ਲਾਰੈਂਸ ਬਿਸ਼ੋਨਈ ਤੋਂ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਨੇ ਪੁੱਛਗਿੱਛ ਕੀਤੀ। ਹੁਣ ਲਾਰੈਂਸ ਬਿਸ਼ਨੋਈ ਬਠਿੰਡਾ ਦਾ ਜੇਲ੍ਹ ਵਿਚ ਬੰਦ ਸੀ।

- PTC NEWS

Top News view more...

Latest News view more...

PTC NETWORK
PTC NETWORK