Sun, Jul 20, 2025
Whatsapp

Rajpura News : ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਨੋਬਲਪ੍ਰੀਤ ਦੀ ਹੋਈ ਮੌਤ, ਸੇਵਾ ਮੁਕਤ ASI ਦਾ ਸੀ ਇਕਲੌਤਾ ਪੁੱਤ

ਦੱਸ ਦਈਏ ਕਿ ਮ੍ਰਿਤਕ ਨੋਬਲਪ੍ਰੀਤ ਸਿੰਘ ਢਿੱਲੋਂ ਬੀਤੇ 6 ਸਾਲਾਂ ਤੋਂ ਉੱਥੇ ਰਹਿ ਰਿਹਾ ਸੀ ਅਤੇ ਉਸਨੇ ਆਪਣੇ ਉੱਥੇ ਕਾਰੋਬਾਰ ਵੀ ਸ਼ੁਰੂ ਕਰ ਲਿਆ ਸੀ। ਪਰ ਬੀਤੇ ਦਿਨ ਉਨ੍ਹਾਂ ਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਜਦੋਂ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਆਪਣੇ ਲੜਕੇ ਦੀ ਮੌਤ ਹੋ ਜਾਣ ਦੀ ਜਾਣਕਾਰੀ ਹਾਸਿਲ ਹੋਈ।

Reported by:  PTC News Desk  Edited by:  Aarti -- July 01st 2025 07:07 PM
Rajpura News : ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਨੋਬਲਪ੍ਰੀਤ ਦੀ ਹੋਈ ਮੌਤ, ਸੇਵਾ ਮੁਕਤ ASI ਦਾ ਸੀ ਇਕਲੌਤਾ ਪੁੱਤ

Rajpura News : ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਨੋਬਲਪ੍ਰੀਤ ਦੀ ਹੋਈ ਮੌਤ, ਸੇਵਾ ਮੁਕਤ ASI ਦਾ ਸੀ ਇਕਲੌਤਾ ਪੁੱਤ

ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਨਾ ਮਿਲਣ ਕਾਰਨ ਆਪਣੇ ਚੰਗੇ ਭਵਿੱਖ ਬਣਾਉਣ ਦੇ ਲਈ ਵਿਦੇਸ਼ਾਂ ਵੱਲ ਜਾ ਰਹੇ ਹਨ ਅਤੇ ਆਪਣੇ ਮਾਤਾ ਪਿਤਾ ਦੀ ਚੰਗੇ ਭਵਿੱਖ ਲਈ  ਮਿਹਨਤ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੈਸਾ ਕਮਾ ਰਹੇ ਹਨ ਰਾਜਪੁਰਾ ਦੀ ਸ਼ੀਤਲ ਕਲੋਨੀ ਦੇ ਰਿਟਾਇਰ ਪੰਜਾਬ ਪੁਲਿਸ ਵਿੱਚੋ ਏਐਸਆਈ ਗੁਰਪ੍ਰੀਤ ਸਿੰਘ ਢਿੱਲੋ ਦਾ ਇਕਲੌਤਾ ਬੇਟਾ ਆਪਣੇ ਚੰਗੇ ਭਵਿੱਖ ਲਈ 2019 ਵਿੱਚ ਸਿਡਨੀ (ਆਸਟਰੇਲੀਆ) ਸਟਡੀ ਬੇਸ ’ਤੇ ਗਿਆ ਸੀ ਜਿਸ ਦੀ ਹੁਣ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। 

ਦੱਸ ਦਈਏ ਕਿ ਮ੍ਰਿਤਕ ਨੋਬਲਪ੍ਰੀਤ ਸਿੰਘ ਢਿੱਲੋਂ ਬੀਤੇ 6 ਸਾਲਾਂ ਤੋਂ ਉੱਥੇ ਰਹਿ ਰਿਹਾ ਸੀ ਅਤੇ ਉਸਨੇ ਆਪਣੇ ਉੱਥੇ ਕਾਰੋਬਾਰ ਵੀ ਸ਼ੁਰੂ ਕਰ ਲਿਆ ਸੀ। ਪਰ ਬੀਤੇ ਦਿਨ ਉਨ੍ਹਾਂ ਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਜਦੋਂ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਆਪਣੇ ਲੜਕੇ ਦੀ ਮੌਤ ਹੋ ਜਾਣ ਦੀ ਜਾਣਕਾਰੀ ਹਾਸਿਲ ਹੋਈ। 

ਰਿਸ਼ਤੇਦਾਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਨੋਬਲਪ੍ਰੀਤ ਸਿੰਘ ਢਿੱਲੋਂ ਰਾਤੀ ਠੀਕ ਠਾਕ ਸੁੱਤਾ ਸੀ ਪਰ ਸਵੇਰੇ ਉਹ ਉੱਠਿਆ ਨਹੀਂ ਜਿਸ ਨੂੰ ਉੱਥੇ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਪਰ ਉਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸ ਦਈਏ ਕਿ ਨੋਬਲਪ੍ਰੀਤ ਦੀਆਂ ਅੰਤਿਮ ਰਸਮਾਂ ਆਸਟ੍ਰੇਲੀਆ ’ਚ ਹੀ ਕੀਤੀਆਂ ਜਾਣਗੀਆਂ। 

ਗੁਰਪ੍ਰੀਤ ਸਿੰਘ ਢਿੱਲੋ ਰਿਟਾਇਰ ਏਐਸਆਈ ਪੰਜਾਬ ਪੁਲਿਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੇਰਾ ਬੇਟਾ ਨੋਬਲਪ੍ਰੀਤ ਸਿੰਘ ਢਿੱਲੋ ਆਸਟਰੇਲੀਆ ਵਿੱਚ 2019 ਵਿੱਚ ਸਟੱਡੀ ਬੇਸ ’ਤੇ ਗਿਆ ਸੀ ਅੱਜ ਉਸ ਨੂੰ ਉੱਥੇ ਰਹਿੰਦੇ ਹੋਏ ਛੇ ਸਾਲ ਹੋ ਗਏ ਹਨ, ਮੇਰੇ ਨਾਲ ਕਈ ਵਾਰੀ ਗੱਲਬਾਤ ਹੁੰਦੀ ਰਹਿੰਦੀ ਸੀ ਅਤੇ ਕੱਲ ਵੀ 45 ਮਿੰਟ ਗੱਲਬਾਤ ਹੋਈ ਹੈ ਸ਼ਾਇਦ ਇਹ ਆਖਰੀ ਗੱਲਬਾਤ ਸੀ ਹੁਣ ਉਹਨਾਂ ਦੀਆਂ ਅੰਤਿਮ ਰਸਮਾ ਆਸਟਰੇਲੀਆ ਵਿੱਚ ਹੀ ਕੀਤੀਆਂ ਜਾਣਗੀਆਂ। ਉਹਨਾਂ ਨੇ ਦੱਸਿਆ ਕਿ ਜਿਸ ਵਕਤ ਆਸਟਰੇਲੀਆ ਦੇ ਕਾਗਜ਼ਾਂ ਪੱਤਰਾਂ ਦੀ ਫਾਰਮੈਲਟੀ ਪੂਰੀ ਹੋ ਗਈ ਤਾਂ ਅਸੀਂ ਪਰਿਵਾਰ ਸਮੇਤ ਆਸਟਰੇਲੀਆ ਜਾਵਾਂਗੇ। 

ਰਵਿੰਦਰ ਸਿੰਘ ਗਿੱਲ ਸਰਪੰਚ ਬਖਸ਼ੀ ਵਾਲਾ ਨੇ ਦੱਸਿਆ ਕਿ ਸਾਡਾ ਇਹ ਭਾਂਜਾ ਹੈ ਜਿਸ ਦੀਆਂ ਆਸਟਰੇਲੀਆ ਵਿੱਚ ਸੁੱਤੇ ਪਏ ਦੀ ਮੌਤ ਹੋਈ ਹੈ ਜਿਸ ਦੀ ਜਾਣਕਾਰੀ ਉਸ ਨਾਲ ਰਹਿੰਦੇ ਲੜਕਿਆਂ ਵੱਲੋਂ ਦਿੱਤੀ ਗਈ ਇਹਨਾਂ ਦੀ ਅੰਤਿਮ ਰਸਮਾਂ ਉੱਥੇ ਹੀ ਕੀਤੀਆਂ ਜਾਣਗੀਆਂ। 

ਇਹ ਵੀ ਪੜ੍ਹੋ : Bathinda IMA ਵੱਲੋਂ ਦੋ ਪਿੰਡਾਂ ਦਾ ਕੀਤਾ ਗਿਆ ਬਾਈਕਾਟ, ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਇਲਾਜ ਨਾ ਕਰਨ ਦੇ ਹੁਕਮ !

- PTC NEWS

Top News view more...

Latest News view more...

PTC NETWORK
PTC NETWORK