Ranjit Singh Dhadrianwale News : ਰੇਪ ਤੇ ਕਤਲ ਮਾਮਲੇ 'ਚ FIR ਤੋਂ ਬਾਅਦ ਢੱਡਰੀਆਂਵਾਲੇ ਦਾ ਵੱਡਾ ਬਿਆਨ, ''ਇਹ ਸਿਰਫ਼ ਇਲਜ਼ਾਮ ਹੈ...''
Ranjit Singh Dhadrianwale News : ਗੁਰਦੁਆਰਾ ਪਰਮੇਸ਼ਰ ਦੁਆਰ ਨੇੜੇ ਰਮਨਜੀਤ ਕੌਰ ਨਾਂਅ ਦੀ ਕੁੜੀ ਦੀ ਮੌਤ ਦੇ ਮਾਮਲੇ ’ਚ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਰਣਜੀਤ ਸਿੰਘ ਢੱਡਰੀਆਂਵਾਲੇ ਖਿਲਾਫ਼ ਰੇਪ ਅਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਤੋਂ ਬਾਅਦ ਢੱਡਰੀਆਂ ਵਾਲੇ ਦਾ ਮਾਮਲੇ 'ਚ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਆਪਣੇ ਖਿਲਾਫ਼ ਦਰਜ ਐਫਆਈਆਰ ਨੂੰ ਸਿਰਫ਼ ਸ਼ੱਕ ਦੀ ਬਿਨਾਹ ਦੱਸਿਆ ਹੈ ਅਤੇ ਕਿਹਾ ਹੈ ਕਿ ਇਹ ਸਿਰਫ਼ ਇਲਜ਼ਾਮ ਹਨ ਅਤੇ ਛੇਤੀ ਹੀ ਸਮਾਂ ਆਉਣ 'ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।
ਦਰਅਸਲ ਪੀੜਤ ਪਰਿਵਾਰ ਵੱਲੋਂ ਪੰਜਾਬ-ਹਰਿਆਣਾ ਹਾਈਕੋਰਟ 'ਚ ਮਾਮਲਾ ਦਰਜ ਕਰਨ ਨੂੰ ਲੈ ਕੇ ਮੰਗ ਕੀਤੀ ਗਈ ਸੀ, ਜਿਸ 'ਤੇ ਮੰਗਲਵਾਰ ਡੀਜੀਪੀ ਨੇ ਹਾਈਕੋਰਟ ’ਚ ਦਰਜ ਕਰਵਾਏ ਹਲਫਨਾਮੇ ’ਚ ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ਼ ਰੇਪ ਅਤੇ ਬਲਾਤਕਾਰ ਦਾ ਮਾਮਲਾ ਦਰਜ ਕੀਤੇ ਜਾਣ ਬਾਰੇ ਜਾਣਕਾਰੀ ਦਿੱਤੀ ਸੀ। ਇਸ ਐਫ਼ਆਈਆਰ ਤੋਂ ਬਾਅਦ ਹੁਣ ਢੱਡਰੀਆਂ ਵਾਲੇ ਦਾ ਬਿਆਨ ਸਾਹਮਣੇ ਆਇਆ ਹੈ।
ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਆਪਣੀ ਪ੍ਰਤੀਦਿੰਦਿਆਂ ਕਿਹਾ ਹੈ ਕਿ ਇਹ ਖ਼ਬਰ ਸੁਣ ਕੇ ਉਹ ਖੁਦ ਵੀ ਬਹੁਤ ਹੈਰਾਨ ਹਨ, ਕਿਉਂਕਿ ਇਹ ਖ਼ਬਰ ਹੀ ਅਜਿਹੀ ਹੈ ਕਿ ਹਰ ਸੁਣਨ ਵਾਲਾ ਹੈਰਾਨ ਹੈ, ਕਿ ਪਰਿਵਾਰ ਵੱਲੋਂ ਪਹਿਲਾਂ ਕੋਈ ਵੀ ਅਜਿਹੀ ਗੱਲ ਨਹੀਂ ਸੀ ਅਤੇ ਮਾਮਲਾ ਵੀ ਬੰਦ ਹੋ ਗਿਆ ਸੀ, ਪਰ ਹੁਣ ਉਨ੍ਹਾਂ 'ਤੇ ਅਜਿਹਾ ਇਲਜ਼ਾਮ ਲੱਗਿਆ ਕਿ ਮੈਂ ਖੁਦ ਹੈਰਾਨ ਹਾਂ।
ਉਨ੍ਹਾਂ ਕਿਹਾ, ''ਮੈਂ ਹਰ ਇੱਕ ਨੂੰ ਬੇਨਤੀ ਕਰਦਾ ਹਾਂ ਕਿ ਇਸ ਮਾਮਲੇ 'ਚ ਪੁਲਿਸ ਜਾਂਚ ਕਰੇਗੀ ਅਤੇ ਜਾਂਚ ਵਿੱਚ ਸਮਾਂ ਵੀ ਲੱਗ ਸਕਦਾ ਹੈ, ਪਰ ਅਖੀਰ 'ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ, ਕਿਉਂਕਿ ਇਹ ਸਿਰਫ਼ ਇਲਜ਼ਾਮ ਹਨ। ਪਰਿਵਾਰ ਨੂੰ ਆਪਣੀ ਕੁੜੀ ਦੀ ਮੌਤ ਹੋਣ ਦੇ ਕਾਰਨਾਂ ਬਾਰੇ ਸ਼ੱਕ ਹੈ, ਇਸ ਲਈ ਇਹ ਮੰਗ ਉਨ੍ਹਾਂ ਵੱਲੋਂ ਕੀਤੀ ਗਈ ਸੀ, ਪਰ ਇਹ ਸਿਰਫ਼ ਇਲਜ਼ਾਮ ਹਨ।''
ਉਨ੍ਹਾਂ ਅੱਗੇ ਕਿਹਾ, ''12 ਸਾਲ ਪਹਿਲਾਂ ਉਦੋਂ ਪਰਿਵਾਰ ਨੇ ਕਿਹਾ ਸੀ ਕਿ ਕਾਰਵਾਈ ਨਹੀਂ ਕਰਵਾਉਣੀ ਚਾਹੁੰਦੇ, ਪਰ ਹੁਣ ਹਾਈਕੋਰਟ ਗਏ ਹਨ, ਜਿਸ ਲਈ ਮਾਨਯੋਗ ਹਾਈਕੋਰਟ ਦੇ ਹੁਕਮ ਹੋਏ ਹਨ ਅਤੇ ਜਾਂਚ ਪੁਲਿਸ ਨੇ ਕਰਨੀ ਹੈ। ਉਹ ਅਪੀਲ ਕਰਦੇ ਹਨ ਕਿ ਭਾਵੇਂ ਉਨ੍ਹਾਂ ਨੂੰ ਬੁਲਾਇਆ ਜਾਵੇ ਜਾਂ ਫਿਰ ਕਿਤੇ ਲਿਜਾ ਕੇ, ਜਿਵੇਂ ਮਰਜ਼ੀ ਪੁਲਿਸ ਪੁੱਛਗਿੱਛ ਕਰਨਾ ਚਾਹੁੰਦੀ ਹੈ, ਉਹ ਅਤੇ ਗੁਰਦੁਆਰਾ ਪਰਮੇਸ਼ਰ ਦੁਆਰ ਦਾ ਹਰ ਜਥਾ ਹਰ ਤਰ੍ਹਾਂ ਦੀ ਜਾਂਚ ਵਿੱਚ ਸਹਿਯੋਗ ਦੇਵੇਗਾ।''
ਉਨ੍ਹਾਂ ਕਿਹਾ, ''ਸਾਡਾ ਇਸ ਵਿੱਚ ਕੋਈ ਕਸੂਰ ਨਹੀਂ ਹੈ ਅਤੇ ਨਾ ਹੀ ਕੁੜੀ ਨਾਲ ਕੋਈ ਰੇਪ ਵਗੈਰਾ ਦੀ ਗੱਲ ਹੈ, ਸਿਰਫ਼ ਪਰਿਵਾਰ 'ਚ ਸ਼ੱਕ ਹੈ ਕਿ ਸਾਡੀ ਕੁੜੀ ਨਾਲ ਅਜਿਹਾ ਤਾਂ ਨਹੀਂ ਹੋਇਆ?'' ਉਨ੍ਹਾਂ ਕਿਹਾ ਕਿ ਉਹ ਹਰ ਇੱਕ ਨੂੰ ਬੇਨਤੀ ਕਰਦੇ ਹਨ ਕਿ ਕੁੱਝ ਸਮਾਂ ਇੰਤਜ਼ਾਰ ਕਰੀਏ, ਜ਼ਾਬਤੇ 'ਚ ਰਹੀਏ, ਸਾਂਤੀ ਬਣਾਈ ਰੱਖੀਏ, ਸਾਨੂੰ ਹਾਈਕੋਰਟ ਤੇ ਪੁਲਿਸ 'ਤੇ ਪੂਰਨ ਭਰੋਸਾ ਹੈ ਅਤੇ ਜਾਂਚ ਵਿੱਚ ਇਹ ਸਾਹਮਣੇ ਆ ਜਾਵੇਗਾ ਕਿ ਗੇਟ ਅੱਗੇ ਕੁੜੀ ਨੇ ਸੁਸਾਇਡ ਕੀਤਾ ਸੀ, ਜੋ ਗੱਲ ਸਾਬਤ ਹੋ ਜਾਵੇਗੀ।
ਪਟੀਸ਼ਨ ’ਚ ਕੁੜੀ ਦੇ ਪਰਿਵਾਰ ਨੇ ਲਾਏ ਕੀ ਇਲਜ਼ਾਮ ?
- PTC NEWS