Ravan Dahan : ਧੂਮਧਾਮ ਨਾਲ ਮਨਾਇਆ ਗਿਆ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ; ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਕੀਤੀ ਅਗਨਭੇਂਟ
Ravan Dahan : ਦੇਸ਼ ਭਰ 'ਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਵੱਖ ਵੱਖ ਥਾਵਾਂ ’ਤੇ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਂਟ ਕੀਤੀ ਗਈ। ਵੱਡੀ ਗਿਣਤੀ ''ਚ ਲੋਕ ਰਾਵਣ ਨੂੰ ਸੜਦੇ ਹੋਏ ਵੇਖਣ ਲਈ ਇੱਕਠੇ ਹੋਏ।
ਦੁਸਹਿਰਾ, ਖੁਸ਼ੀ ਅਤੇ ਖੁਸ਼ੀ ਅਤੇ ਜਿੱਤ ਦਾ ਤਿਉਹਾਰ, ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਸਭ ਤੋਂ ਵੱਡਾ ਪ੍ਰਤੀਕ ਮੰਨਿਆ ਜਾਂਦਾ ਹੈ। ਦੁਸਹਿਰੇ ਦਾ ਪਵਿੱਤਰ ਦਿਹਾੜਾ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਦਸਵੀਂ ਤਰੀਕ ਨੂੰ ਮਨਾਇਆ ਜਾਂਦਾ ਹੈ।
ਅੰਮ੍ਰਿਤਸਰ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਂਟ ਕੀਤਾ। ਦੁਰਗਿਆਣਾ ਮੰਦਿਰ ਦੇ ਦੁਸ਼ਹਿਰਾ ਗ੍ਰਾਉਂਡ ’ਚ ਵਿਸ਼ਾਲ ਸਮਾਗਮ ਕੀਤਾ ਗਿਆ ਸੀ। ਸੀਐਮ ਮਾਨ ਸਣੇ ਕੁਲਦੀਪ ਧਾਲੀਵਾਲ, ਡਾਕਟਰ ਇੰਦਰਬੀਰ ਸਿੰਘ ਨਿੱਜਰ, ਡਾਕਟਰ ਲਕਸ਼ਮੀ ਕਾਂਤਾ ਚਾਵਲਾ ਸਮੇਤ ਅਨੇਕਾਂ ਸਿਆਸੀ ਤੇ ਧਾਰਮਿਕ ਸਖਸ਼ੀਅਤਾਂ ਮੌਜੂਦ ਰਹੀਆਂ।
ਕਾਬਿਲੇਗੌਰ ਹੈ ਕਿ ਦੁਸਹਿਰਾ ਬਦੀ 'ਤੇ ਨੇਕੀ ਦੀ ਜਿੱਤ ਦੇ ਜਸ਼ਨ ਵਜੋਂ ਮਨਾਇਆ ਜਾਂਦਾ ਹੈ। ਦੁਸਹਿਰਾ ਸਾਲ ਦੀਆਂ ਸਭ ਤੋਂ ਵੱਧ ਸ਼ੁੱਭ ਮੰਨੀਆਂ ਜਾਣ ਵਾਲੀਆਂ ਤਿੱਥਾਂ 'ਚੋਂ ਇਕ ਹੈ। ਪੁਰਾਣੇ ਸਮਿਆਂ 'ਚ ਰਾਜੇ-ਮਹਾਰਾਜੇ ਇਸ ਦਿਨ ਆਪਣੀ ਜਿੱਤ ਦੀ ਅਰਦਾਸ ਕਰ ਕੇ ਮੈਦਾਨ-ਏ-ਜੰਗ ਲਈ ਕੂਚ ਕਰਦੇ ਸਨ। ਇਸ ਦਿਨ ਸ਼ਸਤਰ ਪੂਜਾ ਵੀ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : Ravan Pooja : ਮਥੁਰਾ ’ਚ ਦੁਸਹਿਰੇ ਦਾ ਅਨੋਖਾ ਤਿਉਹਾਰ ! ਸਾਰਸਵਤ ਬ੍ਰਾਹਮਣਾਂ ਨੇ ਕੀਤੀ ਰਾਵਣ ਦੀ ਪੂਜਾ, ਜਾਣੋ ਇਸ ਦਾ ਖਾਸ ਕਾਰਨ
- PTC NEWS