Sat, Jun 21, 2025
Whatsapp

Mukesh Ambani: ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਈਮੇਲ ਕਰ ਆਖੀ ਇਹ ਗੱਲ੍ਹ

ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇਸ ਕਾਰਨ ਪਿਛਲੇ ਸਾਲ 29 ਸਤੰਬਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦੀ ਸੁਰੱਖਿਆ Z ਸ਼੍ਰੇਣੀ ਤੋਂ ਵਧਾ ਕੇ Z+ ਕਰ ਦਿੱਤੀ ਸੀ।

Reported by:  PTC News Desk  Edited by:  Aarti -- October 28th 2023 11:06 AM -- Updated: October 28th 2023 12:04 PM
Mukesh Ambani: ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਈਮੇਲ ਕਰ ਆਖੀ ਇਹ ਗੱਲ੍ਹ

Mukesh Ambani: ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਈਮੇਲ ਕਰ ਆਖੀ ਇਹ ਗੱਲ੍ਹ

Mukesh Ambani Death Threat: ਕਾਰੋਬਾਰੀ ਮੁਕੇਸ਼ ਅੰਬਾਨੀ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਕਿਸੇ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਨੂੰ ਈਮੇਲ ਭੇਜ ਕੇ 20 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੇਲ ਰਾਹੀ ਅਣਪਛਾਤੇ ਵਿਅਕਤੀ ਵੱਲੋਂ ਧਮਕੀ ਦਿੱਤੀ ਗਈ ਹੈ। ਜਿਸ ’ਚ ਉਸਨੇ ਕਿਹਾ ਹੈ ਕਿ ਦੇਸ਼ ਦੇ ਵਧੀਆ ਨਿਸ਼ਾਨੇਬਾਜ਼ ਤੋਂ ਉਸ ਨੂੰ ਮਰਵਾ ਦਿੱਤਾ ਜਾਵੇਗਾ। ਅੰਬਾਨੀ ਨੂੰ ਇਹ ਧਮਕੀ ਵੀਰਵਾਰ ਦੀ ਸ਼ਾਮ ਨੂੰ ਮਿਲੀ ਸੀ। 

ਦੱਸ ਦਈਏ ਕਿ ਇਹ ਈਮੇਲ ਮਿਲਣ ਤੋਂ ਬਾਅਦ ਮੁਕੇਸ਼ ਅੰਬਾਨੀ ਦੇ ਸੁਰੱਖਿਆ ਇੰਚਾਰਜ ਦੀ ਸ਼ਿਕਾਇਤ ਦੇ ਆਧਾਰ 'ਤੇ, ਗਾਮਦੇਵੀ ਪੁਲਿਸ ਨੇ ਆਈਪੀਸੀ ਦੀ ਧਾਰਾ 387 ਅਤੇ 506 (2) ਦੇ ਤਹਿਤ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਇਸ ਤੋਂ ਪਹਿਲਾਂ ਵੀ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇਸ ਕਾਰਨ ਪਿਛਲੇ ਸਾਲ 29 ਸਤੰਬਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦੀ ਸੁਰੱਖਿਆ Z ਸ਼੍ਰੇਣੀ ਤੋਂ ਵਧਾ ਕੇ Z ਕਰ ਦਿੱਤੀ ਸੀ। ਮੁਕੇਸ਼ ਅੰਬਾਨੀ ਸੁਰੱਖਿਆ ਦਾ ਖਰਚਾ ਅਦਾ ਕਰਦੇ ਹਨ। ਇਹ ਖਰਚਾ 40 ਤੋਂ 45 ਲੱਖ ਰੁਪਏ ਪ੍ਰਤੀ ਮਹੀਨਾ ਹੈ।

ਇਹ ਵੀ ਪੜ੍ਹੋ: Kullu Fire: ਹਿਮਾਚਲ ਦੇ ਕੁੱਲੂ ਦੁਸਹਿਰੇ ਮੇਲੇ ਦੌਰਾਨ ਲੱਗੀ ਭਿਆਨਕ ਅੱਗ; 2 ਵਿਅਕਤੀ ਝੁਲਸੇ, ਦੇਖੋ ਵੀਡੀਓ

- PTC NEWS

Top News view more...

Latest News view more...

PTC NETWORK
PTC NETWORK