Retreat Ceremony Timings : ਰੀਟਰੀਟ ਸੈਰਾਮਨੀ ਦਾ ਬਦਲਿਆ ਸਮਾਂ, BSF ਨੇ ਸੈਲਾਨੀਆਂ ਨੂੰ ਕੀਤੀ ਜ਼ਰੂਰੀ ਅਪੀਲ
Retreat Ceremony Timings : ਪਾਕਿਸਤਾਨ ਨਾਲ ਲੱਗਦੀਆਂ ਭਾਰਤੀ ਸਰਹੱਦਾਂ 'ਤੇ ਰੀਟਰੀਟ ਸੈਰਾਮਨੀ ਦੇਖਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ ਹੈ। ਰੀਟਰੀਟ ਸੈਰਾਮਨੀ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਰੀਟਰੀਟ ਸੈਰਾਮਨੀ ਦੇ ਸਮੇਂ ਵਿੱਚ ਇਹ ਤਬਦੀਲੀ ਬਦਲਦੇ ਮੌਸਮ ਦੇ ਮੱਦੇਨਜ਼ਰ ਕੀਤੀ ਗਈ ਹੈ।
ਬੀਐਸਐਫ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅਟਾਰੀ-ਵਾਹਗਾ ਸਰਹੱਦ, ਫਿਰੋਜ਼ਪੁਰ ਦੀ ਹੁਸੈਨੀਵਾਲਾ ਸਰਹੱਦ ਅਤੇ ਫਾਜ਼ਿਲਕਾ ਦੀ ਸਾਦਕੀ ਸਰਹੱਦ 'ਤੇ ਹੁਣ ਸ਼ਾਮ 5 ਵਜੇ ਰੀਟਰੀਟ ਸੈਰੇਮਨੀ ਦੀ ਸ਼ੁਰੂਆਤ ਹੋਵੇਗੀ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਮਾਂ ਤਬਦੀਲੀ ਅੱਗੇ ਆ ਰਹੇ ਸਰਦੀ ਦੇ ਮੌਸਮ ਨੂੰ ਵੇਖਦਿਆਂ ਕੀਤਾ ਗਿਆ ਹੈ, ਕਿਉਂਕਿ ਦਿਨ ਸਰਦੀਆਂ 'ਚ ਦਿਨ ਛੋਟੇ ਹੋ ਜਾਂਦੇ ਹਨ।
ਇਸਦੇ ਨਾਲ ਹੀ BSF ਅਧਿਕਾਰੀਆਂ ਵੱਲੋਂ ਸੈਲਾਨੀਆਂ ਨੂੰ ਸ਼ਾਮ 4 ਵਜੇ ਤੱਕ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਅਤੇ ਇਸ ਦੌਰਾਨ ਆਪਣੀ ਪਛਾਣ ਵੱਜੋਂ ਆਧਾਰ ਕਾਰਡ ਨਾਲ ਲੈ ਕੇ ਆਉਣ ਦੀ ਵੀ ਤਾਕੀਦ ਕੀਤੀ ਹੈ।
- PTC NEWS