Thu, Oct 24, 2024
Whatsapp

ਬਜ਼ੁਰਗ ਜੋੜੇ ਨਾਲ ਲੁੱਟ, ਸਕੂਟਰੀ ਪਿੱਛੇ ਬੈਠੀ ਮਹਿਲਾ ਦੇ ਕੰਨਾਂ ’ਚੋਂ ਵਾਲੀਆਂ ਝਪਟ ਫਰਾਰ ਹੋਏ ਮੁਲਜ਼ਮ

ਜਲੰਧਰ ਦੇ ਮਾਡਲ ਟਾਊਨ ਨੇੜੇ ਮੋਟਰਸਾਈਕਲ ਸਵਾਰ ਲੁਟੇਰੇ ਸਕੂਟਰੀ ਪਿੱਛੇ ਬੈਠੀ ਔਰਤ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋ ਗਏ।

Reported by:  PTC News Desk  Edited by:  Dhalwinder Sandhu -- June 24th 2024 11:18 AM -- Updated: June 24th 2024 11:33 AM
ਬਜ਼ੁਰਗ ਜੋੜੇ ਨਾਲ ਲੁੱਟ, ਸਕੂਟਰੀ ਪਿੱਛੇ ਬੈਠੀ ਮਹਿਲਾ ਦੇ ਕੰਨਾਂ ’ਚੋਂ ਵਾਲੀਆਂ ਝਪਟ ਫਰਾਰ ਹੋਏ ਮੁਲਜ਼ਮ

ਬਜ਼ੁਰਗ ਜੋੜੇ ਨਾਲ ਲੁੱਟ, ਸਕੂਟਰੀ ਪਿੱਛੇ ਬੈਠੀ ਮਹਿਲਾ ਦੇ ਕੰਨਾਂ ’ਚੋਂ ਵਾਲੀਆਂ ਝਪਟ ਫਰਾਰ ਹੋਏ ਮੁਲਜ਼ਮ

Jalandhar Robbery News: ਜਲੰਧਰ ਦੇ ਮਾਡਲ ਟਾਊਨ ਨੇੜੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਬਜ਼ੁਰਗ ਜੋੜੇ ਨੂੰ ਲੁੱਟ ਲਿਆ। ਮੁਲਜ਼ਮ ਸਕੂਟਰੀ ਪਿੱਛੇ ਬੈਠੀ ਔਰਤ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋ ਗਏ। ਇਹ ਘਟਨਾ ਥਾਣੇ ਤੋਂ ਮਹਿਜ਼ 20 ਮੀਟਰ ਦੀ ਦੂਰੀ ’ਤੇ ਅਤੇ ਪੁਲਿਸ ਦੀ ਹਾਈਟੈਕ ਚੈਕ ਪੋਸਟ ਤੋਂ 25 ਮੀਟਰ ਦੀ ਦੂਰੀ ’ਤੇ ਵਾਪਰੀ ਹੈ। 

ਦਵਾਈ ਲੈਣ ਜਾ ਰਿਹਾ ਸੀ ਬਜ਼ੁਰਗ ਜੋੜਾ


ਬਜ਼ੁਰਗ ਜੋੜਾ ਆਪਣੀ ਪਤਨੀ ਦੀਆਂ ਅੱਖਾਂ ਦੀ ਜਾਂਚ ਕਰਵਾਉਣ ਲਈ ਮਹਾਜਨ ਹਸਪਤਾਲ ਜਾ ਰਿਹਾ ਸੀ। ਇਸ ਦੌਰਾਨ ਉਸ ਨੂੰ ਲੁੱਟ ਲਿਆ ਗਿਆ। ਇਸ ਸਬੰਧੀ ਥਾਣਾ ਡਵੀਜ਼ਨ ਨੰਬਰ-6 (ਮਾਡਲ ਟਾਊਨ) ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। 

ਸਰਕਾਰੀ ਵਿਭਾਗ ਤੋਂ ਸੇਵਾਮੁਕਤ ਅਧਿਕਾਰੀ ਦਰਬਾਰੀ ਲਾਲ ਨੇ ਦੱਸਿਆ ਕਿ ਉਹ ਅਸਲ ਵਿੱਚ ਜਲੰਧਰ ਹਾਈਟਸ ਪਾਰਟ-2 ਦਾ ਵਸਨੀਕ ਹੈ। ਅੱਜ ਸਵੇਰੇ ਉਸ ਨੂੰ ਮਹਾਜਨ ਹਸਪਤਾਲ ਜਾਣਾ ਪਿਆ, ਜਿੱਥੇ ਉਸ ਨੇ ਆਪਣੀ ਪਤਨੀ ਸੁਰਿੰਦਰ ਕੌਰ ਦੀਆਂ ਅੱਖਾਂ ਦੀ ਜਾਂਚ ਕਰਵਾਉਣੀ ਸੀ। ਉਹ ਮਾਡਲ ਟਾਊਨ ਮੇਨ ਬਜ਼ਾਰ ਨੇੜੇ ਸਨ, ਜਦੋਂ ਮੋਟਰਸਾਈਕਲ 'ਤੇ ਸਵਾਰ ਲੁਟੇਰੇ ਉਨ੍ਹਾਂ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋ ਗਏ | ਬਜ਼ੁਰਗਾਂ ਅਨੁਸਾਰ ਮੁਲਜ਼ਮ ਕਾਲੇ ਰੰਗ ਦੀ ਬਾਈਕ ’ਤੇ ਸਵਾਰ ਹੋ ਕੇ ਆਏ ਸਨ ਅਤੇ ਤੇਜ਼ੀ ਨਾਲ ਨਿੱਕੂ ਪਾਰਕ ਵੱਲ ਭੱਜ ਗਏ ਹਨ।

ਬਜ਼ੁਰਗ ਔਰਤ ਦੇ ਕੰਨ ਬੁਰੀ ਤਰ੍ਹਾਂ ਜ਼ਖ਼ਮੀ

ਪੀੜਤ ਬਜ਼ੁਰਗ ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਹੈ। ਕਿਉਂਕਿ ਮੁਲਜ਼ਮ ਨੇ ਆ ਕੇ ਉਸ ਦੇ ਕੰਨਾਂ ਦੀਆਂ ਵਾਲੀਆਂ ਝਪਟ ਲਈਆਂ ਅਤੇ ਭੱਜ ਗਏ। ਮੁਲਜ਼ਮ ਨੇ ਔਰਤ ਦੇ ਖੱਬੇ ਕੰਨ ਵਿੱਚੋਂ ਵਾਲੀ ਨੂੰ ਇੰਨੀ ਬੁਰੀ ਤਰ੍ਹਾਂ ਖਿੱਚਆ ਕਿ ਔਰਤ ਦਾ ਕੰਨ ਫਟ ਗਿਆ ਹੈ।

ਇਹ ਵੀ ਪੜ੍ਹੋ: ਨੌਕਰੀ ’ਤੇ ਭਾਰੀ ਪਿਆ ਪਿਆਰ ! ਡਿਪਟੀ ਐੱਸਪੀ ਬਣਿਆ ਪੁਲਿਸ ਕਾਂਸਟੇਬਲ, ਜਾਣੋ ਕੀ ਹੈ ਮਾਮਲਾ

- PTC NEWS

Top News view more...

Latest News view more...

PTC NETWORK