Tue, Jul 15, 2025
Whatsapp

ਸੰਗਰੂਰ 'ਚ ਸੁੱਤੇ ਪਏ ਪਰਿਵਾਰ 'ਤੇ ਡਿੱਗੀ ਛੱਤ, ਮਾਂ ਦੀ ਮੌਤ, ਨੂੰਹ-ਪੁੱਤ ਪੀਜੀਆਈ ਦਾਖਲ

ਸੰਗਰੂਰ ਦੇ ਪਿੰਡ ਘਰਾਚੋਂ ਵਿਖੇ ਦੇਰ ਰਾਤ ਨੂੰ ਪਰਿਵਾਰ ਦੇ ਤਿੰਨ ਜੀਆਂ 'ਤੇ ਮਕਾਨ ਦੀ ਛੱਤ ਡਿੱਗ ਗਈ ਹੈ। ਅਤਿ ਦੁਖਦਾਈ ਘਟਨਾ 'ਚ ਇੱਕ ਔਰਤ ਦੀ ਮੌਤ ਹੋ ਗਈ ਹੈ, ਜਦਕਿ ਦੋ ਜਣਿਆਂ ਨੂੰ ਗੰਭੀਰ ਹਾਲਤ ਦੇ ਚਲਦਿਆਂ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।

Reported by:  PTC News Desk  Edited by:  KRISHAN KUMAR SHARMA -- April 19th 2024 11:04 AM
ਸੰਗਰੂਰ 'ਚ ਸੁੱਤੇ ਪਏ ਪਰਿਵਾਰ 'ਤੇ ਡਿੱਗੀ ਛੱਤ, ਮਾਂ ਦੀ ਮੌਤ, ਨੂੰਹ-ਪੁੱਤ ਪੀਜੀਆਈ ਦਾਖਲ

ਸੰਗਰੂਰ 'ਚ ਸੁੱਤੇ ਪਏ ਪਰਿਵਾਰ 'ਤੇ ਡਿੱਗੀ ਛੱਤ, ਮਾਂ ਦੀ ਮੌਤ, ਨੂੰਹ-ਪੁੱਤ ਪੀਜੀਆਈ ਦਾਖਲ

ਚੰਡੀਗੜ੍ਹ: ਸੰਗਰੂਰ ਦੇ ਪਿੰਡ ਘਰਾਚੋਂ ਵਿਖੇ ਦੇਰ ਰਾਤ ਨੂੰ ਪਰਿਵਾਰ ਦੇ ਤਿੰਨ ਜੀਆਂ 'ਤੇ ਮਕਾਨ ਦੀ ਛੱਤ ਡਿੱਗ ਗਈ ਹੈ। ਅਤਿ ਦੁਖਦਾਈ ਘਟਨਾ 'ਚ ਇੱਕ ਔਰਤ ਦੀ ਮੌਤ ਹੋ ਗਈ ਹੈ, ਜਦਕਿ ਦੋ ਜਣਿਆਂ ਨੂੰ ਗੰਭੀਰ ਹਾਲਤ ਦੇ ਚਲਦਿਆਂ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਘਰ ਵਿੱਚ ਬਜ਼ੁਰਗ ਔਰਤ ਜਸਮੇਲ ਕੌਰ ਆਪਣੇ ਮੁੰਡੇ ਅਤੇ ਨੂੰਹ ਸਮੇਤ ਰਹਿ ਰਹੀ ਸੀ। ਘਟਨਾ ਦੇਰ ਰਾਤ 8:30 ਵਜੇ ਦੀ ਹੈ, ਜਦੋਂ ਪਿੰਡ ਘਰਾਚੋਂ 'ਚ ਇੱਕ ਮਕਾਨ ਦੀ ਛੱਤ ਡਿੱਗ ਗਈ। ਪਿੰਡ ਘਰਾਚੋਂ ਦੀ ਚਹਿਲਾਂ ਪੱਤੀ 'ਚ ਰਹਿੰਦੇ ਅਮਰੀਕ ਸਿੰਘ ਦੇ ਘਰ ਦੀ 30 ਸਾਲ ਪੁਰਾਣੀ ਛੱਤ ਅਚਾਨਕ ਡਿੱਗਣ ਕਾਰਨ ਬਜ਼ੁਰਗ ਮਾਤਾ ਜਸਪਾਲ ਕੌਰ, ਉਸ ਦੇ ਮੁੰਡੇ ਅਮਰੀਕ ਸਿੰਘ ਅਤੇ ਨੂੰਹ ਹਰਜਿੰਦਰ ਕੌਰ ਮਲਬੇ ਹੇਠ ਦੱਬ ਗਏ। ਉਪਰੰਤ ਪਤਾ ਲੱਗਣ 'ਤੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਕੱਢ ਕੇ ਸੰਗਰੂਰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਜਿਸ ਵਿੱਚ ਮਾਤਾ ਜਸਪਾਲ ਕੌਰ ਦੀ ਮੌਤ ਹੋ ਗਈ ਹੈ।


ਗੰਭੀਰ ਜ਼ਖ਼ਮੀ ਹਾਲਤ ਦੇ ਚਲਦਿਆਂ ਹਸਪਤਾਲ ਦੇ ਡਾਕਟਰਾਂ ਨੇ ਅਮਰੀਕ ਸਿੰਘ ਅਤੇ ਉਸ ਦੀ ਘਰਵਾਲੀ ਹਰਜਿੰਦਰ ਕੌਰ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ। ਪਿੰਡ ਵਾਸੀਆਂ ਨੇ ਜਾਣਕਾਰੀ ਦਿੱਤੀ ਕਿ ਘਰ ਦੀ ਛੱਤ ਤਕਰੀਬਨ 30 ਸਾਲਾ ਪੁਰਾਣੀ ਸੀ ਅਤੇ ਇਸ ਥਾਂ 'ਤੇ ਉਨ੍ਹਾਂ ਦੇ ਵਾਹਨ ਤੇ ਭਾਰੀ ਸਮਾਨ ਵੀ ਪਿਆ ਸੀ। ਲੋਕਾਂ ਨੇ ਦੱਸਿਆ ਕਿ ਮਾਤਾ ਪੁਰਾਣੇ ਕਮਰੇ ਦੇ ਵਿੱਚ ਰਹਿੰਦੀ ਸੀ। ਪਿੰਡ ਵਾਸੀਆਂ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ।

- PTC NEWS

Top News view more...

Latest News view more...

PTC NETWORK
PTC NETWORK