Rubina Dilaik: 'ਛੋਟੀ ਬਹੂ' ਫੇਮ ਰੁਬੀਨਾ ਦਿਲੇਕ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਹ ਘਟਨਾ ਸ਼ਨੀਵਾਰ ਦੁਪਹਿਰ ਨੂੰ ਵਾਪਰੀ। ਇਸ ਬਾਰੇ ਜਾਣਕਾਰੀ ਰੂਬੀਨਾ ਦੇ ਪਤੀ ਅਭਿਨਵ ਸ਼ੁਕਲਾ ਨੇ ਦਿੱਤੀ। ਉਨ੍ਹਾਂ ਵੱਲੋਂ ਹਾਦਸੇ ਤੋਂ ਬਾਅਦ ਕਾਰ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ। 
Happened to us, can happen to you. Beware of idiots on the phone jumping traffic lights. To top it up standing there smiling. More details later. Rubina was in car she is fine, taking her for medical. @MTPHereToHelp @MumbaiPolice request you to take strict action ! @RubiDilaik pic.twitter.com/mOT5FPs4Vo
— Abhinav Shukla (@ashukla09) June 10, 2023
 <script async src=https://platform.twitter.com/widgets.js charset=utf-8></script>ਪਤੀ ਅਭਿਨਵ ਸ਼ੁਕਲਾ ਨੇ ਦਿੱਤੀ ਜਾਣਕਾਰੀ ਅਭਿਨਵ ਨੇ ਟਵੀਟ ਕਰਕੇ ਕਿਹਾ ਕਿ ਇਹ ਸਾਡੇ ਨਾਲ ਹੋਇਆ, ਇਹ ਤੁਹਾਡੇ ਨਾਲ ਵੀ ਹੋ ਸਕਦਾ ਹੈ। ਉਹਨਾਂ ਬੇਵਕੂਫਾਂ ਤੋਂ ਸਾਵਧਾਨ ਰਹੋ ਜੋ ਫੋਨ ਤੇ ਹਨ ਅਤੇ ਟ੍ਰੈਫਿਕ ਲਾਈਟਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤੋਂ ਜਿਆਦਾ ਉਹ ਖੜ੍ਹੇ ਹੋ ਕੇ ਮੁਸਕਰਾ ਰਿਹਾ ਹੈ। ਹੋਰ ਵੇਰਵੇ ਬਾਅਦ ਵਿੱਚ ਦੇਵਾਂਗੇ। ਰੁਬੀਨਾ ਕਾਰ ਵਿੱਚ ਸੀ ਅਤੇ ਉਹ ਠੀਕ ਹੈ। ਉਸ ਨੂੰ ਮੈਡੀਕਲ ਲਈ ਲੈ ਕੇ ਜਾ ਰਿਹਾ ਹੈ। ਅਭਿਨਵ ਨੇ ਮੁੰਬਈ ਟ੍ਰੈਫਿਕ ਪੁਲਿਸ ਅਤੇ ਮੁੰਬਈ ਪੁਲਿਸ ਨੂੰ ਟੈਗ ਕਰਕੇ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ।ਇਸ 'ਤੇ, ਮੁੰਬਈ ਟ੍ਰੈਫਿਕ ਪੁਲਿਸ ਨੇ ਟਵਿੱਟਰ 'ਤੇ ਜਵਾਬ ਦਿੱਤਾ, ਘਟਨਾ ਦੀ ਰਿਪੋਰਟ ਉਸ ਸਥਾਨ ਦੇ ਨੇੜੇ ਦੇ ਪੁਲਿਸ ਸਟੇਸ਼ਨ ਨੂੰ ਕਰੋ ਜਿੱਥੇ ਇਹ ਘਟਨਾ ਵਾਪਰੀ ਸੀ।ਪ੍ਰਸ਼ੰਸਕਾਂ ਨੇ ਚਿੰਤਾ ਜ਼ਾਹਰ ਕੀਤੀਦੂਜੇ ਪਾਸੇ ਇਹ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਸ਼ੰਸਕਾ ਵੱਲੋਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਇਹ ਵੀ ਪੜ੍ਹੋ: Animal Teaser: ਪੰਜਾਬੀ ਗਾਣੇ ਦੀ ਸ਼ੁਰੂਆਤ ਨਾਲ ਰਣਬੀਰ ਕਪੂਰ ਦੀ 'Animal' ਫਿਲਮ ਦਾ ਪ੍ਰੀ ਟੀਜ਼ਰ ਹੋਇਆ ਰਿਲੀਜ਼