Ropar Women Fight : ਬਿਊਟੀ ਪਾਰਲਰ ’ਚ ਹੰਗਾਮਾ; ਮੇਕਅਪ ਨੂੰ ਲੈ ਕੇ ਪਾਰਲਰ ਮਾਲਕਣ ਨਾਲ ਉਲਝੀਆਂ ਔਰਤਾਂ, ਕੀਤੀ ਕੁੱਟਮਾਰ
Ropar Women Fight : ਰੋਪੜ ਸ਼ਹਿਰ ਦੇ ਵਿੱਚ ਇੱਕ ਬਿਉਟੀ ਪਾਰਲਰ ’ਚ ਮਹਿਲਾਵਾਂ ਵਿੱਚ ਝਗੜਾ ਹੋ ਗਿਆ ਤੇ ਇਹ ਝਗੜਾ ਮੇਕਅਪ ਨੂੰ ਲੈ ਕੇ ਹੋਇਆ। ਮਿਲੀ ਜਾਣਕਾਰੀ ਮੁਤਾਬਿਕ ਮੇਕਅਪ ਕਰਵਾਉਣ ਵਾਲੀਆਂ ਦੋ ਮਹਿਲਾਵਾਂ ਨੇ ਪਾਰਲਰ ਮਾਲਕਣ ਮਹਿਲਾ ਦੀ ਬੁਰੀ ਤਰਾਂ ਨਾਲ ਕੁੱਟ ਮਾਰ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਮਾਰਕੁੱਟ ਕਰਨ ਵਾਲੀਆਂ ਦੋਵੇਂ ਮਹਿਲਾਵਾਂ ਸਮੇਤ ਚਾਰ ਲੋਕਾਂ ’ਤੇ ਮਾਮਲਾ ਦਰਜ ਲਿਆ।
ਕੀ ਹੈ ਪੂਰਾ ਮਾਮਲਾ ?
ਮਿਲੀ ਜਾਣਕਾਰੀ ਮੁਤਾਬਿਕ ਇੱਕ ਮਹਿਲਾ ਨੇ ਕਿਸੇ ਪ੍ਰੋਗਰਾਮ ਵਿੱਚ ਜਾਣ ਲਈ ਇਸ ਪਾਰਲਰ ਤੋਂ ਮੇਕਅਪ ਕਰਵਾ ਲਿਆ। ਇਸ ਦੌਰਾਨ ਇਹ ਮਹਿਲਾ ਆਪਣਾ ਮੋਬਾਇਲ ਇਸ ਪਾਰਲਰ ’ਤੇ ਭੁੱਲ ਗਈ ਜਿਸਦੀ ਸੂਚਨਾ ਪਾਰਲਰ ਮਾਲਕਣ ਨੇ ਇਸ ਮਹਿਲਾ ਨੂੰ ਦਿੱਤੀ। ਪਰ ਇਹ ਮਹਿਲਾ ਦੇਰ ਸ਼ਾਮ ਨੂੰ ਜਦੋਂ ਆਪਣਾ ਮੋਬਾਇਲ ਵਾਪਸ ਲੈਣ ਲਈ ਪਾਰਲਰ ’ਤੇ ਪੁੱਜੀ ਤਾਂ ਇਸਨੂੰ ਪਾਰਲਰ ਮਾਲਕਣ ਨੂੰ ਕਿਹਾ ਕਿ ਤੁਸੀਂ ਮੇਰਾ ਮੇਕਅਪ ਸਹੀ ਨਹੀਂ ਕੀਤਾ।
ਦੋਵੇਂ ਮਹਿਲਾਵਾਂ ਵਿਚਾਲੇ ਹੋਈ ਬਹਿਸ
ਇਸ ਮਗਰੋਂ ਦੋਵੇਂ ਮਹਿਲਾਵਾਂ ਆਪਸ ਵਿੱਚ ਬਹਿਸਣ ਲੱਗ ਗਈਆਂ ਅਤੇ ਮੇਕਅਪ ਕਰਵਾਉਣ ਆਈ ਮਹਿਲਾ ਨੇ ਪਾਰਲਰ ਦੇ ਬਾਹਰ ਖੜੇ ਆਪਣੇ ਪਰਿਵਾਰ ਨੂੰ ਅੰਦਰ ਬੁਲਾ ਲਿਆ ਅਤੇ ਪਾਰਲਰ ਮਾਲਕਣ ਨਾਲ ਕੁੱਟ ਮਾਰ ਸ਼ੁਰੂ ਕਰ ਦਿੱਤੀ। ਨਜ਼ਦੀਕੀ ਦੁਕਾਨਦਾਰ ਨੇ ਛੁਡਵਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਇਹ ਝਗੜਾ ਕਾਫੀ ਸਮੇਂ ਤੱਕ ਚੱਲਦਾ ਰਿਹਾ।
ਪਾਰਲਰ ਮਾਲਕਣ ਵੱਲੋਂ ਇਨਸਾਫ ਦੀ ਕੀਤੀ ਜਾ ਰਹੀ ਮੰਗ
ਪਾਰਲਰ ਮਾਲਕਣ ਇਸ ਝਗੜੇ ਤੋਂ ਬਾਅਦ ਇਲਾਜ ਲਈ ਹਸਪਤਾਲ ਦਾਖਲ ਹੋ ਗਈ ਅਤੇ ਹੁਣ ਪੁਲਿਸ ਨੇ ਪਾਰਲਰ ਮਾਲਕਣ ਦੇ ਬਿਆਨਾਂ ’ਤੇ ਝਗੜਾ ਕਰਨ ਵਾਲੀ ਦੋ ਮਹਿਲਾਵਾਂ ਸਮੇਤ ਚਾਰ ਲੋਕਾਂ ’ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਜਦਕਿ ਪਾਰਲਰ ਮਾਲਕਣ ਦੇ ਹੱਕ ਵਿਚ ਨਿੱਤਰੀਆਂ ਸਮਾਜ ਸੇਵੀ ਮਹਿਲਾਵਾਂ ਨੇ ਕਿਹਾ ਕਿ ਜੇਕਰ ਕੁੱਟ ਮਾਰ ਕਰਨ ਵਾਲਿਆਂ ਖਿਲਾਫ ਕਾਰਵਾਈ ਵਿਚ ਕੋਈ ਢਿੱਲ ਮੱਠ ਦਿਖਾਈ ਦਿੱਤੀ ਤਾਂ ਉਹ ਚੁੱਪ ਨਹੀਂ ਰਹਿਣਗੀਆਂ।
- PTC NEWS