Fri, Jul 12, 2024
Whatsapp

Only Indian : ਵਿਆਹ ਲਈ ਭਾਰਤੀ ਮੁੰਡਾ ਲੱਭ ਰਹੀ Russian ਕੁੜੀ, ਰੱਖੀ ਅਨੋਖੀ ਸ਼ਰਤ

Russian Girl Looking For A Desi Groom : ਦਸ ਦਈਏ ਕਿ ਵੀਡੀਓ ਦਾ ਕੈਪਸ਼ਨ ਵੀ 'ਓਨਲੀ ਇੰਡੀਅਨਜ਼' ਹੈ। ਇਸ ਕੁੜੀ ਦਾ ਨਾਂ ਦਿਨਾਰਾ ਹੈ, ਜੋ ਇੰਸਟਾਗ੍ਰਾਮ 'ਤੇ ਭਾਰਤ ਅਤੇ ਭਾਰਤੀ ਲੋਕਾਂ ਨਾਲ ਸਬੰਧਤ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

Reported by:  PTC News Desk  Edited by:  KRISHAN KUMAR SHARMA -- July 08th 2024 04:41 PM
Only Indian : ਵਿਆਹ ਲਈ ਭਾਰਤੀ ਮੁੰਡਾ ਲੱਭ ਰਹੀ Russian ਕੁੜੀ, ਰੱਖੀ ਅਨੋਖੀ ਸ਼ਰਤ

Only Indian : ਵਿਆਹ ਲਈ ਭਾਰਤੀ ਮੁੰਡਾ ਲੱਭ ਰਹੀ Russian ਕੁੜੀ, ਰੱਖੀ ਅਨੋਖੀ ਸ਼ਰਤ

Russian Girl Looking For A Desi Groom : ਕਹਿੰਦੇ ਹਨ ਕਿ ਪਿਆਰ ਦੀ ਕੋਈ ਜਾਤ ਨਹੀਂ ਹੁੰਦੀ ਅਤੇ ਨਾ ਹੀ ਕੋਈ ਸਰਹੱਦ ਹੁੰਦੀ ਹੈ। ਪਿਆਰ ਕਦੋਂ ਕਿਸ ਨੂੰ ਹੋ ਜਾਵੇ, ਪਤਾ ਨਹੀਂ ਲੱਗਦਾ। ਅਸੀਂ ਜਿਥੇ ਅੱਜ ਪੱਛਮੀ ਸੱਭਿਅਤਾ ਵੱਲ ਖਿੱਚਦੇ ਚਲੇ ਜਾ ਰਹੇ ਹਾਂ, ਉਥੇ ਵਿਦੇਸ਼ੀਆਂ ਦਾ ਸਾਡੀ ਭਾਰਤੀ ਸਭਿਅਤਾ ਵੱਲ ਝੁਕਾਅ ਹੋ ਰਿਹਾ ਹੈ ਅਤੇ ਵਿਦੇਸ਼ੀ ਕੁੜੀਆਂ ਭਾਰਤੀ ਮੁੰਡਿਆਂ ਨਾਲ ਵਿਆਹ ਨੂੰ ਵਧੇਰੇ ਤਰਜ਼ੀਹ ਦੇ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਰਸ਼ੀਅਨ ਕੁੜੀ ਵਿਆਹ ਲਈ ਭਾਰਤੀ ਮੁੰਡੇ ਦੀ ਭਾਲ ਕਰ ਰਹੀ ਹੈ। 

ਹਾਲ ਹੀ 'ਚ ਇਸ ਕੁੜੀ ਨੇ ਇੱਕ ਵੀਡੀਓ ਪੋਸਟ ਕੀਤਾ ਹੈ ਜਿਸ 'ਚ ਉਸਨੂੰ ਪੁੱਛਿਆ ਗਿਆ ਸੀ ਕਿ ਇਹ ਰੂਸੀ ਕੁੜੀ ਡੇਟਿੰਗ ਲਈ ਕਿਸ ਤਰ੍ਹਾਂ ਦਾ ਮੁੰਡਾ ਚਾਹੁੰਦੀ ਹੈ? ਹੇਠਾਂ ਵਿਕਲਪ ਵੀ ਦਿੱਤੇ ਗਏ ਸਨ, ਜਿਸ 'ਚ ਅਰਬ, ਰੂਸੀ ਅਤੇ ਅਮਰੀਕੀ ਮੁੰਡਿਆਂ ਦੇ ਨਾਮ ਆਉਂਦੇ ਹੀ ਇਸ ਰੂਸੀ ਕੁੜੀ ਨੇ ਇਨਕਾਰ ਕਰ ਦਿੱਤਾ। ਪਰ ਜਿਵੇਂ ਹੀ ਕਿਸੇ ਭਾਰਤੀ ਮੁੰਡੇ ਨਾਲ ਡੇਟ 'ਤੇ ਜਾਣ ਦੀ ਗੱਲ ਹੁੰਦੀ ਹੈ, ਤਾਂ ਉਹ ਤੁਰੰਤ ਹਾਂ ਕਹਿ ਦਿੰਦੀ ਹੈ।


ਦਸ ਦਈਏ ਕਿ ਵੀਡੀਓ ਦਾ ਕੈਪਸ਼ਨ ਵੀ 'ਓਨਲੀ ਇੰਡੀਅਨਜ਼' ਹੈ। ਇਸ ਕੁੜੀ ਦਾ ਨਾਂ ਦਿਨਾਰਾ ਹੈ, ਜੋ ਇੰਸਟਾਗ੍ਰਾਮ 'ਤੇ ਭਾਰਤ ਅਤੇ ਭਾਰਤੀ ਲੋਕਾਂ ਨਾਲ ਸਬੰਧਤ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਉਹ ਆਪਣੇ ਵਿਆਹ ਲਈ ਵੀ ਇੰਸਟਾਗ੍ਰਾਮ 'ਤੇ ਭਾਰਤੀ ਮੁੰਡਿਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਲੱਭਣ ਦਾ ਵੀਡੀਓ ਸ਼ੇਅਰ ਕਰਦੀ ਹੈ।

ਬਹੁਤ ਹੀ ਖੂਬਸੂਰਤ ਇਹ ਰੂਸੀ ਕੁੜੀ ਇੰਸਟਾਗ੍ਰਾਮ 'ਤੇ ਭਾਰਤੀ ਕੱਪੜਿਆਂ 'ਚ ਆਪਣੀਆਂ ਤਸਵੀਰਾਂ ਅਤੇ ਰੀਲਾਂ ਸ਼ੇਅਰ ਕਰਦੀ ਰਹਿੰਦੀ ਹੈ। ਨਾਲ ਹੀ ਜਦੋਂ ਭਾਰਤੀ ਟੀਮ ਨੇ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਤਾਂ ਵੀ ਦਿਨਾਰਾ ਨੇ ਜਸ਼ਨ ਮਨਾਇਆ। ਉਹ ਅਕਸਰ ਅਨੋਖੇ ਤਰੀਕੇ ਨਾਲ ਭਾਰਤੀ ਮੁੰਡੇ ਦੀ ਭਾਲ ਕਰਦੀ ਰਹਿੰਦੀ ਹੈ। ਇਸ ਵਾਰ ਵੀ ਉਸ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਡੇਟਿੰਗ ਲਈ ਭਾਰਤੀ ਮੁੰਡੇ ਨੂੰ ਤਰਜੀਹ ਦੇ ਰਹੀ ਹੈ। ਇਸ ਵੀਡੀਓ ਨੂੰ ਹੁਣ ਤੱਕ 45 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਿਸ ਨੂੰ 1 ਲੱਖ 63 ਹਜ਼ਾਰ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ। ਨਾਲ ਹੀ ਹਜ਼ਾਰਾਂ ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਚੁੱਕੇ ਹਨ ਅਤੇ 13 ਹਜ਼ਾਰ ਤੋਂ ਵੱਧ ਕਮੈਂਟਸ ਵੀ ਆ ਚੁੱਕੇ ਹਨ।

ਵੀਡੀਓ 'ਚ ਜਿਸ ਤਰ੍ਹਾਂ ਦਿਨਾਰਾ ਆਪਣੇ ਲਈ ਭਾਰਤੀ ਮੁੰਡੇ ਦੀ ਖੋਜ ਕਰ ਰਹੀ ਹੈ, ਲੋਕ ਉਸ ਦੀ ਪੋਸਟ 'ਤੇ ਵੀ ਉਸੇ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਜਿੱਥੇ ਦਿਨਾਰਾ ਨੇ ਲਿਖਿਆ ਹੈ ਕਿ ਉਹ ਭਾਰਤੀਆਂ ਨੂੰ ਪਸੰਦ ਕਰਦੀ ਹੈ, ਇਸ ਦੇ ਜਵਾਬ 'ਚ ਚਿਰਾਗ ਨਾਂ ਦੇ ਨੌਜਵਾਨ ਨੇ ਟਿੱਪਣੀ ਕੀਤੀ ਹੈ ਕਿ ਉਸ ਨੂੰ ਵੀ ਰੂਸੀ ਪਤਨੀ ਚਾਹੀਦੀ ਹੈ। ਸ਼ਕਤੀ ਓਮ ਨਾਮ ਦੀ ਇੱਕ ਵਿਦੇਸ਼ੀ ਮਹਿਲਾ ਯੂਜ਼ਰ ਨੇ ਕਮੈਂਟ ਕੀਤਾ ਹੈ ਕਿ ਮੈਂ ਵੀ ਭਾਰਤੀ ਪਤੀ ਦੀ ਤਲਾਸ਼ ਕਰ ਰਹੀ ਹਾਂ।

- PTC NEWS

Top News view more...

Latest News view more...

PTC NETWORK