Mon, Apr 29, 2024
Whatsapp

ਪੂਸ਼ਤੈਨੀ ਸ਼ੋਹਰਤ ਦੇ ਮਾਲਿਕ ਸੈਫ਼ ਅਲੀ ਖ਼ਾਨ ਪਟੌਦੀ ਦਾ ਅਫ਼ਗਾਨਿਸਤਾਨ ਨਾਲ਼ ਹੈ ਖ਼ਾਸ ਤਾਅਲੁਕ, 5000 ਕਰੋੜ ਦੀ ਜਾਇਦਾਦ ਦੇ ਹਨ ਮਾਲਿਕ..

Written by  Shameela Khan -- August 16th 2023 03:43 PM -- Updated: August 16th 2023 04:20 PM
ਪੂਸ਼ਤੈਨੀ ਸ਼ੋਹਰਤ ਦੇ ਮਾਲਿਕ ਸੈਫ਼ ਅਲੀ ਖ਼ਾਨ ਪਟੌਦੀ ਦਾ ਅਫ਼ਗਾਨਿਸਤਾਨ ਨਾਲ਼ ਹੈ ਖ਼ਾਸ ਤਾਅਲੁਕ, 5000 ਕਰੋੜ ਦੀ ਜਾਇਦਾਦ ਦੇ ਹਨ ਮਾਲਿਕ..

ਪੂਸ਼ਤੈਨੀ ਸ਼ੋਹਰਤ ਦੇ ਮਾਲਿਕ ਸੈਫ਼ ਅਲੀ ਖ਼ਾਨ ਪਟੌਦੀ ਦਾ ਅਫ਼ਗਾਨਿਸਤਾਨ ਨਾਲ਼ ਹੈ ਖ਼ਾਸ ਤਾਅਲੁਕ, 5000 ਕਰੋੜ ਦੀ ਜਾਇਦਾਦ ਦੇ ਹਨ ਮਾਲਿਕ..

5000 ਕਰੋੜ ਦੀ ਜਾਇਦਾਦ ਦੇ ਹਨ ਮਾਲਿਕ ਨਵਾਬ ਸੈਫ਼ ਅਲੀ ਖਾਨ ਅਕਸਰ ਆਪਣੇ ਨਵਾਬੀ ਨਾਮ, ਸ਼ੋਹਰਤ ਕਰਕੇ ਸੁਰਖ਼ੀਆਂ 'ਚ ਰਹਿੰਦੇ ਹਨ। ਨਵਾਬ ਲਫ਼ਜ਼ ਉਨ੍ਹਾਂ ਲਈ ਪੁਸ਼ਤੈਨੀ ਹੈ। ਇਸ ਪੂਸ਼ਤੈਨੀ ਸ਼ੋਹਰਤ ਨੂੰ ਉਨ੍ਹਾਂ ਨੇ ਸਦੀਆਂ ਤੋਂ ਸੰਭਾਲ ਕੇ ਰੱਖਿਆ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਪੁਸ਼ਤੈਨੀ ਸ਼ੋਹਰਤ ਦੀਆਂ ਜੜ੍ਹਾਂ ਅਫ਼ਗਾਨਿਸਤਾਨ 'ਚ ਹਨ।


                                                                      ( ਪਟੌਦੀ ਦੇ ਨਵਾਬ )
ਦਰਅਸਲ ਪਟੌਦੀ ਕਬੀਲੇ ਦਾ ਇਤਿਹਾਸ 1000 ਸਾਲ ਪੁਰਾਨਾ ਹੈ। ਕਹਾਣੀ ਅਫ਼ਗਾਨਿਸਤਾਨ-ਪਾਕਿਸਤਾਨ ਦੀ ਸਰਹੱਦ ਦੇ ਨੇੜਲੇ ਕੰਧਾਰ ਦੇ ਇੱਕ ਸਥਾਨ ਬਾਰਿੰਚ ਤੋਂ ਸ਼ੁਰੂ ਹੁੰਦੀ ਹੈ। ਇੱਥੋ ਹੀ  1480 ਵਿੱਚ ਸਲਾਮਤ ਅਲੀ ਖ਼ਾਨ ਭਾਰਤ ਆਇਆ। ਇੱਥੇ ਆ ਕੇ ਉਹ ਉਸ ਇਲਾਕੇ ਵਿੱਚ ਵੱਸ ਗਿਆ ਜਿਸ ਨੂੰ ਹਰਿਆਣਾ ਰਾਜ ਵਿੱਚ ਮੇਵਾਤ ਕਿਹਾ ਜਾਂਦਾ ਹੈ। ਸਲਾਮਤ ਅਲੀ ਖਾਨ ਨੇ ਇਸਲਾਮ ਦੇ ਪ੍ਰਸਾਰ ਵੱਲ ਬਹੁਤ ਧਿਆਨ ਦਿੱਤਾ। ਹੌਲੀ-ਹੌਲੀ ਉਸ ਦੀ ਰਿਆਸਤ ਵਧਦੀ ਗਈ ਅਤੇ ਉਸ ਦਾ ਰਾਜ ਕਈ ਸਦੀਆਂ ਅਤੇ ਪੀੜ੍ਹੀਆਂ ਤੱਕ ਕਾਇਮ ਰਿਹਾ। ਉਸ ਦੇ ਵੰਸ਼ਜ ਹੀ ਪਟੌਦੀ ਦੇ ਸਾਰੇ ਨਵਾਬ ਹਨ।

                  ( ਨਵਾਬ ਇਫਤਿਖਾਰ ਅਲੀ ਪਟੌਦੀ ਟਾਈਗਰ ਪਟੌਦੀ ਸਮੇਤ ਆਪਣੇ ਪੋਤੇ-ਪੋਤੀਆਂ ਨਾਲ )

ਇੱਕ ਸਰੋਤ ਦੇ ਮੁਤਾਬਿਕ 1806 ਵਿੱਚ ਫਯਾਜ਼ ਤਾਲਾਬ ਖਾਨ ਪਟੌਦੀ ਦਾ ਪਹਿਲਾ ਨਵਾਬ ਬਣਿਆ ਅਤੇ 1829 ਤੱਕ ਇਸ ਅਹੁਦੇ 'ਤੇ ਰਿਹਾ। ਉਸ ਦਾ ਵਿਆਹ 1806 ਵਿੱਚ ਨਜਫਤ ਅਲੀ ਖਾਨ ਝੱਜਰ ਦੀ ਭੈਣ ਨਾਲ ਹੋਇਆ ਸੀ। 1829 ਵਿਚ ਇਸ ਦੀ ਮੌਤ ਹੋ ਗਈ। ਮੁਹੰਮਦ ਅਕਬਰ ਅਲੀ ਖਾਨ ਨਵਾਬ ਫਯਾਜ਼ ਤਾਲਾਬ ਅਲੀ ਖਾਨ ਦਾ ਪੁੱਤਰ ਸੀ। ਉਹ 1829 ਤੋਂ 1862 ਤੱਕ ਨਵਾਬ ਸੀ। ਉਹਨਾਂ ਦੇ ਪੰਜ ਪੁੱਤਰ ਸਨ, ਮੁਹੰਮਦ ਤਕੀ ਅਲੀ ਖਾਨ, ਇਨਾਇਤ ਅਲੀ ਖਾਨ, ਸਾਦਿਕ ਖਾਨ, ਜ਼ਫਰ ਅਲੀ ਖਾਨ, ਅਤੇ ਮਿਰਜ਼ਾ ਅਸਗਰ ਅਲੀ ਖਾਨ। ਸਭ ਤੋਂ ਵੱਡਾ ਪੁੱਤਰ ਤਕੀ ਅਲੀ ਖਾਨ 1862 ਤੋਂ 1867 ਤੱਕ ਨਵਾਬ ਸੀ। 

ਉਸਦਾ ਪੁੱਤਰ ਮੁਖ਼ਤਾਰ ਅਲੀ ਖਾਨ ਸੀ। ਜੋ ਉਸਦੇ ਬਾਅਦ ਨਵਾਬ ਬਣਿਆ ਅਤੇ 1878 ਤੱਕ ਕਾਠੀ ਵਿੱਚ ਰਿਹਾ। ਉਸਦਾ ਵਿਆਹ ਨਵਾਬ ਨਜਫ਼ਤ ਅਲੀ ਖਾਨ ਝੱਜਰ ਦੀ ਪੋਤੀ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਪੁੱਤਰ ਸਨ। ਮੁਹੰਮਦ ਮੁਮਤਾਜ਼ ਹੁਸੈਨ ਅਲੀ ਖਾਨ ਬਹਾਦਰ ਅਤੇ ਮੁਹੰਮਦ ਮੁਜ਼ੱਫਰ ਅਲੀ ਖਾਨ। ਮੁਮਤਾਜ਼ ਹੁਸੈਨ 1878 ਤੋਂ 1898 ਤੱਕ ਨਵਾਬ ਸੀ। ਬਾਅਦ ਵਿੱਚ ਛੋਟਾ ਭਰਾ ਮੁਹੰਮਦ ਮੁਜ਼ੱਫਰ ਅਲੀ ਖਾਨ 1898 ਤੋਂ 1913 ਤੱਕ ਨਵਾਬ ਰਿਹਾ।

                                                           ( ਇਫ਼ਤਿਖਾਰ ਅਲੀ ਖਾਨ )

ਉਸਦਾ ਪੁੱਤਰ ਇਬਰਾਹਿਮ ਅਲੀ ਖਾਨ ਸੀ। ਇਬਰਾਹਿਮ ਅਲੀ ਖਾਨ 1913 ਤੋਂ 1917 ਤੱਕ ਨਵਾਬ ਸੀ। ਉਸਦਾ ਵਿਆਹ ਲਾਹੌਰ ਦੇ ਸ਼ਾਹਿਰ ਬਾਨੋ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਪੁੱਤਰ ਸਨ। ਇਫ਼ਤਿਖਾਰ ਅਲੀ ਖਾਨ ਅਤੇ ਮੁਹੰਮਦ ਸ਼ੇਰ ਅਲੀ ਖਾਨ। ਸ਼ੇਰ ਅਲੀ ਖਾਨ ਦਾ ਜਨਮ ਪਟੌਦੀ ਵਿੱਚ ਹੋਇਆ ਸੀ। ਉਸਨੇ ਐਚੀਸਨ ਕਾਲਜ ਲਾਹੌਰ ਅਤੇ ਮਿਲਟਰੀ ਸਕੂਲ ਦੇਹਰਾਦੂਨ ਤੋਂ ਸਿੱਖਿਆ ਪ੍ਰਾਪਤ ਕੀਤੀ। ਸ਼ੇਰ ਅਲੀ ਖਾਨ ਨੇ ਪਹਿਲੀ ਵਾਰ ਪਹਿਲੀ ਬਟਾਲੀਅਨ ਦੀ ਪੰਜਾਬ ਰੈਜੀਮੈਂਟ ਦੀ ਕਮਾਨ ਸੰਭਾਲੀ। ਉਸਨੇ ਦੂਜੇ ਵਿਸ਼ਵ ਯੁੱਧ ਦੌਰਾਨ ਵਾਸ਼ਿੰਗਟਨ ਡੀ.ਸੀ. ਕਮਾਂਡ ਨਾਲ ਸੇਵਾ ਕੀਤੀ।

ਯੁੱਧ ਵਿੱਚ ਉਸ ਦੇ ਚੰਗੇ ਕੰਮ ਲਈ ਉਸ ਨੂੰ ਜਨਰਲ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਸੀ। 1958 ਵਿੱਚ ਉਨ੍ਹਾਂ ਨੂੰ ਮਲੇਸ਼ੀਆ ਵਿੱਚ ਪਾਕਿਸਤਾਨ ਦਾ ਹਾਈ ਕਮਿਸ਼ਨਰ ਬਣਾਇਆ ਗਿਆ। ਬਾਅਦ ਵਿੱਚ ਸ਼ੇਰ ਅਲੀ ਖਾਨ ਪਾਕਿਸਤਾਨ ਦੇ ਦੂਰਸੰਚਾਰ ਮੰਤਰੀ ਵੀ ਬਣੇ। ਉਹ 1967 ਤੋਂ 1969 ਤੱਕ ਇਸ ਅਹੁਦੇ 'ਤੇ ਰਹੇ। ਸ਼ੇਰ ਅਲੀ ਖਾਨ ਦਾ ਵਿਆਹ ਬੇਗਮ ਸ਼ੀਲਵਤ ਨਾਲ ਹੋਇਆ ਸੀ ਜੋ ਮੀਆਂ ਗੁਲਾਮ ਨਰੂਦੀਨ ਲਾਹੌਰ ਦੀ ਧੀ ਸੀ।

                                                        ( ਬੇਗ਼ਮ ਸਾਜਿਦਾ ਸੁਲਤਾਨ )

ਇਸ ਪਰਿਵਾਰ ਦੇ ਨਵਾਬ ਮੁਹੰਮਦ ਇਫ਼ਤਿਖਾਰ ਅਲੀ ਖਾਨ ਨੇ 1917 ਵਿੱਚ ਨਵਾਬ ਪਟੌਦੀ ਦੀ ਰਿਆਸਤ ਦੀ ਵਾਗਡੋਰ ਸੰਭਾਲੀ। ਉਨ੍ਹਾਂ ਦਾ ਜਨਮ 17 ਮਾਰਚ 1910 ਨੂੰ ਪਟੌਦੀ ਹਾਊਸ ਦਿੱਲੀ ਵਿੱਚ ਹੋਇਆ। 1938 ਵਿੱਚ ਇਫ਼ਤਿਖਾਰ ਅਲੀ ਖਾਨ ਦਾ ਵਿਆਹ ਭੋਪਾਲ ਦੇ ਕਰਨਲ ਨਵਾਬ ਹਮੀਦੁੱਲਾ ਖਾਨ ਦੀ ਪੁੱਤਰੀ ਬੇਗਮ ਸਾਜਿਦਾ ਸੁਲਤਾਨ ਨਾਲ ਹੋਇਆ ਸੀ। ਉਹ 1917 ਤੋਂ 1952 ਤੱਕ ਨਵਾਬ ਰਹੇ। ਉਹ ਪਟੌਦੀ ਕਬੀਲੇ ਦੇ ਅੱਠਵੇਂ ਨਵਾਬ ਸਨ।

ਨਵਾਬ ਮੁਹੰਮਦ ਇਫ਼ਤਿਖਾਰ ਅਲੀ ਖਾਨ ਨੇ ਆਪਣੀ ਪੜ੍ਹਾਈ ਚੀਫ਼ ਕਾਲਜ ਲਾਹੌਰ ਬਲਿਓਲ ਕਾਲਜ ਤੋਂ ਕੀਤੀ। ਉਹ ਪੋਲੋ ਦਾ ਵਧੀਆ ਖਿਡਾਰੀ ਅਤੇ ਕ੍ਰਿਕਟ ਵਿੱਚ ਸੱਜੇ ਹੱਥ ਦਾ ਬੱਲੇਬਾਜ਼ ਸੀ। ਉਸਨੇ 1932 ਵਿੱਚ ਇੰਗਲੈਂਡ ਵਿਰੁੱਧ ਪਹਿਲਾ ਟੈਸਟ ਮੈਚ ਖੇਡਿਆ ਬੀਮਾਰੀ ਕਾਰਨ ਉਨ੍ਹਾਂ ਨੂੰ ਕ੍ਰਿਕਟ ਤੋਂ ਸੰਨਿਆਸ ਲੈਣਾ ਪਿਆ।  ਪੋਲੋ ਅਤੇ ਕ੍ਰਿਕਟ ਤੋਂ ਇਲਾਵਾ ਉਹ ਬਿਲੀਅਰਡ ਵੀ ਖੇਡਦੇ ਸੀ। ਉਸਦੀ ਪਤਨੀ ਬੇਗਮ ਸਾਜਿਦਾ ਸੁਲਤਾਨ ਨੇ ਤਿੰਨ ਲੜਕੀਆਂ ਅਤੇ ਇੱਕ ਲੜਕੇ ਨੂੰ ਜਨਮ ਦਿੱਤਾ। ਇਫਤਿਖਾਰ ਅਲੀ ਖਾਨ ਦਾ 1952 ਵਿੱਚ ਦਿਹਾਂਤ ਹੋ ਗਿਆ।

ਇਫਤਿਖਾਰ ਅਲੀ ਦੇ ਦੇਹਾਂਤ ਤੋਂ ਬਾਅਦ ਬੇਟੇ ਮਨਸੂਰ ਅਲੀ ਖਾਨ ਨੂੰ 1952 ਤੋਂ 2011 ਤੱਕ ਪਟੌਦੀ ਦਾ ਨਵਾਬ ਕਿਹਾ ਜਾਂਦਾ ਸੀ। ਉਸਦਾ ਜਨਮ 5 ਜਨਵਰੀ 1941 ਨੂੰ ਭੋਪਾਲ ਵਿੱਚ ਹੋਇਆ ਸੀ। ਨਵਾਬ ਮਨਸੂਰ ਅਲੀ ਖਾਨ ਨੂੰ ਵੀ ਆਪਣੇ ਪਿਤਾ ਦੀ ਕ੍ਰਿਕਟ ਦੀ ਵਿਰਾਸਤ ਮਿਲੀ। ਆਪਣੀ ਪ੍ਰਤਿਭਾ ਦੇ ਕਾਰਨ ਉਹ ਭਾਰਤੀ ਟੀਮ ਦੇ ਕਪਤਾਨ ਵੀ ਬਣੇ। ਨਵਾਬ ਮਨਸੂਰ ਅਲੀ ਖਾਨ ਨੇ 1962 ਤੋਂ 1970 ਤੱਕ ਭਾਰਤੀ ਟੀਮ ਦੀ ਕਪਤਾਨੀ ਸੰਭਾਲੀ। ਮਨਸੂਰ ਅਲੀ ਖਾਨ 22 ਸਤੰਬਰ 2011 ਨੂੰ ਸੰਸਾਰ ਨੂੰ ਅਲਵਿਦਾ ਕਹਿ ਗਏ। 

                                ( ਨਵ-ਵਿਆਹੀ ਸ਼ਰਮੀਲਾ ਟੈਗੋਰ ਅਤੇ ਨਵਾਬ ਟਾਈਗਰ ਪਟੌਦੀ)

ਨਵਾਬ ਮਨਸੂਰ ਅਲੀ ਖਾਨ ਦਾ ਵਿਆਹ 27 ਦਸੰਬਰ 1968 ਨੂੰ ਕੋਲਕਾਤਾ ਵਿੱਚ ਉਸ ਸਮੇਂ ਦੀ ਬਾਲੀਵੁੱਡ ਦੀ ਧੜਕਣ ਸ਼ਰਮੀਲਾ ਟੈਗੋਰ ਨਾਲ ਹੋਇਆ ਸੀ ਜੋ ਰਬਿੰਦਰਨਾਥ ਟੈਗੋਰ ਦੀ ਪੋਤੀ ਸੀ। ਇਸਲਾਮੀ ਪਰੰਪਰਾ ਦੇ ਅਨੁਸਾਰ ਉਨ੍ਹਾਂ ਦੇ ਵਿਆਹ ਵਿੱਚ ਸ਼ਰਮੀਲਾ ਟੈਗੋਰ ਨੂੰ ਇੱਕ ਨਵਾਂ ਨਾਮ ਆਇਸ਼ਾ ਦਿੱਤਾ।

                    ( ਮਨਸੂਰ ਅਲੀ ਖਾਨ ਅਤੇ ਸ਼ਰਮੀਲਾ ਟੈਗੋਰ, ਸੋਹਾ ਅਲੀ ਖਾਨ ਅਤੇ  ਸ਼ੱਬਾ ਅਲੀ ਖਾਨ) 

ਨਵਾਬ ਮਨਸੂਰ ਅਲੀ ਖਾਨ ਅਤੇ ਸ਼ਰਮੀਲਾ ਟੈਗੋਰ ਅਭਿਨੇਤਾ ਸੈਫ਼ ਅਲੀ ਖਾਨ ਅਤੇ ਸੋਹਾ ਅਲੀ ਖਾਨ ਦੇ ਮਾਤਾ-ਪਿਤਾ ਹਨ। ਉਨ੍ਹਾਂ ਦਾ ਤੀਜੀ ਬੱਚੀ ਸ਼ੱਬਾ ਅਲੀ ਖਾਨ ਗਹਿਣੇ ਡਿਜ਼ਾਈਨਰ ਹੈ ਅਤੇ ਭੋਪਾਲ ਵਿੱਚ ਪਰਿਵਾਰ ਦੀ ਵਿਰਾਸਤ ਦਾ ਧਿਆਨ ਰੱਖਦੀ ਹੈ।

                                                             ( ਇਬਰਾਹਿਮ ਪੈਲੇਸ )

ਪਟੌਦੀ ਇਬਰਾਹਿਮ ਪੈਲੇਸ ਪਟੌਦੀ ਖ਼ਾਨਦਾਨ ਦੀ ਪੂਸ਼ਤੈਨੀ ਸ਼ਾਨਦਾਰ ਪੈਲੇਸ ਹੈ। ਜੋ ਅਜੇ ਵੀ ਵਿਦੇਸ਼ੀਆਂ ਸਮੇਤ ਸੈਲਾਨੀਆਂ ਨੂੰ ਆਕਰਸ਼ਿਤ ਕਰਦੀ ਹੈ। ਕਿਸੀ ਵਕਤ ਇਹ 50 ਪਿੰਡਾਂ ਦੀ ਛੋਟੀ ਰਿਆਸਤ ਸੀ ਤੇ ਅੱਜ ਇਹ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਤਿਆਰ ਹੈ। ਇਤਿਹਾਸ ਅਤੇ ਸਹੂਲਤਾਂ ਨਾਲ ਭਰਪੂਰ  ਇਬਰਾਹਿਮ ਪੈਲੇਸ ਦਿੱਲੀ ਤੋਂ ਲਗਭਗ 65 ਕਿਲੋਮੀਟਰ ਦੂਰ ਅਤੇ ਦਿੱਲੀ-ਜੈਪੁਰ ਹਾਈਵੇਅ ਤੋਂ 9 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਕਾਰਨ ਸੈਲਾਨੀਆਂ ਫਿਲਮੀ ਹਸਤੀਆਂ ਸਮੇਤ ਕਾਰਪੋਰੇਟ ਮੀਟਿੰਗਾਂ ਲਈ ਇਬਰਾਹਿਮ ਪੈਲੇਸ ਐੱਨ.ਸੀ.ਆਰ ਦੇ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।

 ਰਿਆਸਤ ਦੇ ਨਵਾਬ ਅਤੇ ਮਸ਼ਹੂਰ ਕ੍ਰਿਕੇਟਰ ਮਨਸੂਰ ਅਲੀ ਖਾਨ ਦੇ ਦਾਦਾ ਇਬਰਾਹਿਮ ਖਾਨ ਦੇ ਨਾਂ 'ਤੇ ਮੁੱਖ ਮਹਿਲ ਦਾ ਨਾਂ ਇਬਰਾਹਿਮ ਪੈਲੇਸ ਰੱਖਿਆ ਗਿਆ।  100 ਏਕੜ ਵਿੱਚ ਫੈਲਿਆ 200 ਸਾਲ ਪੁਰਾਣਾ ਇਹ ਸ਼ਾਹੀ ਮਹਿਲ ਹਰਿਆਲੀ ਅਤੇ ਸ਼ਾਂਤ ਮਾਹੌਲ ਨਾਲ ਭਰਪੂਰ ਹੈ। ਪ੍ਰਾਪਰਟੀ ਦੇ ਮੁੱਖ ਗੇਟ ਤੋਂ ਅੰਦਰ ਦਾਖਲ ਹੋਣ ਤੋਂ ਬਾਅਦ ਲਗਭਗ ਅੱਧਾ ਕਿਲੋਮੀਟਰ ਖੇਤਾਂ ਦੇ ਵਿਚਕਾਰੋਂ ਇੱਕ ਸੜਕ ਨਿਕਲਦੀ ਹੈ ਜੋ ਇਸਨੂੰ ਮੁੱਖ ਮਹਿਲ ਦੇ ਦੋ ਵੱਡੇ ਗੇਟਾਂ ਤੱਕ ਲੈ ਜਾਂਦੀ ਹੈ। ਇੱਥੇ ਆਉਣ ਵਾਲੇ ਸੈਲਾਨੀਆਂ ਲਈ ਬੈਡਮਿੰਟਨ ਕੋਰਟ, ਬਿਲੀਅਰਡ ਰੂਮ, ਟੇਬਲ ਟੈਨਿਸ, ਸਵੀਮਿੰਗ ਪੂਲ, ਆਧੁਨਿਕ ਮਸਾਜ ਪਾਰਲਰ ਅਤੇ ਬਾਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਕਾਰਪੋਰੇਟ ਮੀਟਿੰਗਾਂ ਕਰਨ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

                                                                (  ਵੀਰ-ਜ਼ਾਰਾ ਫਿਲਮ )

ਦਿੱਲੀ ਦੇ ਨਾਲ ਲੱਗਦੇ ਇੱਕ ਮਨਮੋਹਕ ਸਥਾਨ ਹੋਣ ਦੇ ਨਾਤੇ ਇਬਰਾਹਿਮ ਪੈਲੇਸ ਬਾਲੀਵੁੱਡ ਲਈ ਵੀ ਇੱਕ ਪਸੰਦੀਦਾ ਸਥਾਨ ਹੈ। ਇੱਥੇ ਹਰ ਰੋਜ਼ ਫਿਲਮਾਂ ਅਤੇ ਟੀਵੀ ਸੀਰੀਅਲਾਂ ਦੀ ਸ਼ੂਟਿੰਗਾ ਚਲਦੀਆ ਹਨ। ਇੱਥੇ ਕਈ ਵੱਡੀਆਂ ਫਿਲਮਾਂ, ਸੀਰੀਅਲ ਅਤੇ ਸੰਗੀਤ ਐਲਬਮਾਂ ਦੀ ਸ਼ੂਟਿੰਗ ਕੀਤੀ ਗਈ ਹੈ। ਟੀਵੀ ਸੀਰੀਅਲ 'ਉਸੂਲ' ਦੀ ਸ਼ੂਟਿੰਗ ਇੱਥੇ ਹੋਈ ਸੀ। ਜੈਕੀ ਕਰਸ ਦੀ 'ਬੰਧਨ' ਸ਼ਾਹਰੁਖ ਖਾਨ, ਪ੍ਰਿਟੀ ਜ਼ਿੰਟਾ ਅਤੇ ਰਾਣੀ ਮੁਖਰਜੀ ਦੀ ਵੀਰਜ਼ਾਰਾ, ਆਮਿਰ ਖਾਨ ਦੀ 'ਦਿ ਰਾਈਜ਼ਿੰਗ ਮੰਗਲ ਪਾਂਡੇ' ਦੀਪਾ ਮਹਿਤਾ ਦੀ 'ਅਰਥ' ਅਜੇ ਦੇਵਗਨ ਦੀ 'ਯੇ ਰਾਸਤੇ ਹੈਂ ਪਿਆਰ ਕੇ' ਨਹਿਰੂ ਅਤੇ ਗਾਂਧੀ ਦੀ ਡਾਕੂਮੈਂਟਰੀ 'ਦ ਲਾਸਟ ਵਾਇਸਰਾਏ' ਵਰਗੀਆਂ ਕਈ ਵੱਡੀਆਂ ਅੰਗਰੇਜ਼ੀ ਫਿਲਮਾਂ ਹਨ। ਆਸਕਰ ਜੇਤੂ ਜੂਲੀਆ ਰੌਬਰਟਸ 'ਤੇ ਬਣੀ ਫਿਲਮ 'ਇਟ ਪ੍ਰੇ ਲਵ' ਦੀ ਸ਼ੂਟਿੰਗ ਇੱਥੇ ਕੀਤੀ ਗਈ ਹੈ।


                                                                (ਪਟੌਦੀ ਦਾ ਮਰਦ ਵੰਸ਼)

ਹਾਲਾਂਕਿ ਸੈਫ਼ ਅਲੀ ਖਾਨ ਹੁਣ ਇਸ ਨੂੰ ਅਤੀਤ ਮਹਿਜ਼ ਇੱਕ ਝਾਂਕੀ ਮੰਨਦੇ ਹਨ। ਉਹ ਕਹਿੰਦੇ ਹਨ, "ਹੁਣ ਸਭ ਕੁਝ ਸਿਰਫ਼ ਨਾਮ ਦਾ ਹੀ ਹੈ ਅਸਲ ਵਿੱਚ ਮੈਂ ਵੀ ਤੁਹਾਡੇ ਵਰਗਾ ਹੀ ਹਾਂ"

ਇਹ ਵੀ ਪੜ੍ਹੋ: Independence Day special : ਆਜ਼ਾਦੀ ਦਾ 'ਗ਼ੁਮਨਾਮ' ਸਿਪਾਹੀ, ਜਿਸਦੀ ਕਲਮ ਤੋਂ ਡਰਦੇ ਸਨ ਅੰਗਰੇਜ਼, ਇਤਿਹਾਸ ਦੇ ਪੰਨਿਆ ਵਿੱਚ ਅੱਜ ਵੀ ਹੈ ਗੁੰਮ..



- PTC NEWS

Top News view more...

Latest News view more...